10 ਨਵੰਬਰ ਨੂੰ ਗਿੱਦੜਵਾਹਾ, ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਪਟਿਆਲਾ ਵਿਖੇ ਕੀਤੇ ਜਾਣਗੇ ਝੰਡਾ ਮਾਰਚ
ਫਤਿਹਗੜ੍ਹ ਸਾਹਿਬ,8, ਨਵੰਬਰ (ਮਲਾਗਰ ਖਮਾਣੋਂ) :
ਮਾਣ ਭੱਤਾ ਵਰਕਰਜ ਸਾਂਝਾ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੇ ਜ਼ਿਮਨੀ ਚੋਣ ਉਮੀਦਵਾਰਾਂ ਵਿਰੁੱਧ ਵਿਰੁੱਧ ਵਿਸ਼ਾਲ ਝੰਡਾ ਮਾਰਚ ਕੀਤਾ ਜਾਵੇਗਾ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਮਿਡ ਡੇ ਮੀਲ ਵਰਕਰ ਯੂਨੀਅਨ ਪੰਜਾਬ ਦੀ ਪ੍ਰਧਾਨ ਲਖਵਿੰਦਰ ਕੌਰ ਫਰੀਦਕੋਟ, ਜਰਨਲ ਸਕੱਤਰ ਮਮਤਾ ਸ਼ਰਮਾ, ਡੈਮੋਕ੍ਰੇਟਿਕ ਆਸ਼ਾ ਵਰਕਰ ਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਦੀ ਪ੍ਰਧਾਨ ਮਨਦੀਪ ਕੌਰ ਬਿਲਗਾ, ਜਰਨਲ ਸਕੱਤਰ ਸਕੁੰਤਲਾ ਸਰੋਏ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਸ਼ਾ ਤੇ ਮਿਡ ਡੇ ਮੀਲ ਵਰਕਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ, ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਵਾਆਦਾ ਖਿਲਾਫੀ ਕਰਨ, ਘੱਟੋ ਘੱਟ ਮਿਨੀਮਮ ਵੇਜ ਐਕਟ ਲਾਗੂ ਨਾ ਕਰਨ ,ਮਾਣ ਭੱਤਾ ਦੁੱਗਣਾ ਕਰਨ, ਈ ਐਸ ਆਈ, ਈਪੀਐਫ ਸਮੇਤ 10 ਲੱਖ ਦਾ ਮੁਫ਼ਤ ਮੈਡੀਕਲ ਬੀਮਾ ਲਾਗੂ ਕਰਨ, ਮਾਣ ਭੱਤਾ ਵਰਕਰਾਂ ਦੀ ਸੇਵਾ ਮੁਕਤੀ ਦੀ ਉਮਰ ਉਮਰ ਹੱਦ 65 ਸਾਲ ਕੀਤੀ ਕਰਨ ਆਦਿ ਮੰਗਾਂ ਲਈ 10 ਨਵੰਬਰ ਨੂੰ ਗਿੱਦੜਵਾਹਾ, ਚੱਬੇਵਾਲ ,ਡੇਰਾ ਬਾਬਾ ਨਾਨਕ, ਤੇ ਪਟਿਆਲਾ ਜ਼ਿਮਨੀ ਚੋਣ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਝੰਡਾ ਮਾਰਚ ਕੀਤੇ ਜਾਣਗੇ ਅਤੇ ਹਲਕੇ ਦੇ ਚੋਣ ਲੜ ਰਹੇ ਸੱਤਾਧਾਰੀ ਉਮੀਦਵਾਰਾਂ ਦੇ ਦਫਤਰਾਂ ਤੇ ਰਿਹਾਇਸ਼ ਦੇ ਘਿਰਾਓ ਵੀ ਕੀਤੇ ਜਾਣਗੇ। ਇਹਨਾਂ ਬੜੇ ਦੁੱਖ ਨਾਲ ਕਿਹਾ ਕਿ ਸਾਡੀਆਂ ਮਾਣ ਭੱਤੇ ਤੇ ਕੰਮ ਕਰਦੀਆਂ ਭੈਣਾਂ ਨੂੰ ਸੇਵਾ ਮੁਕਤੀ ਮੌਕੇ ਵਿਭਾਗ ਤੇ ਸਰਕਾਰ ਵੱਲੋਂ ਖਾਲੀ ਹੱਥ ਹੀ ਘਰਾਂ ਨੂੰ ਤੋਰ ਦਿੱਤਾ ਜਾਂਦਾ ਹੈ। ਜਿਸ ਕਾਰਨ ਸਾਡੀਆਂ ਭੈਣਾਂ ਨਾ ਰੋ ਸਕਦੀਆਂ ਹਨ ਤੇ ਨਾ ਖੁਸ਼ ਹੋ ਸਕਦੀਆਂ ਹਨ। ਇਹਨਾਂ ਮੰਗ ਕੀਤੀ ਕਿ ਸੇਵਾ ਮੁਕਤੀ ਮੌਕੇ ਘੱਟੋ ਘੱਟ ਇੱਕ ਲੱਖ ਦੀ ਐਕਸ ਗਏਸੀਆ ਗਰਾਂਟ ਦਿੱਤੀ ਜਾਵੇ। ਇਹਨਾਂ ਦੱਸਿਆ ਕਿ ਝੰਡਾ ਮਾਰਚਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਮੂਹ ਜ਼ਿਲ੍ਹਾ ਆਗੂਆਂ ਨੂੰ ਸਾਰੇ ਰੂਟ ਦੱਸ ਦਿੱਤੇ ਗਏ ਹਨ।ਸਾਰੇ ਜਿਲ੍ਹਿਆਂ ਤੋਂ ਵੱਡੀ ਗਿਣਤੀ ਵਿੱਚ ਭੈਣਾਂ ਸ਼ਮੂਲੀਅਤ ਕਰਨਗੀਆਂ। ਇਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਸਬੰਧੀ ਗੰਭੀਰਤਾ ਨਾ ਦਿਖਾਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
Published on: ਨਵੰਬਰ 8, 2024 3:19 ਬਾਃ ਦੁਃ