ਸ਼੍ਰੀਨਗਰ, 8 ਨਵੰਬਰ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ਦੇ ਅਧਵਾੜੀ ਇਲਾਕੇ ‘ਚ ਅੱਤਵਾਦੀਆਂ ਨੇ ਦੋ ਪੇਂਡੂ ਸੁਰੱਖਿਆ ਗਾਰਡਾਂ ਦੀ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਅੱਤਵਾਦੀਆਂ ਨੇ ਪਿੰਡ ਦੇ ਰੱਖਿਆ ਗਾਰਡਾਂ ਨੂੰ ਅਗਵਾ ਕਰ ਲਿਆ ਜੋ ਮੁੰਜਾਲਾ ਧਾਰ ਜੰਗਲ ‘ਚ ਪਸ਼ੂ ਚਰਾਉਣ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਇਕੱਠਿਆਂ ਗੋਲੀ ਮਾਰ ਦਿੱਤੀ ਗਈ।
ਘਟਨਾ ਤੋਂ ਬਾਅਦ ਅੱਤਵਾਦੀਆਂ ਨੂੰ ਲੱਭਣ ਲਈ ਫੌਜ ਦੇ ਜਵਾਨਾਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਫਿਲਹਾਲ ਇਲਾਕੇ ‘ਚ ਅੱਤਵਾਦੀਆਂ ਦੇ ਬਾਰੇ ‘ਚ ਕੋਈ ਸੂਚਨਾ ਨਹੀਂ ਮਿਲੀ ਹੈ। ਮ੍ਰਿਤਕਾਂ ਦੀ ਪਛਾਣ ਨਜ਼ੀਰ ਅਹਿਮਦ ਅਤੇ ਕੁਲਦੀਪ ਕੁਮਾਰ, ਪਿੰਡ ਓਹਲੀ-ਕੁੰਟਵਾੜਾ ਦੇ ਸੁਰੱਖਿਆ ਗਾਰਡਾਂ ਵਜੋਂ ਹੋਈ ਹੈ।