ਪਿੰਡਾਂ ਲਈ ਗ੍ਰਾਂਟ ਦੇਣ ‘ਚ ਕਦੇ ਹੱਥ ਨਹੀਂ ਘੁੱਟਾਂਗੇ: ਭਗਵੰਤ ਮਾਨ
ਲੁਧਿਆਣਾ: 8 ਨਵੰਬਰ, ਦੇਸ਼ ਕਲਿੱਕ ਬਿਓਰੋ
ਲੁਧਿਆਣਾ ਵਿੱਚ ਅੱਜ 19 ਜ਼ਿਲ੍ਹਿਆਂ ਦੇ 10,031 ਸਰਪੰਚਾਂ ਨੇ ਸਹੁੰ ਚੁੱਕੀ। ਧਨਾਨਸੂ ਵਿੱਚ ਹੋਏ ਸੂਬਾ ਪੱਧਰੀ ਸਹੁੰ ਚੁੱਕ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ। ਅਰਵਿੰਦ ਕੇਜਰੀਵਾਲ ਨੇ ਕਿਹਾ- ਸਾਡੀ ਪਾਰਟੀ ਬਣੀ ਨੂੰ 12 ਸਾਲ ਹੋ ਗਏ ਹਨ, ਅਸੀਂ ਕਈ ਚੋਣਾਂ ਲੜੀਆਂ। ਵਿਧਾਇਕ ਬਣਨਾ ਆਸਾਨ ਹੈ, ਪਰ ਸਰਪੰਚ ਬਣਨਾ ਔਖਾ ਹੈ। ਲੋਕਾਂ ਨੇ ਤੁਹਾਨੂੰ ਜੋ ਜ਼ਿੰਮੇਵਾਰੀ ਸੌਂਪੀ ਹੈ, ਤੁਹਾਨੂੰ ਉਸ ਨੂੰ ਨਿਭਾਉਣਾ ਪਵੇਗਾ। ਪਿੰਡ ਵਾਸੀਆਂ ਦਾ ਭਰੋਸਾ ਟੁੱਟਣ ਨਹੀਂ ਦੇਣਾ ਚਾਹੀਦਾ ਅਤੇ ਪ੍ਰਮਾਤਮਾ ਵਿੱਚ ਵੀ ਭਰੋਸਾ ਕਾਇਮ ਰਹਿਣਾ ਚਾਹੀਦਾ ਹੈ।ਪੰਜਾਬ ਸਰਕਾਰ ਤੁਹਾਨੂੰ ਗ੍ਰਾਂਟ ਭੇਜੇਗੀ। ਇਸ ਪੈਸੇ ਨੂੰ ਜਨਤਾ ਲਈ ਵਰਤਣ ਲਈ। ਇਸ ਵਿੱਚ ਧੋਖਾ ਨਾ ਕਰੋ। ਸਰਪੰਚ ਨੂੰ ਸਾਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਫੈਸਲਾ ਲੈਣਾ ਚਾਹੀਦਾ ਹੈ। ਫਿਰ ਕੋਈ ਵੀ ਫੈਸਲਾ ਗਲਤ ਨਹੀਂ ਹੋ ਸਕਦਾ। ਕਾਨੂੰਨ ਅਨੁਸਾਰ ਗ੍ਰਾਮ ਸਭਾ ਸਾਲ ਵਿੱਚ ਦੋ ਵਾਰ ਹੋਣੀ ਚਾਹੀਦੀ ਹੈ। ਕਈ ਵਾਰ ਅਜਿਹਾ ਕਾਗਜ਼ ‘ਤੇ ਹੀ ਹੁੰਦਾ ਹੈ। ਹਰ ਮਹੀਨੇ ਗ੍ਰਾਮ ਸਭਾ ਬੁਲਾਉਣ ਦੀ ਕੋਸ਼ਿਸ਼ ਕਰੋ।
ਮੁੱਖ ਮੰਤਰੀ ਭਗਵੰਤ ਮਾਨ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਪੰਚਾਂ ਨੇ ਪਿੰਡਾਂ ਦੀ ਨੁਹਾਰ ਬਦਲਣੀ ਹੈ। ਉਨ੍ਹਾਂ ਨੂੰ ਸਰਕਾਰ ਵੱਲੋਂ ਪੂਰੀ ਮਦਦ ਦਿੱਤੀ ਜਾਵੇਗੀ। ਉਂਗਲ ਉਠਾਉਣ ਵਾਲਿਆਂ ਤੋਂ ਬਚਣਾ ਪਵੇਗਾ। ਇਸ ਪ੍ਰੋਗਰਾਮ ਵਿੱਚ ਕਈ ਪਾਰਟੀਆਂ ਦੇ ਸਰਪੰਚ ਪਹੁੰਚੇ ਹੋਏ ਹਨ। ਚੋਣਾਂ ਵੇਲੇ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋ ਜਾਓ, ਪਰ 5 ਸਾਲ ਪਿੰਡ ਵਿੱਚ ਹੀ ਰਹੋ। ਸਰਪੰਚ ਪਿੰਡ ਦਾ ਹੀ ਹੋਣਾ ਚਾਹੀਦਾ ਹੈ।ਕੰਪਿਊਟਰ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਭਗਵੰਤ ਮਾਨ ਦਾ ਘਿਰਾਓ ਕਰਨ ਪਹੁੰਚੇ ਹੋਏ ਸਨ। ਪੁਲੀਸ ਨੇ ਉਨ੍ਹਾਂ ਨੂੰ ਕੋਹਾੜਾ ਨੇੜੇ ਰੋਕ ਲਿਆ
Published on: ਨਵੰਬਰ 8, 2024 4:06 ਬਾਃ ਦੁਃ