8 ਨਵੰਬਰ 2016 ਨੂੰ ਭਾਰਤ ਸਰਕਾਰ ਨੋਟਬੰਦੀ ਕਰਦਿਆਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ
ਚੰਡੀਗੜ੍ਹ, 8 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 8 ਨਵੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 8 ਨਵੰਬਰ ਦੇ ਇਤਿਹਾਸ ਬਾਰੇ :-
- 8 ਨਵੰਬਰ 2016 ਨੂੰ ਭਾਰਤ ਸਰਕਾਰ ਨੋਟਬੰਦੀ ਕਰਦਿਆਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ।
- ਅੱਜ ਦੇ ਦਿਨ 2008 ਵਿੱਚ, ਭਾਰਤ ਦਾ ਪਹਿਲਾ ਮਨੁੱਖ ਰਹਿਤ ਪੁਲਾੜ ਮਿਸ਼ਨ ਚੰਦਰਯਾਨ-1 ਚੰਦਰਮਾ ਦੇ ਪੰਧ ‘ਤੇ ਪਹੁੰਚਿਆ ਸੀ।
- 8 ਨਵੰਬਰ, 1999 ਨੂੰ ਰਾਹੁਲ ਦ੍ਰਾਵਿੜ ਅਤੇ ਸਚਿਨ ਤੇਂਦੁਲਕਰ ਨੇ ਇਕ ਦਿਨਾ ਕ੍ਰਿਕਟ ਮੈਚ ਵਿਚ 331 ਦੌੜਾਂ ਦੀ ਸਾਂਝੇਦਾਰੀ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ।
- ਅੱਜ ਦੇ ਦਿਨ 1945 ਵਿੱਚ ਹਾਂਗਕਾਂਗ ਵਿਖੇ ਇੱਕ ਕਿਸ਼ਤੀ ਹਾਦਸੇ ਵਿੱਚ 1550 ਲੋਕਾਂ ਦੀ ਮੌਤ ਹੋ ਗਈ ਸੀ।
- 8 ਨਵੰਬਰ 1956 ਨੂੰ ਸੰਯੁਕਤ ਰਾਸ਼ਟਰ (ਯੂ.ਐਨ.) ਨੇ ਤਤਕਾਲੀ ਸੋਵੀਅਤ ਸੰਘ ਨੂੰ ਯੂਰਪੀ ਦੇਸ਼ ਹੰਗਰੀ ਤੋਂ ਹਟਣ ਦੀ ਅਪੀਲ ਕੀਤੀ ਸੀ।
- ਅੱਜ ਦੇ ਦਿਨ 1957 ਵਿੱਚ ਬ੍ਰਿਟੇਨ ਨੇ ਕ੍ਰਿਸਮਸ ਟਾਪੂ ਦੇ ਨੇੜੇ ਪ੍ਰਮਾਣੂ ਪ੍ਰੀਖਣ ਕੀਤਾ ਸੀ।
- 8 ਨਵੰਬਰ 1967 ਨੂੰ ਅਮਰੀਕਾ ਨੇ ਨੇਵਾਦਾ ਵਿੱਚ ਪ੍ਰਮਾਣੂ ਪ੍ਰੀਖਣ ਕੀਤਾ ਸੀ।
*ਅੱਜ ਦੇ ਦਿਨ 1988 ਵਿੱਚ ਚੀਨ ਵਿਖੇ ਆਏ ਭਿਆਨਕ ਭੂਚਾਲ ਕਾਰਨ 900 ਲੋਕ ਮਾਰੇ ਗਏ ਸਨ। - 8 ਨਵੰਬਰ 1992 ਨੂੰ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਨਸਲਵਾਦ ਵਿਰੁੱਧ ਪ੍ਰਦਰਸ਼ਨ ‘ਚ ਤਿੰਨ ਲੱਖ ਲੋਕਾਂ ਨੇ ਹਿੱਸਾ ਲਿਆ ਸੀ।
- ਅੱਜ ਦੇ ਦਿਨ 1998 ਵਿੱਚ ਬੰਗਲਾਦੇਸ਼ ਵਿੱਖੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ਼ੇਖ ਮੁਜੀਬੁਰ ਰਹਿਮਾਨ ਦੀ ਹੱਤਿਆ ਦੇ ਦੋਸ਼ੀ 15 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।
- 8 ਨਵੰਬਰ 1999 ਨੂੰ ਰਾਹੁਲ ਦ੍ਰਾਵਿੜ ਅਤੇ ਸਚਿਨ ਤੇਂਦੁਲਕਰ ਨੇ ਇੱਕ ਦਿਨਾ ਕ੍ਰਿਕਟ ਮੈਚ ਵਿੱਚ 331 ਦੌੜਾਂ ਦੀ ਸਾਂਝੇਦਾਰੀ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ।