ਔਰਤਾਂ ਦਾ ਅਨੌਖਾ ਅੰਦੋਲਨ : ਟਰੰਪ ਨੂੰ ਵੋਟ ਪਾਉਣ ਵਾਲੇ ਮਰਦਾਂ ਦਾ ਬਾਈਕਾਟ

ਕੌਮਾਂਤਰੀ

ਨਵੀਂ ਦਿੱਲੀ, 8 ਨਵੰਬਰ, ਦੇਸ਼ ਕਲਿੱਕ ਬਿਓਰੋ :

ਹੁਣੇ ਹੀ ਅਮਰੀਕਾ ਵਿੱਚ ਹੋਈਆਂ ਰਾਸ਼ਟਰਪਤੀ ਦੀਆਂ ਚੋਣਾਂ ਵਿੱਚ ਡੋਨਾਲਡ ਟਰੰਪ ਦੀ ਵੱਡੀ ਜਿੱਤ ਹੋਈ ਹੈ। ਟਰੰਪ ਦੀ ਜਿੱਤ ਤੋਂ ਬਾਅਦ ਔਰਤਾਂ ਵੱਲੋਂ ਹੁਣ ਅਨੌਖਾ ਅੰਦੋਲਨ ਵਿੱਢਿਆ ਗਿਆ ਹੈ। ਔਰਤਾਂ ਨੇ ਅੰਦੋਲਨ ਸ਼ੁਰੂ ਕਰਦਿਆਂ ਐਲਾਨ ਕੀਤਾ ਹੈ ਕਿ ਜਿੰਨਾਂ ਮਰਦਾਂ ਨੇ ਟਰੰਪ ਨੂੰ ਵੋਟ ਪਾਈ ਹੈ ਉਸ ਨਾਲ ਉਹ ਵਿਆਹ ਨਹੀਂ ਕਰਾਉਣਗੀਆਂ।

ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ, ਅਮਰੀਕਾ ਵਿੱਚ ਕਈ ਔਰਤਾਂ ਨੇ ਟਰੰਪ ਨੂੰ ਵਾਈਟ ਹਾਊਸ ਪਹੁੰਚਾਉਣ ਵਾਲੇ ਮਰਦਾਂ ਖਿਲਾਫ ਹੱਲਾ ਬੋਲਿਆ ਹੈ। ਔਰਤਾਂ ਵੱਲੋਂ 4ਬੀ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਇਸ 4ਬੀ ਅੰਦੋਲਨ ਵਿੱਚ ਸ਼ਾਮਲ ਔਰਤਾਂ ਨੇ ਟਰੰਪ ਨੂੰ ਵੋਟ ਪਾਉਣ ਵਾਲੇ ਪੁਰਸ਼ਾਂ ਦਾ ਅਗਲੇ ਚਾਰ ਸਾਲ ਤੱਕ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਮਤਲਬ ਅਗਲੇ ਸਾਲ ਵਿੱਚ ਔਰਤਾਂ ਇਸ ਅੰਦੋਲਨ ਦੇ ਤਹਿਤ ਔਰਤਾਂ ਮਰਦਾਂ ਨਾਲ ਨਾ ਤਾਂ ਡੇਟ ਕਰਨਗੀਆਂ, ਨਾ ਵਿਆਹ ਕਰਾਉਣਗੀਆਂ, ਨਾ ਸਰੀਰਕ ਸਬੰਧ ਬਣਾਉਣਗੀਆਂ ਅਤੇ ਨਾ ਹੀ ਉਨ੍ਹਾਂ ਨਾਲ ਬੱਚੇ ਪੈਦਾ ਕਰਨਗੀਆਂ। ਇਸ ਅੰਦੋਲਨ ਦੇ ਤਹਿਤ ਔਰਤਾਂ ਨੂੰ ਡੇਟਿੰਗ ਐਪ ਵੀ ਡਿਲੀਟ ਕਰਨ ਲਈ ਕਿਹਾ ਜਾ ਰਿਹਾ ਹੈ।

ਅਮਰੀਕਾ ਦੀ ਇਨ੍ਹਾਂ ਔਰਤਾਂ ਨੇ 2010 ਦੇ ਦਹਾਕੇ ਵਿੱਚ ਦੱਖਣੀ ਕੋਰੀਆ ਦੇ 4B ਅੰਦੋਲਨ ਦੇ ਨਕਸ਼ੇਕਦਮ ਉਤੇ ਚਲਦੇ ਹੋਏ ਮਰਦਾਂ ਦਾ ਬਾਈਕਾਟ ਕੀਤਾ ਹੈ। ਕੋਰੀਆਈ ਭਾਸ਼ਾ ਵਿੱਚ ਬੀ ਦਾ ਮਤਲਬ ਹੁੰਦਾ ਹੈ ਨਹੀਂ। ਇਸ ਤਰ੍ਹਾਂ 4B ਦਰਅਸਲ ਚਾਰ No ਨੂੰ ਦਰਸਾਉਂਦਾ ਹੈ। ਇਨ੍ਹਾਂ ਚਾਰ No ਵਿੱਚ ਪੁਰਸ਼ਾਂ ਨਾਲ ਡੇਟਿੰਗ , ਸਰੀਰਕ ਸਬੰਧ, ਵਿਆਹ ਅਤੇ ਬੱਚਿਆਂ ਉਤੇ ਮਨਾਹੀਂ ਹੈ।

ਅਮਰੀਕਾ ਵਿੱਚ ਵੱਡੀ ਪੱਧਰ ਉਤੇ ਔਰਤਾਂ ਕਮਲਾ ਹੈਰਿਸ ਨੂੰ ਜਿਤਾਉਣਾ ਚਾਹੁੰਦੀਆਂ ਸਨ। ਟਰੰਪ ਦੀ ਅਦਿਖ ਅਮਰੀਕਾ ਸਮੇਤ ਦੁਨੀਆ ਭਰ ਵਿੱਚ ਔਰਤਾਂ ਵਿਰੋਧੀ ਹੈ। ਉਨ੍ਹਾਂ ਉਤੇ ਔਰਤ ਸੋਸ਼ਣ ਦੇ ਦਰਜਨ ਤੋਂ ਜ਼ਿਆਦਾ ਮਾਮਲੇ ਅਦਾਲਤਾਂ ਵਿੱਚ ਚਲ ਰਹੇ ਹਨ। ਉਹ ਔਰਤਾਂ ਨੂੰ ਲੈ ਕੇ ਵਿਵਾਦਤ ਟਿੱਪਣੀ ਕਰਦੇ ਰਹਿੰਦੇ ਹਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।