PNB ਬੈਂਕ ਦੇ ਕਲਰਕ ਨੇ ਖੁਦ ਵਾਊਚਰ ਭਰ ਕੇ ਲੋਕਾਂ ਦੇ ਖਾਤਿਆਂ ‘ਚੋਂ ਕਢਵਾਏ 68 ਲੱਖ 30 ਹਜ਼ਾਰ ਰੁਪਏ, ਪਰਚਾ ਦਰਜ

ਪੰਜਾਬ

ਮੋਗਾ, 8 ਨਵੰਬਰ, ਦੇਸ਼ ਕਲਿਕ ਬਿਊਰੋ :
ਮੋਗਾ ਕੋਟ ਕਪੂਰਾ ਰੋਡ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਕਲਰਕ ਨੇ ਖਾਤਾਧਾਰਕਾਂ ਦੇ ਖਾਤਿਆਂ ‘ਚੋਂ ਲੱਖਾਂ ਰੁਪਏ ਕਢਵਾ ਲਏ। ਜਾਣਕਾਰੀ ਅਨੁਸਾਰ ਕਲਰਕ ਨੇ 2022 ਤੋਂ 2024 ਤੱਕ ਵੱਖ-ਵੱਖ ਖਾਤਾਧਾਰਕਾਂ ਦੇ ਖਾਤਿਆਂ ‘ਚੋਂ ਲੱਖਾਂ ਰੁਪਏ ਕਢਵਾ ਲਏ। ਬ੍ਰਾਂਚ ਮੈਨੇਜਰ ਦੇ ਬਿਆਨਾਂ ‘ਤੇ ਥਾਣਾ ਸਿਟੀ ਸਾਊਥ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਥਾਣਾ ਮੁਖੀ ਇਕਬਾਲ ਹੁਸੈਨ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਨਿਸ਼ਾਂਤ ਖੋਸਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਬ੍ਰਾਂਚ ‘ਚ ਕਲਰਕ ਵਜੋਂ ਤਾਇਨਾਤ ਸਤਪਾਲ ਸਿੰਘ ਨੇ 2022 ਤੋਂ 2024 ਤੱਕ 69 ਖਾਤਾਧਾਰਕਾਂ ਦੇ ਖਾਤਿਆਂ ‘ਚੋਂ ਕਰੀਬ 68 ਲੱਖ 30 ਹਜ਼ਾਰ ਰੁਪਏ ਦੀ ਰਕਮ ਖੁਦ ਵਾਊਚਰ ਭਰ ਕੇ ਕਢਵਾ ਲਈ।

Latest News

Latest News

Leave a Reply

Your email address will not be published. Required fields are marked *