ਲੁਧਿਆਣਾ, 6 ਨਵੰਬਰ, ਦੇਸ਼ ਕਲਿੱਕ ਬਿਓਰੋ :
8 ਨਵੰਬਰ ਨੂੰ ਪਿੰਡ ਧਨਾਨਸੂ ਵਿਖੇ ਪੰਜਾਬ ਵਿੱਚ ਚੁਣੇ ਗਏ ਨਵੇਂ ਸਰਪੰਚਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਬਤੌਰ ਮੁੱਖ ਮਹਿਮਾਨ ਸਰਪੰਚਾਂ ਨੂੰ ਸਹੁੰ ਚੁਕਾਉਣਗੇ।
ਇਸ ਸਬੰਧੀ ਰੋਡ ਮੈਪ ਜਾਰੀ ਕੀਤਾ ਗਿਆ ਹੈ।
ਸਮਾਰਾਲਾ ਚੌਂਕ ਤੋਂ ਕੋਹਾੜਾ ਰੋਡ, ਸਾਹਨੇਵਾਲ ਤੋਂ ਕੋਹਾੜਾ ਰੋਡ, ਨੀਲੋਂ ਤੋਂ ਕੋਹਾੜਾ/ਧਨਾਨਸੂ ਰੋਡ ਅਤੇ ਦੱਖਣੀ ਬਾਈਪਾਸ ਰੋਡ ਸ਼ਾਮਲ ਹਨ।
ਇਸ ਸਬੰਧੀ ਪੁਲਿਸ ਵੱਲੋਂ ਐਡਵਾਇਜਰੀ ਜਾਰੀ ਕੀਤੀ ਗਈ ਹੈ।
- ਸਮਰਾਲਾ ਚੌਕ : ਸਮਰਾਲਾ ਚੌਕ ਤੋਂ ਚੰਡੀਗੜ੍ਹ ਵਾਲੇ ਪਾਸੇ ਜਾਦ ਵਾਲੇ ਵਾਹਨ ਸ਼ੇਰਪੁਰ ਚੌਕ ਤੋਂ ਹੋ ਕੇ ਦੋਰਾਹਾ ਅਤੇ ਫਿਰ ਨੀਲੋਂ ਵਾਲੇ ਪਾਸੇ ਤੋਂ ਚੰਡੀਗੜ੍ਹ ਵੱਲ ਜਾਣਗੇ।
- ਸਾਹਨੇਵਾਲ ਚੌਕ : ਸਾਹਨੇਵਾਲ ਚੌਕ ਤੋਂ ਕੋਹਾੜਾ ਵਾਲੇ ਪਾਸੇ ਜਾਦ ਵਾਲੇ ਵਾਹਨ ਕੋਹਾੜਾ-ਮਾਛੀਵਾੜਾ ਰੋਡ, ਭੈਣੀ ਸਾਹਿਬ ਤੋਂ ਕਟਾਣੀ ਕਲਾਂ ਵਾਇਆ ਨੀਲੋਂ ਵੱਲ ਜਾਣਗੇ।
- ਨੀਲੋ ਨਹਿਰ ਦਾ ਪੁਲ : ਚੰਡੀਗੜ੍ਹ ਵਾਲੇ ਪਾਸੇ ਤੋਂ ਲੁਧਿਆਣਾ ਸ਼ਹਿਰ ਵੱਲ ਆਉਣ ਵਾਲੇ ਵਾਹਨ ਨੀਲੋ ਨਹਿਰ ਰਾਹੀਂ, ਦੋਰਾਹਾ ਬਾਈਪਾਸ ਤੋਂ ਲੁਧਿਆਣਾ ਸ਼ਹਿਰ ਵੱਲ ਆਉਣਗੇ।
- ਕੋਹਾੜਾ ਚੌਕ – ਮਾਛੀਵਾੜਾ ਵਾਲੇ ਪਾਸੇ ਤੋਂ ਲੁਧਿਆਣਾ ਸ਼ਹਿਰ ਵੱਲ ਆਉਣ ਵਾਲੇ ਵਾਹਨ ਸਾਹਨੇਵਾਲ ਪੁਲ ਤੋਂ ਦੋਰਾਹਾ ਅਤੇ ਨੀਲੋ ਹੁੰਦੇ ਹੋਏ ਲੁਧਿਆਣਾ ਸ਼ਹਿਰ ਨੂੰ ਆਉਣਗੇ।
- ਟਿੱਬਾ ਨਹਿਰ ਦਾ ਪੁਲ – ਡੇਹਲੋਂ ਵਾਲੇ ਪਾਸੇ ਤੋਂ ਟਿੱਬਾ ਨਹਿਰ ਦੇ ਪੁਲ ਤੋਂ ਆਉਣ ਵਾਲੇ ਵਾਹਨ ਦੋਰਾਹਾ ਬਾਈਪਾਸ ਰਾਹੀਂ ਦਿੱਲੀ ਹਾਈਵੇ ਜਾਂ ਦੋਰਾਹਾ ਰੋਡ ਦੀ ਵਰਤੋਂ ਕਰਨਗੇ।
- ਵੇਰਕਾ ਕੱਟ- ਵੇਰਕਾ ਕੱਟ ਤੋਂ ਟਿੱਬਾ ਨਹਿਰ ਪੁਲ ਵਾਲੇ ਪਾਸੇ ਜਾਣ ਵਾਲੇ ਵਾਹਨ ਜਗਰਾਉਂ ਪੁਲ ਰਾਹੀਂ ਭਾਰਤ ਨਗਰ ਚੌਕ ਤੋਂ ਆਉਣਗੇ।
- ਰਾਮਗੜ੍ਹ ਚੌਂਕ- ਸਮਾਰਾਲਾ ਚੌਂਕ ਵਾਲੇ ਪਾਸੇ ਤੋਂ ਆਉਣ ਵਾਲੇ ਵਾਹਨ ਦਿੱਲੀ ਹਾਈਵੇ ਤੋਂ ਹੋ ਕੇ ਲੁਧਿਆਣਾ ਏਅਰਪੋਰਟ ਰੋਡ ਤੋਂ ਲੰਘਣਗੇ।