ਜਲੰਧਰ, 5 ਨਵੰਬਰ, ਦੇਸ਼ ਕਲਿਕ ਬਿਊਰੋ :
ਜਲੰਧਰ ਵਿੱਚ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜੈਵੀਰ ਸ਼ੇਰਗਿੱਲ ਨਾਲ ਮੁਲਾਕਾਤ ਕੀਤੀ। ਜੈਵੀਰ ਸ਼ੇਰਗਿੱਲ ਨੇ ਖੁਦ ਫੋਟੋ ਸ਼ੇਅਰ ਕਰਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਸ਼ੇਰਗਿੱਲ ਨੇ ਲਿਖਿਆ ਕਿ ਇਹ ਮੀਟਿੰਗ ਇੱਕ ਆਮ ਮੁਲਾਕਾਤ ਹੈ, ਇਸ ਨੂੰ ਸਿਆਸਤ ਨਾਲ ਨਾ ਜੋੜਿਆ ਜਾਵੇ।
ਜੈਵੀਰ ਸ਼ੇਰਗਿੱਲ ਨੇ ਸ਼ੇਅਰ ਕੀਤੀ ਪੋਸਟ ‘ਚ ਲਿਖਿਆ ਕਿ ਕ੍ਰਿਕਟਰ ਹਰਭਜਨ ਸਿੰਘ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਜਿਸ ਨੇ ਕਈ ਮੌਕਿਆਂ ‘ਤੇ ਪੂਰੇ ਦੇਸ਼ ਅਤੇ ਟੀਮ ਇੰਡੀਆ ਦਾ ਮਾਣ ਵਧਾਇਆ ਹੈ। ਜਲੰਧਰ ਵਿੱਚ ਮੇਰੇ ਘਰ ਕ੍ਰਿਕਟ ਅਤੇ ਪੰਜਾਬੀ ਖਾਣੇ ਦੇ ਸਵਾਦ ਬਾਰੇ ਚੰਗੀ “ਗੱਪ-ਸ਼ੱਪ ” ਹੋਈ। ਨਾਲ ਹੀ ਬਰੈਕਟ ਵਿੱਚ ਸ਼ੇਰਗਿੱਲ ਨੇ ਲਿਖਿਆ ਕਿ ਕੋਈ ਸਿਆਸੀ ਗੱਲ ਨਹੀਂ, ਜਲੰਧਰ ਦੇ ਦੋ ਮੁੰਡੇ ਇੱਕ ਦੂਜੇ ਨੂੰ ਮਿਲ ਰਹੇ ਹਨ।
Published on: ਨਵੰਬਰ 5, 2024 12:16 ਬਾਃ ਦੁਃ