ਚਮੜੀ (SKIN) ਕੈਂਸਰ ਕਿੰਨਾ ਕੁ ਖਤਰਨਾਕ ?

ਸਿਹਤ

ਡਾ. ਅਜੀਤਪਾਲ ਸਿੰਘ ਐਮ ਡੀ

ਚਮੜੀ ਕੈਸਰ ਦੇ ਹਰ ਸਾਲ 10 ਲੱਖ ਤੋਂ ਵੱਧ ਕੇਸ ਸਾਹਮਣੇ ਆਂਉਦੇ ਹਨ l ਸਕਿਨ ਦਾ ਕੈਂਸਰ ਮਿਲੈਨੋਸਾਇਟ ਸੈਲਾਂ ਵਿੱਚ ਹੁੰਦਾ ਹੈ, ਜਿਸ ਨੂੰ ਮੈਲਾਨੋਮਾ ਕਹਿੰਦੇ ਹਨ l ਸਕਿਨ ਕੈਂਸਰ ਸਕਿਨ ਦੇ ਬਾਹਰੀ ਹਿੱਸੇ ਵਿੱਚ ਹੁੰਦਾ ਹੈ l ਸਕਿਨ ਕੈਂਸਰ ਦੀਆਂ ਜਿਆਦਾਤਰ ਸਮੱਸਿਆਵਾਂ ਜਿਆਦਾਤਰ ਧੁੱਪ ਚ ਰਹਿਣ ਵਾਲੇ ਉਹਨਾਂ ਬਜ਼ੁਰਗਾਂ ਨੂੰ ਆਉਂਦੀਆਂ ਹਨ,ਜਿਹਨਾਂ ਦਾ ਇਮਊਂਨ ਸਿਸਟਮ ਕਮਜ਼ੋਰ ਹੁੰਦਾ ਹੈ l ਅਮਰੀਕਾ ‘ਚ ਚਮੜੀ ਦੇ ਕੈਂਸਰ ਨਾਲ ਗ੍ਰਹਿਸਤ ਲੋਕਾਂ ਦੀ ਗਿਣਤੀ ਸਭ ਤੋਂ ਜਿਆਦਾ ਹੈ l

ਇਸ ਰੋਗ ਦੀ ਪਹਿਚਾਣ :

ਅਮਰੀਕੀ ਰਸਾਇਣ ਵਿਗਿਆਨੀਆਂ ਨੇ ਚਮੜੀ ਤੋਂ ਨਿਕਲਣ ਵਾਲੀ ਇੱਕ ਖਾਸ ਬਦਬੂ (smell) ਦੀ ਪਹਿਚਾਣ ਕੀਤੀ ਹੈ l ਇਸ ਅਧਿਐਨ ਅਨੁਸਾਰ ਖੋਜ ਕਰਨ ਵਾਲਿਆਂ ਨੂੰ ਉਮੀਦ ਹੈ ਕਿ ਉਹਨਾਂ ਦੀ ਖੋਜ ‘ਚ ਇਕ ਘਾਤਕ ਬਿਮਾਰੀ ਦੀ ਪਹਿਚਾਣ ਅਤੇ ਇਲਾਜ ‘ਚ ਮਦਦ ਮਿਲੇਗੀ l ਸਕੈਨਰ ਦੇ ਚਮੜੀ ਤੇ ਫੇਰਨ ਨਾਲ ਹੀ ਰੋਗ ਦੀ ਪਹਿਚਾਣ ਹੋ ਜਾਂਦੀ ਹੈ l

ਬੇਸਲ ਤੇ ਸਕੂਐਮਸ ਸੈਲ ਕੈਂਸਰ :

ਇਸ ਤਰ੍ਹਾਂ ਦੀ ਚਮੜੀ ਦੇ ਕੈਂਸਰ ਮੈਲਾਨੋਮਾ ਕੈਂਸਰ ਨਹੀਂ ਹੁੰਦੇ l ਇਹ ਆਮ ਤੌਰ ਤੇ ਬੇਜ਼ਲ ਤੇ ਸਕੈਅਮਸ ਸੈਲਾਂ ਚ ਹੁੰਦੇ ਹਨ l ਜਿਸ ਕਰਕੇ ਇਹਨਾਂ ਨੂੰ ਇਸ ਨਾਂ ਨਾਲ ਜਾਣਿਆ ਜਾਂਦਾ ਹੈ l ਇਹ ਸੈਲ ਚਮੜੀ ਦੇ ਬਾਹਰੀ ਆਧਾਰ ‘ਤੇ ਪਾਏ ਜਾਂਦੇ ਹਨ l ਗੈਰਮੈਲਾਨੋਮਾ ਸਕਿਨ ਕੈਂਸਰਡਚਮੜੀ ਦੇ ਉਹਨਾਂ ਹਿਸਿਆਂ ਚ ਹੁੰਦਾ ਹੈ, ਜੋ ਸੂਰਜ ਦੀ ਰੋਸ਼ਨੀ ਚ ਪੈਂਦੇ ਹਨ ਜਿਵੇਂ ਚਿਹਰਾ, ਕੰਨ, ਗਲਾ, ਬੁੱਲ੍ਹ ਤੇ ਹੱਥਾਂ ਦਾ ਪਿਛਲਾ ਹਿੱਸਾ l ਸਕਿਨ ਕੈਂਸਰ ਕਿਸੇ ਤਰ੍ਹਾਂ ਦਾ ਹੈ ਅਤੇ ਸਰੀਰ ਦੇ ਕਿਸ ਭਾਗ ਵਿੱਚ ਹੈ, ਇਸ ‘ਤੇ ਉਸ ਦਾ ਵਿਕਾਸ ਨਿਰਭਰ ਕਰਦਾ ਹੈ l ਕਦੀ ਕਦੀ ਸਰੀਰ ਦੇ ਕਿਸੇ ਹੋਰ ਹਿੱਸੇ ਵਿੱਚ ਵੀ ਹੋ ਸਕਦਾ ਹੈ l ਸਕਿਨ ਕੈਂਸਰ ਦੇ ਜਲਦੀ ਪਤਾ ਲੱਗਣ ਤੇ ਹੀ ਉਸ ਦਾ ਪੂਰੀ ਤਰ੍ਹਾਂ ਇਲਾਜ ਸੰਭਵ ਹੈ l

ਮੈਲਾਨੋਮਾ ਸਕਿਨ ਕੈਂਸਰ ਹੈ ਕੀ ?

ਮੈਲਾਨੋਮਾ ਇੱਕ ਅਜਿਹਾ ਕੈਂਸਰ ਹੈ, ਜੋ ਮੇਲਾਨੋਸਾਇਟਸ ‘ਚ ਹੁੰਦਾ ਹੈ ਅਤੇ ਜੋ ਚਮੜੀ ਦੇ ਰੰਗ ਨੂੰ ਬਣਾਉਂਦਾ ਹੈ l ਅਸੀਂ ਇਸ ਨੂੰ ਮੈਲਾਨਿਨ ਦੇ ਨਾਂ ਨਾਲ ਜਾਣਦੇ ਹਾਂ l ਮੇਲਾਨਿਨ ਸੂਰਜ ਦੀਆਂ ਕਿਰਨਾਂ ਦੇ ਖਤਰਨਾਕ ਅਸਰ ਤੋਂ ਚਮੜੀ ਦੀ ਗਹਿਰਾਈ ਤੱਕ ਰਾਖੀ ਕਰਦਾ ਹੈ l ਸ਼ੁਰੂਆਤੀ ਪੜਾਅ ਤੇ ਪਤਾ ਲੱਗਣਾ ਤੇ ਹੀ ਮੈਲਾਨੋਮਾ ਦਾ ਇਲਾਜ ਸੰਭਵ ਹੈ l ਮੈਲਾਨੋਮਾ ਚਮੜੀ ਦਾ ਇੱਕ ਗੰਭੀਰ ਸਕਿਨ ਕੈਂਸਰ ਹੈ, ਜੋ ਚਮੜੀ ਦੇ ਹੋਰ ਕੈਂਸਰਾਂ ਦੇ ਮੁਕਾਬਲੇ ਗੰਭੀਰ ਕਿਸਮ ਦਾ ਹੁੰਦਾ ਹੈ ਅਤੇ ਖਤਰਨਾਕ ਵੀ l ਅੰਕੜਿਆਂ ਮੁਤਾਬਿਕ ਸਾਲ 2012 ‘ਚ ਹੁਣ ਤੱਕ ਚਮੜੀ ਕੈਂਸਰ ਦੇ 75 ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ l

ਚਮੜੀ ਕੈਂਸਰ ਦੇ ਜ਼ੋਖਿਮ ਕਾਰਕ :

ਧੁੱਪ ਚ ਜਿਆਦਾ ਦੇਰ ਤੱਕ ਬੈਠੇ ਰਹਿਣਾ l

ਜਿਨਾਂ ਲੋਕਾਂ ਦਾ ਰੰਗ ਪੀਲਾ ਹੁੰਦਾ ਹੈ,ਉਹਨਾਂ ਚ ਸਨ ਬਰਨ ਦੀ ਸੰਭਾਵਨਾ ਵੱਧ ਹੁੰਦੀ ਹੈ।

ਕਾਰੋਬਾਰੀ ਜ਼ੋਖਿਮ : ਜਿਵੇਂ ਤਾਰਕੋਲ, ਕਾਰਬੋਲਿਕ ਏਸਡ, ਅਰਸੇਨੀਕ ਯੋਗਿਕਾਂ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਚਮੜੀ ਦਾ ਖਤਰਾ ਵੱਧ ਹੁੰਦਾ ਹੈ l

ਵੱਧ ਕਾਸਮੇਟਿਕ ਸਾਧਨਾਂ ਦੀ ਵਰਤੋਂ ਕਰਨਾ l

ਸਕਿਨ ਐਲਰਜ਼ੀ ਜਾਂ ਹੋਰ ਕਿਸੇ ਇਨਫੈਕਸ਼ਨ ਦਾ ਇਲਾਜ ਨਾ ਕਰਵਾਉਣਾ l

ਖੁਦ ਹੀ ਕਿਸੇ ਬਿਮਾਰੀ ਲਈ ਦਵਾਈਆਂ ਲੈਣਾ, ਜਿਸ ਦਾ ਮਾੜਾ ਅਸਰ ਚਮੜੀ ਤੇ ਪੈਣ ਲੱਗਦਾ ਹੈ ਤੇ ਹਾਲਤ ਬੇਕਾਬੂ ਹੋਣ ‘ਤੇ ਕੈਂਸਰ ਵੀ ਹੋ ਸਕਦਾ ਹੈ l

ਜਿਆਦਾਤਰ ਕੈਮਰਿਆਂ ਦੀ ਰੇਂਜ ਚ ਸਾਹਮਣੇ ਰਹਿਣਾ ਜਾਂ ਮਿਲਾਂ ਚ ਕੰਮ ਕਰਦੇ ਮਜ਼ਦੂਰਾਂ ‘ਚ ਇਹ ਰੋਗ ਹੋ ਸਕਦਾ ਹੈ l

ਚਮੜੀ ਖੁਦਵਾਉਣਾ, ਟੈਟੂ ਬਣਵਾਉਣਾ, ਕੈਮੀਕਲ ਪੇਂਟ ਸਰੀਰ ਤੇ ਕਰਵਾਉਣਾ ਆਦਿ ਕਾਰਨ ਵੀ ਕੈਂਸਰ ਦੇ ਹੋ ਸਕਦੇ ਹਨ l

ਸਕਿਨ ਕੈਂਸਰ ਦੀ ਜਾਂਚ ਦੇ ਤਰੀਕੇ :

ਚਮੜੀ ਦੀਆਂ ਕਈ ਪਰਤਾਂ ਹੁੰਦੀਆਂ ਹਨ, ਪਰ ਦੋ ਵਰਤਾਂ ਹੀ ਮੁੱਖ ਹੁੰਦੀਆਂ ਹਨ-ਐਪੀਡਰਮਸ (ਉਪਰਲੀ ਜਾਂ ਬਾਹਰਲੀ ਪਰਤ) ਅਤੇ ਡਰਮਸ (ਹੇਠਲੀ ਜਾਂ ਅੰਦਰੂਨੀ ਪਰਤ) ਚਮੜੀ ਕੈਂਸਰ ਉਪਰਲੀ ਪਰਤ ਜਾਂ ਏਪੀਡਰਮਿਸ ‘ਚ ਹੀ ਸ਼ੁਰੂ ਹੁੰਦਾ ਹੈ l

ਸਕਰੀਨਿੰਗ ਜਾਂ ਬਾਇਪਸੀ ਦੇ ਜਰੀਏ ਚਮੜੀ ਕੈਂਸਰ ਦੀ ਜਾਂਚ ਕੀਤੀ ਜਾਂਦੀ ਹੈ l

ਸਕਰੀਨਿੰਗ : ਸਕਰੀਨਿੰਗ ਦੇ ਜ਼ਰੀਏ ਕੈਂਸਰ ਦੇ ਲੱਛਣ ਨਜ਼ਰ ਆਏ ਬਿਨਾਂ ਹੀ ਇਸ ਦੀ ਪਹਿਚਾਣ ਹੋ ਜਾਂਦੀ ਹੈ l ਇਸ ਦਾ ਮਤਲਬ ਇਹ ਹੈ ਕਿ ਕੀ ਸ਼ੁਰੂਆਤੀ ਦੌਰ ਵਿੱਚ ਚ ਤਾਂ ਸਕ੍ਰੀਨਿੰਗ ਦੇ ਜ਼ਰੀਏ ਇਸ ਨੂੰ ਪਹਿਚਾਣਿਆ ਜਾ ਸਕਦਾ ਹੈ l ਅਜਿਹੇ ਚ ਇਸ ਦਾ ਇਲਾਜ ਕਰਨਾ ਸੌਖਾ ਹੋ ਜਾਂਦਾ ਹੈ l ਸਕਰੀਨਿੰਗ ਦੇ ਜ਼ਰੀਏ ਚਮੜੀ ਕੈਸਰ ਦਾ ਪਤਾ ਲਾਉਣ ਚ ਖਤਰਾ ਘੱਟ ਤੇ ਫਾਇਦਾ ਵੱਧ ਹੁੰਦਾ ਹੈ l ਸਕ੍ਰੀਨਿੰਗ ਪਿੱਛੋਂ ਕੈਂਸਰ ਦਾ ਇਲਾਜ ਕਰਨ ਚ ਆਸਾਨੀ ਹੋ ਜਾਂਦੀ ਹੈ l ਸਕ੍ਰੀਨਿੰਗ ਦੇ ਜ਼ਰੀਏ ਡਾਕਟਰ ਸਮੇਂ ਸਮੇਂ ਸਿਰ ਚਮੜੀ ਦੀ ਜਾਂਚ ਕਰਦੇ ਹਨ।

ਬਾਇਪਸੀ : ਬਾਇਪਸੀ ਨਾਲ ਇਹ ਨਿਸ਼ਚਿਤ ਹੋ ਜਾਂਦਾ ਹੈ ਕਿ ਤੁਹਾਨੂੰ ਕੈਂਸਰ ਹੈ ਜਾ ਨਹੀਂ l ਬਾਇਪਸੀ ਰਾਹੀਂ ਚਮੜੀ ਦਾ ਨਮੂਨਾ (ਪੀਸ ਦਾ ਟੁਕੜਾ) ਲੈ ਕੇ ਮਾਈਕਰੋਸਕੋਪ/ਖੁਰਦਬੀਨ ਰਾਹੀਂ ਜਾਂਚ ਕੀਤੀ ਜਾਂਦੀ ਹੈ ਪਰ ਇਹ ਇਸ ਗੱਲ ਨੂੰ ਤਹਿ ਕਰਦਾ ਹੈ ਕਿ ਕੈਂਸਰ ਕਿੰਨਾ ਫੈਲ ਚੁੱਕਿਆ ਹੈ l ਬਾਇਪਸੀ ਲੈਣ ਦੇ ਤਿੰਨ ਤਰੀਕੇ ਹੁੰਦੇ ਹਨ,ਜਿਸ ਨਾਲ ਸਕਿਨ ਕੈਂਸਰ ਦਾ ਪਤਾ ਲਗਦਾ ਹੈ l

ਇੰਸੀਜਨਲ ਬਾਇਪਸੀ : ਇਸ ਚ ਚਮੜੀ ਦਾ ਨਮੂਨਾ ਲੈਣ ਲਈ ਸਰਜੀਕਲ ਚਾਕੂ ਦੀ ਵਰਤੋਂ ਕੀਤੀ ਜਾਂਦੀ ਹੈ l

ਪੰਚ ਬਾਇਪਸੀ : ਇਸ ਚ ਚਮੜੀ ਦੇ ਅੰਦਰੂਨੀ ਹਿੱਸਿਆਂ ਤੋਂ ਟਿਸ਼ੂਆਂ ਦਾ ਨਮੂਨਾ ਲਿਆ ਜਾਂਦਾ ਹੈ l

ਸ਼ੇਵ ਬਾਇਪਸੀ : ਇਹ ਚ ਨਮੂਨੇ ਲਈ ਚਮੜੀ ਦਾ ਸਭ ਤੋਂ ਉਪਰਲਾ ਹਿੱਸਾ ਲਿਆ ਜਾਂਦਾ l ਬਾਇਪਸੀ ਦਾ ਨਤੀਜਾ ਦੋ-ਤਿੰਨ ਹਫਤਿਆਂ ਬਾਅਦ ਪਤਾ ਲੱਗਦਾ ਹੈ l

ਚਮੜੀ ਕੈਂਸਰ ਦੇ ਲੱਛਣ :

ਚਮੜੀ ਕੈਂਸਰ ਦੇ ਲੱਛਣ ਬਹੁਤ ਲੇਟ ਨਜ਼ਰ ਆਉਂਦੇ ਹਾਨ l ਜੇ ਸ਼ੁਰੂਆਤ ਚ ਇਸ ਦਾ ਪਤਾ ਲੱਗ ਜਾਵੇ ਤਾਂ ਇਸ ਦੇ ਇਲਾਜ਼ ਚ ਆਸਾਨੀ ਹੋ ਸਕਦੀ ਹੈ l ਧੁੱਪ ਦੀਆਂ ਅਲਟਰਾ ਵਾਇਲਟ ਕਿਰਨਾਂ ਚਮੜੀ ਕੈਂਸਰ ਦਾ ਮੁੱਖ ਕਾਰਨ ਹਨ l ਪਰ ਸਰੀਰ ‘ਚ ਵਿਟਾਮਿਨ-ਡੀ ਦੀ ਕਮੀ, ਚਮੜੀ ਦੀ ਇਨਫੈਕਸ਼ਨ ਕਿਸੇ ਸੱਟ ਦਾ ਦਾਗ/ਸਕਾਰ ਵੀ ਇਸ ਦਾ ਕਾਰਨ ਹੋ ਸਕਦੇ ਹਨ l ਖਾਣ ਪੀਣ ਅਤੇ ਜੰਕ ਫੂਡ ਵੀ ਚਮੜੀ ਕੈਂਸਰ ਦਾ ਕਾਰਨ ਬਣ ਸਕਦੇ ਹਨ l ਸ਼ਾਇਦ ਦੇਰ ਤੱਕ ਧੁੱਪ ਸੇਕਣਾ ਵੀ ਚਮੜੀ ਲਈ ਜ਼ੋਖਿਮ ਕਾਰਕ ਹੋ ਸਕਦਾ ਹੈ l ਚਮੜੀ ਕੈਂਸਰ ਦਾ ਪਤਾ ਜੇ ਦੇਰ ਨਾਲ ਲੱਗੇ ਤਾਂ ਇਹ ਜਾਨਲੇਵਾ ਸਾਬਤ ਹੋ ਸਕਦਾ ਹੈ। ਇਸ ਲਈ ਜੇ ਤੁਹਾਨੂੰ ਚਮੜੀ ਨਾਲ ਸੰਬੰਧਿਤ ਕੋਈ ਵੀ ਸ਼ੱਕ ਹੋਵੇ ਤਾਂ ਡਾਕਟਰ ਨਾਲ ਸੰਪਰਕ ਜਰੂਰ ਕਰ ਲਵੋ ।

ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ

 98156 29301
diwali-banner1

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।