ਨਵੀਂ ਦਿੱਲੀ, 5 ਨਵੰਬਰ, ਦੇਸ਼ ਕਲਿੱਕ ਬਿਓਰੋ :
ਦੀਵਾਲੀ ਵਾਲੇ ਦਿਨ ਦੀ ਇਕ ਡਰਾਉਣੀ ਵੀਡੀਓ ਸਾਹਮਣੇ ਆਈ ਹੈ, ਇਕ ਵਿਅਕਤੀ ਸ਼ਰਤ ਲਗਾ ਕੇ ਪਟਾਕੇ ਰੱਖ ਇਕ ਡੱਬੇ ਉਤੇ ਬੈਠ ਗਿਆ ਜਿਸ ਕਾਰਨ ਉਸਦੀ ਮੌਤ ਹੋ ਗਈ। ਅਜਿਹੀ ਲਾਪਰਵਾਹੀ ਕਰਕੇ ਆਪਣੀ ਜਾਨ ਗੁਆ ਬੈਠਾ। ਇਹ ਘਟਨਾ ਬੇਂਗਲੁਰੂ ਦੀ ਹੈ। ਇਸ ਦਰਦਨਾਕ ਘਟਨਾ ਦੀ ਸੀਸੀਟੀਵੀ ਵੀਡੀਓ ਹੁਣ ਸਾਹਮਣੇ ਆਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮਾਮਲੇ ਵਿੱਚ 6 ਜਾਣਿਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
ਖਬਰਾਂ ਅਨੁਸਾਰ 32 ਸਾਲ ਦੇ ਸ਼ਬਾਰਿਸ਼ ਨੂੰ 6 ਦੋਸਤਾਂ ਨੇ ਪਟਾਕੇ ਦੇ ਡੱਬੇ ਉਤੇ ਬੈਠਣ ਦਾ ਚੈਲੰਜ ਦਿੱਤਾ ਸੀ। ਉਹ ਕਥਿਤ ਤੌਰ ਉਤੇ ਸ਼ਰਾਬ ਦੇ ਨਸ਼ੇ ਵਿੱਚ ਨੌਜਵਾਨ ਨੇ ਇਸ ਚੈਲੰਜ ਨੂੰ ਸਵੀਕਾਰ ਕਰ ਲਿਆ। ਸ਼ਰਤ ਸੀ ਕਿ ਡੱਬੇ ਦੇ ਹੇਠਾਂ ਪਟਾਕੇ ਚਲਾਏ ਜਾਣਗੇ ਅਤੇ ਉਹ ਉਸ ਡੱਬੇ ਉਪਰ ਬੈਠੇਗਾ। ਕਿਹਾ ਜਾ ਰਿਹਾ ਕਿ ਸ਼ਰਤ ਪੂਰੀ ਕਰਨ ਉਤੇ ਉਸ ਨੂੰ ਇਕ ਆਟੋ ਦਿਵਾਉਣਾ ਦੀ ਗੱਲ ਹੋਈ ਸੀ।
ਇਸ ਚੈਲੰਜ ਵਿੱਚ ਸ਼ਾਮਲ ਸਾਰੇ ਲੋਕਾਂ ਨੇ ਕਥਿਤ ਤੌਰ ਉਤੇ ਸ਼ਰਾਬ ਪੀਤੀ ਹੋਈ ਸੀ। ਸੀਸੀਟੀਵੀ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਡੱਬੇ ਉਤੇ ਬੈਠਾ ਅਤੇ ਆਸਪਾਸ ਕਈ ਹੋਰ ਖੜ੍ਹੇ ਹਨ। ਉਹ ਅਚਾਨਕ ਡੱਬੇ ਵਿੱਚ ਅੱਗ ਲਗਾਉਂਦੇ ਹਨ ਅਤੇ ਬਚਾਅ ਲਈ ਭੱਜ ਜਾਂਦੇ ਹਨ, ਪ੍ਰੰਤੂ ਚੈਲੰਜ ਸਵੀਕਾਰ ਕਰਨ ਵਾਲਾ ਨੌਜਵਾਨ ਬੈਠਾ ਰਹਿੰਦਾ ਹੈ। ਕੁਝ ਪਲਾਂ ਵਿੱਚ ਹੀ ਤੇਜ ਧਮਾਕਾ ਹੁੰਦਾ ਹੈ। ਧਮਾਕੇ ਦੇ ਬਾਅਦ ਡੱਬੇ ਉਤੇ ਬੈਠਾ ਵਿਅਕਤੀ ਡਿੱਗ ਗਿਆ। ਖਬਰਾਂ ਮੁਤਾਬਕ ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਸ਼ਨੀਵਾਰ ਨੂੰ ਉਸਦੀ ਮੌਤ ਹੋ ਗਈ।
Published on: ਨਵੰਬਰ 5, 2024 10:41 ਪੂਃ ਦੁਃ