‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ ‘ਚ ਹਿੱਸਾ ਲੈਣ ਆਏ ਅਥਲੀਟ ਦੀ ਅਚਾਨਕ ਮੌਤ

ਪੰਜਾਬ

ਲੁਧਿਆਣਾ, 6 ਨਵੰਬਰ, ਦੇਸ਼ ਕਲਿਕ ਬਿਊਰੋ :
ਇੱਕ ਐਥਲੀਟ ਦੀ ਗੁਰੂ ਨਾਨਕ ਸਟੇਡੀਅਮ ਵਿੱਚ ਮੌਤ ਹੋ ਗਈ। ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਲੰਧਰ ਤੋਂ 54 ਸਾਲਾ ਵੈਟਰਨ ਐਥਲੀਟ ਵਰਿੰਦਰ ਸਿੰਘ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ ਵਿੱਚ ਹਿੱਸਾ ਲੈਣ ਲਈ ਆਇਆ ਸੀ। ਅਥਲੀਟ ਵਰਿੰਦਰ ਆਪਣੇ ਦੋਸਤ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ। ਫੋਨ ਜੇਬ ਵਿੱਚ ਰੱਖਦਿਆਂ ਹੀ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ।
ਉਹ ਡਿੱਗ ਪਿਆ। ਜਦੋਂ ਤੱਕ ਆਸ-ਪਾਸ ਮੌਜੂਦ ਖਿਡਾਰੀ ਉਸ ਨੂੰ ਸੰਭਾਲਦੇ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।ਕੋਚ ਬਿਕਰਮਜੀਤ ਨੇ ਦੱਸਿਆ ਕਿ ਵਰਿੰਦਰ ਲਗਾਤਾਰ ਖੇਡਾਂ ਵਿੱਚ ਹਿੱਸਾ ਲੈਂਦਾ ਸੀ ਅਤੇ ਪਿਛਲੇ ਸਾਲ ਵੀ ਇਸ ਵਿੱਚ ਭਾਗ ਲਿਆ ਸੀ। ਉਹ ਆਪਣੇ ਦੋਸਤਾਂ ਨਾਲ ਆਇਆ ਹੋਇਆ ਸੀ, ਜਿਨ੍ਹਾਂ ਨੇ ਤੁਰੰਤ ਉਸ ਦੇ ਪਰਿਵਾਰ ਨੂੰ ਫੋਨ ਕਰਕੇ ਉਸ ਦੀ ਹਾਲਤ ਬਾਰੇ ਦੱਸਿਆ।
ਵਰਿੰਦਰ ਦੀ ਪਤਨੀ ਅਤੇ ਪੁੱਤਰ ਸਸਕਾਰ ਲਈ ਉਨ੍ਹਾਂ ਦੇ ਜੱਦੀ ਸ਼ਹਿਰ ਜਲੰਧਰ ਲੈ ਗਏ। ਵਰਿੰਦਰ ਦੀ ਬੇਟੀ ਵਿਦੇਸ਼ ‘ਚ ਡਾਕਟਰੀ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਸ ਦਾ ਬੇਟਾ ਜਲੰਧਰ ‘ਚ ਇੰਜੀਨੀਅਰ ਹੈ। ਵਰਿੰਦਰ ਖੁਦ ਇੱਕ ਪ੍ਰਾਈਵੇਟ ਕੰਪਨੀ ਵਿੱਚ ਐੱਚ.ਆਰ. ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।