ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਬੋਲੀ ਲਾਉਣ ਵਾਲੇ ਅਧਿਕਾਰੀਆਂ ਦਾ ਘਿਰਾਓ

ਪੰਜਾਬ

ਦਲਜੀਤ ਕੌਰ 

ਸੰਗਰੂਰ, 6 ਨਵੰਬਰ, 2024: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਭਵਾਨੀਗੜ੍ਹ ਵੱਲੋਂ ਪਿੰਡ ਘਾਬਦਾਂ ਵਿਖੇ ਬੋਲੀ ਲਾਉਣ ਵਾਲੇ ਅਧਿਕਾਰੀਆਂ ਦਾ ਘਰਾਓ ਕਰਕੇ ਰੱਖਿਆ ਗਿਆ ਕਿਉਂਕਿ ਕਈ ਦਿਨਾਂ ਤੋਂ ਬੋਲੀ ਨਹੀਂ ਲੱਗ ਰਹੀ ਸੀ ਅਤੇ ਕਿਸਾਨ ਮੰਡੀਆਂ ‘ਚ ਪਰੇਸ਼ਾਨ ਹੋ ਰਹੇ ਹਨ। 

ਇਸ ਮੌਕੇ ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾ, ਕਸ਼ਮੀਰ ਸਿੰਘ ਆਲੋਅਰਖ, ਸੰਗਰੂਰ ਬਲਾਕ ਦੇ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ, ਬਲਾਕ ਆਗੂ ਚਮਕੌਰ ਸਿੰਘ ਲੱਡੀ ਨੇ ਦੱਸਿਆ ਕਿ ਘਾਬਦਾਂ ਦੀ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਨੂੰ ਭਾਰੀ ਦਿੱਕਤਾਂ ਆ ਰਹੀਆਂ ਸੀ। ਉਨ੍ਹਾਂ ਕਿਹਾ ਜੋ ਲਿਫਟਿੰਗ ਹੋਈ ਹੈ ਉਸ ਨੂੰ ਸੈਲਰ ਮਾਲਕ ਅੱਧਾ ਟਰੱਕ ਲਾ ਕੇ ਵਾਪਸ ਮੋੜ ਦਿੰਦੇ ਹਨ ਅਤੇ ਮੰਡੀਆਂ ਦੇ ਵਿੱਚ ਬੋਰੀਆਂ ਦੇ ਭੰਡਾਰ ਲੱਗੇ ਹੋਏ ਹਨ। ਜੋ ਨਵੀਂ ਜੀਰੀ ਆ ਰਹੀ ਹੈ ਉਸ ਨੂੰ ਰੱਖਣ ਲਈ ਜਗ੍ਹਾ ਨਹੀਂ ਹੈ ਅਤੇ ਕੱਚੇ ਦੇ ਵਿੱਚ ਜੀਰੀ ਲਾਹੀ ਜਾ ਰਹੀ ਹੈ।

ਇਸ ਮੌਕੇ ਆਗੂਆਂ ਨੇ ਦੱਸਿਆ ਕਿ ਮਾਰਕੀਟ ਕਮੇਟੀ ਵੱਲੋਂ ਅਨਾਜ ਮੰਡੀ ਦੇ ਵਿੱਚ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਹਨ ਜਦ ਕੋਈ ਕਿਸਾਨ ਮੰਡੀ ਦੇ ਵਿੱਚ ਜੀਰੀ ਲੈ ਕੇ ਆਉਂਦਾ ਹੈ ਤਾਂ ਆੜਤੀਆਂ ਵੱਲੋਂ ਕਿਹਾ ਜਾਂਦਾ ਵੀ ਆਪਣਾ ਪੱਲਾ ਜੀਰੀ ਦੇ ਨੀਚੇ ਵਿਛਾਉਣ ਵਾਸਤੇ ਨਾਲ ਲਿਆਂਦਾ ਜਾਵੇ ਅਤੇ ਹੋਰ ਵੀ ਭਾਰੀ ਕਿੱਲਤਾਂ ਮੰਡੀ ਦੇ ਵਿੱਚ ਆ ਰਹੀਆਂ ਹਨ।

ਆਗੂਆਂ ਨੇ ਕਿਹਾ ਕਿ ਇਨ੍ਹਾਂ ਕਾਰਨ ਕਾਰਨਾਂ ਕਰਕੇ ਬੋਲੀ ਲਾਉਣ ਆਏ ਅਧਿਕਾਰੀਆਂ ਦਾ ਘਰਾਓ ਕੀਤਾ ਗਿਆ ਹੈ। ਉਧਰ ਦੇਰ ਸ਼ਾਮ ਤਹਿਸੀਲਦਾਰ ਸੰਗਰੂਰ ਨੇ ਆਕੇ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਸਾਨੂੰ ਇੱਕ ਦਿਨ ਦਾ ਟਾਈਮ ਦਿੱਤਾ ਜਾਵੇ,  ਅਸੀਂ ਸਾਰੇ ਮਸਲੇ ਹੱਲ ਕਰ ਦੇਵਾਂਗੇ ਤਾਂ ਦੇਰ ਸ਼ਾਮ ਅਧਿਕਾਰੀਆਂ ਦਾ ਘਿਰਾਓ ਖਤਮ ਕਰ ਦਿੱਤਾ ਗਿਆ।

diwali-banner1

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।