ਓਟਾਵਾ, 6 ਨਵੰਬਰ, ਦੇਸ਼ ਕਲਿਕ ਬਿਊਰੋ :
ਕੈਨੇਡਾ ਦੇ ਬਰੈਂਪਟਨ ‘ਚ ਐਤਵਾਰ ਨੂੰ ਹਿੰਦੂ ਸਭਾ ਮੰਦਰ ‘ਚ ਆਏ ਲੋਕਾਂ ‘ਤੇ ਖਾਲਿਸਤਾਨੀ ਸਮਰਥਕਾਂ ਨੇ ਹਮਲਾ ਕਰ ਦਿੱਤਾ ਸੀ।ਹੁਣ ਇਸ ਸਬੰਧੀ ਹਿੰਦੂ ਸਭਾ ਮੰਦਰ ਵੱਲੋਂ ਕਾਰਵਾਈ ਕੀਤੀ ਗਈ ਹੈ। ਹਿੰਦੂ ਸਭਾ ਨੇ ਆਪਣੇ ਪੁਜਾਰੀ ਰਾਜੇਂਦਰ ਪ੍ਰਸਾਦ ਨੂੰ ਮੁਅੱਤਲ ਕਰ ਦਿੱਤਾ ਹੈ। ਹਿੰਦੂ ਸਭਾ ਦੇ ਪ੍ਰਧਾਨ ਮਧੂਸੂਦਨ ਲਾਮਾ ਨੇ ਇਸ ਸਬੰਧੀ ਹੁਕਮ ਜਾਰੀ ਕੀਤੇ ਹਨ।
ਦੋਸ਼ ਹੈ ਕਿ ਰਾਜੇਂਦਰ ਪ੍ਰਸਾਦ ਦੀ ਉਕਤ ਪ੍ਰਦਰਸ਼ਨ ‘ਚ ਵਿਵਾਦਪੂਰਨ ਸ਼ਮੂਲੀਅਤ ਸੀ। ਜਿਸ ਕਾਰਨ ਉਨ੍ਹਾਂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਇਹ ਜਾਣਕਾਰੀ ਕੈਨੇਡਾ ਦੇ ਉਕਤ ਹਿੰਦੂ ਸਭਾ ਟੈਂਪਲ ਵੱਲੋਂ ਜਾਰੀ ਬਿਆਨ ਵਿੱਚ ਸਾਂਝੀ ਕੀਤੀ ਗਈ ਹੈ।
Published on: ਨਵੰਬਰ 6, 2024 1:19 ਬਾਃ ਦੁਃ