ਮੁੰਬਈ, 5 ਨਵੰਬਰ, ਦੇਸ਼ ਕਲਿਕ ਬਿਊਰੋ :
ਸਲਮਾਨ ਖਾਨ ਨੂੰ ਹੁਣ ਮੰਗਲਵਾਰ ਸਵੇਰੇ ਅਦਾਕਾਰ ਲਾਰੈਂਸ ਬਿਸ਼ਨੋਈ ਦੇ ਨਾਂ ‘ਤੇ ਇਕ ਵਾਰ ਫਿਰ ਧਮਕੀ ਮਿਲੀ ਹੈ।ਮੁੰਬਈ ਕੰਟਰੋਲ ਰੂਮ ‘ਚ ਮਿਲੇ ਸੰਦੇਸ਼ ‘ਚ ਕਿਹਾ ਗਿਆ ਕਿ ਜੇਕਰ ਸਲਮਾਨ ਖਾਨ ਬਿਸ਼ਨੋਈ ਭਾਈਚਾਰੇ ਦੇ ਮੰਦਰ ‘ਚ ਜਾ ਕੇ ਕਾਲੇ ਹਿਰਨ ਦੇ ਸ਼ਿਕਾਰ ਲਈ ਮੁਆਫੀ ਨਹੀਂ ਮੰਗਦੇ ਜਾਂ 5 ਕਰੋੜ ਰੁਪਏ ਨਹੀਂ ਦਿੰਦੇ ਤਾਂ ਉਨ੍ਹਾਂ ਦੀ ਜਾਨ ਜਾ ਸਕਦੀ ਹੈ।
ਰਿਪੋਰਟ ਮੁਤਾਬਕ ਸੋਮਵਾਰ ਰਾਤ 4 ਅਕਤੂਬਰ ਨੂੰ ਮੁੰਬਈ ਪੁਲਸ ਦੇ ਟਰੈਫਿਕ ਕੰਟਰੋਲ ਰੂਮ ਨੂੰ ਇਕ ਸੰਦੇਸ਼ ਮਿਲਿਆ। ਅੱਧੀ ਰਾਤ ਨੂੰ ਇੱਕ ਅਧਿਕਾਰੀ ਨੇ ਉਹ ਸੁਨੇਹਾ ਦੇਖਿਆ। ਮੈਸੇਜ ‘ਚ ਲਿਖਿਆ ਗਿਆ ਕਿ ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਾਡੇ ਮੰਦਰ ‘ਚ ਜਾ ਕੇ ਮੁਆਫੀ ਮੰਗਣੀ ਪਵੇਗੀ ਜਾਂ 5 ਕਰੋੜ ਰੁਪਏ ਅਦਾ ਕਰਨੇ ਪੈਣਗੇ। ਸਾਡਾ ਗੈਂਗ ਅਜੇ ਵੀ ਸਰਗਰਮ ਹੈ।
Published on: ਨਵੰਬਰ 5, 2024 12:19 ਬਾਃ ਦੁਃ