ਚੰਡੀਗੜ੍ਹ: 7 ਨਵੰਬਰ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਦੀ ਧਨਾਸ ਈਡਬਲਿਊ ਕਲੋਨੀ ਵਿੱਚ ਖੁਦਕਸ਼ੀ ਦਾ ਮਾਮਲਾ ਕਤਲ ਦੇ ਮਾਮਲੇ ਵਿੱਚ ਤਬਦੀਲ ਹੋ ਗਿਆ ਹੈ। ਘਟਨਾ ਇਹ ਸੀ ਕਿ ਇਸ ਕਲੋਨੀ ਵਿੱਚ ਰਹਿਣ ਵਾਲੀ ਇੱਕ 22 ਸਾਲਾਂ ਲੜਕੀ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਉਸਦੇ ਭਰਾ ਨੂੰ ਇਹ ਮਨਜ਼ੂਰ ਨਹੀਂ ਸੀ। ਇਕ ਦਿਨ ਸਮਾਂ ਪਾ ਕੇ ਉਸਦੇ ਭਰਾ ਨੇ ਇਸ ਲੜਕੀ ਦਾ ਉਸਤਰੇ ਨਾਲ ਗਲਾ ਕੱਟ ਦਿੱਤਾ।ਜਦੋਂ ਜਿਲਾ ਕ੍ਰਾਇਮ ਸੈਲ ਦੀ ਟੀਮ ਨੇ ਆ ਕੇ ਇਸ ਘਟਨਾ ਦੀ ਜਾਂਚ ਕੀਤੀ ਤਾਂ ਉਹਨਾਂ ਨੇ ਇਸ ਨੂੰ ਕਤਲ ਕਰਾਰ ਦੇ ਦਿੱਤਾ। ਜਾਂਚ ਕਰਨ ਤੇ ਸਾਹਮਣੇ ਆਇਆ ਕਿ ਇਸ 22 ਸਾਲਾ ਲਕਸ਼ਮੀ ਨਾਂ ਦੀ ਲੜਕੀ ਦੇ ਭਰਾ ਨੇ ਹੀ ਉਸ ਦੇ ਕਤਲ ਨੂੰ ਅੰਜਾਮ ਦਿੱਤਾ ਸੀ ਉਹ ਇਸਦੇ ਪ੍ਰੇਮ ਪ੍ਰਸੰਗ ਤੋਂ ਦੁਖੀ ਸੀ ਅਤੇ ਨਹੀਂ ਚਾਹੁੰਦਾ ਸੀ ਕਿ ਉਸ ਦੀ ਭੈਣ ਕਿਸੇ ਨਾਲ ਲਵ ਮੈਰਿਜ ਕਰਵਾਏ।
ਪੁਲਿਸ ਨੇ ਉਸ ਦੇ ਭਰਾ ਨੂੰ ਦੋਸ਼ੀ ਕਰਾਰ ਦਿੰਦਿਆਂ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਦੀ ਜਾਂਚ ਚ ਜੋ ਤੱਥ ਸਾਹਮਣੇ ਆਏ ਉਸ ਤੋਂ ਪਤਾ ਲੱਗਿਆ ਕਿ ਲਕਸ਼ਮੀ ਆਪਣੇ ਦੂਰ ਦੇ ਰਿਸ਼ਤੇ ਵਿੱਚ ਹੀ ਕਿਸੇ ਮੁੰਡੇ ਨਾਲ ਪ੍ਰੇਮ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਉਸ ਦੇ ਭਰਾ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਪਹਿਲਾਂ ਉਸ ਨੇ ਆਪਣੀ ਭੈਣ ਨੂੰ ਸਮਝਾਇਆ ਕਿ ਉਹ ਉੱਥੇ ਸ਼ਾਦੀ ਨਾ ਕਰੇ ਪਰ ਜਦੋਂ ਉਹ ਨਾ ਮੰਨੀ ਤਾਂ ਉਸਨੇ ਉਸ ਦਾ ਕਤਲ ਕਰਨ ਦਾ ਮਨ ਬਣਾ ਲਿਆ।
ਇਹ ਵੀ ਪੜ੍ਹੋ: ਵਿਜੀਲੈਂਸ ਵੱਲੋਂ ਡੀਸੀ ਦਾ ਪੀਏ ਤੇ ਉਸਦਾ ਸਾਥੀ ਰਿਸ਼ਵਤ ਲੈਂਦੇ ਗ੍ਰਿਫਤਾਰ
ਦੋਸ਼ੀ ਨੇ ਆਪਣੀ ਭੈਣ ਦੇ ਕਤਲ ਦੀ ਯੋਜਨਾ ਨੂੰ ਅੰਜਾਮ ਦੇਣ ਲਈ ਬਹਾਨਾ ਬਣਾਇਆ ਕਿ ਉਹ ਸਵੇਰੇ ਹੀ ਕੰਮ ਤੇ ਜਾ ਰਿਹਾ ਹੈ ਉਸ ਨੂੰ ਪਤਾ ਸੀ ਕਿ ਲਕਸ਼ਮੀ ਅੱਜ ਬਿਊਟੀ ਪਾਰਲਰ ਤੇ ਨਹੀਂ ਜਾਵੇਗੀ ਤੇ ਘਰ ਹੀ ਹੋਵੇਗੀ ਜਦੋਂ ਉਸ ਦਾ ਪਿਤਾ ਉਸਦੀ ਮਾਂ ਤੇ ਉਸਦਾ ਛੋਟਾ ਭਰਾ ਆਪਣੇ ਆਪਣੇ ਕੰਮ ਤੇ ਚਲੇ ਗਏ ਤਾਂ ਵਿਸ਼ਾਲ ਜੋ ਮੋਹਾਲੀ ਵਿੱਚ ਪੈਂਟਰ ਦਾ ਕੰਮ ਕਰਦਾ ਸੀ ਦੁਪਹਿਰ ਨੂੰ ਆਪਣੇ ਘਰ ਚਲਾ ਗਿਆ ਘਰ ਜਾ ਕੇ ਉਸ ਦੀ ਲਕਸ਼ਮੀ ਨਾਲ ਬਹਿਸ ਹੋਈ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਉਹ ਫਰਸ ਤੇ ਡਿੱਗ ਪਈ ਤਾਂ ਬਾਜ਼ਾਰ ਚੋਂ ਲਿਆਂਦੇ ਨਵੇਂ ਉਸਤਰੇ ਨਾਲ ਉਸ ਦਾ ਗਲ ਕੱਟ ਦਿੱਤਾ ਅਤੇ ਆਪ ਘਰੋਂ ਫਰਾਰ ਹੋ ਗਿਆ।
Published on: ਨਵੰਬਰ 7, 2024 11:58 ਪੂਃ ਦੁਃ