ਪੰਜਾਬ ‘ਚ ਸ਼ਿਵ ਸੈਨਾ ਆਗੂਆਂ ਦੇ ਘਰਾਂ ਉੱਤੇ ਪੈਟਰੋਲ ਬੰਬਾਂ ਨਾਲ ਹਮਲਾ ਕਰਨ ਵਾਲੇ ਚੜ੍ਹੇ ਪੁਲਸ ਅੜਿੱਕੇ

ਪੰਜਾਬ

ਲੁਧਿਆਣਾ, 5 ਨਵੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ ਪਿਛਲੇ ਦਿਨਾਂ ਵਿੱਚ ਸ਼ਿਵ ਸੈਨਾ ਆਗੂਆਂ ਦੇ ਘਰਾਂ ਉੱਤੇ ਪੈਟਰੋਲ ਬੰਬਾਂ ਨਾਲ ਹਮਲਾ ਕਰਨ ਵਾਲਿਆਂ ਨੂੰ ਪੁਲਿਸ ਨੇ ਫੜ ਲਿਆ ਹੈ। ਪੁਲੀਸ ਕਮਿਸ਼ਨਰ ਇਸ ਸਬੰਧੀ ਅੱਜ ਸਵੇਰੇ 9.30 ਵਜੇ ਸੀਪੀ ਦਫ਼ਤਰ ਨੇੜੇ ਹਾਲ ਵਿੱਚ ਪ੍ਰੈਸ ਕਾਨਫਰੰਸ ਕਰਨਗੇ। ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਘਟਨਾ ਤੋਂ ਪਹਿਲਾਂ ਬਦਮਾਸ਼ਾਂ ਨੇ ਹਿੰਦੂ ਨੇਤਾਵਾਂ ਦੇ ਘਰਾਂ ਦੀ ਰੇਕੀ ਕੀਤੀ ਸੀ।
ਪੈਟਰੋਲ ਬੰਬ ਸੁੱਟ ਕੇ ਭੱਜਣ ਵਾਲੇ ਬਾਈਕ ਸਵਾਰ ਸੇਫ ਸਿਟੀ ਕੈਮਰਿਆਂ ‘ਚ ਕੈਦ ਹੋ ਗਏ ਸਨ। ਬਾਈਕ ਦੀ ਦਿੱਖ ਅਤੇ ਨੰਬਰ ਪਲੇਟ ਦੀ ਮਦਦ ਨਾਲ ਪੁਲਿਸ ਨੇ ਨਵਾਂ ਸ਼ਹਿਰ ਨੇੜਿਓਂ ਹਮਲਾਵਰਾਂ ਨੂੰ ਕਾਬੂ ਕਰ ਲਿਆ। ਲੁਧਿਆਣਾ ‘ਚ ਸ਼ਿਵ ਸੈਨਾ ਦੇ ਦੋ ਨੇਤਾਵਾਂ ‘ਤੇ ਹਮਲਾ ਹੋਇਆ ਹੈ। ਦੋਵਾਂ ਮਾਮਲਿਆਂ ਵਿੱਚ ਮੁਲਜ਼ਮ ਵੱਖ-ਵੱਖ ਹਨ। ਇਹ ਅਪਰਾਧੀ ਜ਼ਿਆਦਾਤਰ ਚੋਰੀ, ਡਕੈਤੀ ਆਦਿ ਜੁਰਮ ਕਰਨ ਵਾਲੇ ਹਨ।

diwali-banner1

Latest News

Latest News

Leave a Reply

Your email address will not be published. Required fields are marked *