ਮੋਹਾਲੀ: ਸੇਵਾ ਕੇਂਦਰ ਐਤਵਾਰ ਨੂੰ ਵੀ ਆਧਾਰ ਕਾਰਡ ਬਣਾਉਣ ਦੀ ਸੇਵਾ ਦੇਣਗੇ

Punjab

ਮੋਹਾਲੀ: 4 ਨਵੰਬਰ, ਦੇਸ਼ ਕਲਿੱਕ ਬਿਓਰੋ
ਜ਼ਿਲ੍ਹੇ ਵਿੱਚ ਸਮਰਪਿਤ ਆਧਾਰ ਅੱਪਡੇਟ ਅਤੇ 18 ਤੋਂ ਘੱਟ ਉਮਰ ਵਾਸਤੇ ਨਵੀਆਂ ਐਨਰੋਲਮੈਂਟ ਸੇਵਾਵਾਂ ਵਸਨੀਕਾਂ ਨੂੰ ਪ੍ਰਦਾਨ ਕਰਨ ਲਈ ਮੋਹਾਲੀ ਪ੍ਰਸ਼ਾਸਨ ਵੱਲੋਂ ਸੇਵਾ ਕੇਂਦਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਅਤੇ ਸੇਵਾ ਕੇਂਦਰ, ਤਹਿਸੀਲ ਕੰਪਲੈਕਸ, ਡੇਰਾਬੱਸੀ ਵਿਖੇ ਬਾਕੀ ਦਿਨਾਂ ਦੇ ਨਾਲ-ਨਾਲ ਐਤਵਾਰ ਨੂੰ ਵੀ ਸੇਵਾਵਾਂ ਦੇਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਆਮ ਤੌਰ ‘ਤੇ ਜ਼ਿਲ੍ਹੇ ‘ਚ ਕੰਮ ਕਰ ਰਹੇ ਸਾਰੇ 15 ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਤੱਕ ਆਧਾਰ ਕਾਰਡ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕਰਦੇ ਹਨ ਪਰ ਮੋਹਾਲੀ ਅਤੇ ਡੇਰਾਬੱਸੀ ਦੇ ਇਨ੍ਹਾਂ ਦੋ ਸੇਵਾ ਕੇਂਦਰਾਂ ਵਿਖੇ ਐਤਵਾਰ ਵਾਲੇ ਦਿਨ ਵੀ ਵਾਧੂ ਤੌਰ ਤੇ ਆਧਾਰ ਨਾਲ ਸਬੰਧਤ ਸੇਵਾਵਾਂ ਮਿਲਣਗੀਆਂ।
ਉਨ੍ਹਾਂ ਅੱਗੇ ਕਿਹਾ ਕਿ ਹਫ਼ਤੇ ਦੇ ਆਖਰੀ ਛੁੱਟੀ ਵਾਲੇ ਦਿਨ ਆਧਾਰ ਸੇਵਾ ਦੇਣ ਦੀ ਸ਼ੁਰੂਆਤ ਜਲਦੀ ਹੀ ਖਰੜ ਸੇਵਾ ਕੇਂਦਰ ਵਿੱਚ ਵੀ ਮਿਲੇਗੀ ਅਤੇ ਜ਼ਿਲ੍ਹਾ ਵਾਸੀਆਂ ਨੂੰ ਇਸ ਬਾਰੇ ਜਲਦ ਹੀ ਅਗਾਊਂ ਸੂਚਨਾ ਦਿੱਤੀ ਜਾਵੇਗੀ।

diwali-banner1

Latest News

Latest News

Leave a Reply

Your email address will not be published. Required fields are marked *