ਅੱਜ ਦਾ ਇਤਿਹਾਸ

ਰਾਸ਼ਟਰੀ

8 ਨਵੰਬਰ 2016 ਨੂੰ ਭਾਰਤ ਸਰਕਾਰ ਨੋਟਬੰਦੀ ਕਰਦਿਆਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ
ਚੰਡੀਗੜ੍ਹ, 8 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 8 ਨਵੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 8 ਨਵੰਬਰ ਦੇ ਇਤਿਹਾਸ ਬਾਰੇ :-

  • 8 ਨਵੰਬਰ 2016 ਨੂੰ ਭਾਰਤ ਸਰਕਾਰ ਨੋਟਬੰਦੀ ਕਰਦਿਆਂ 500 ਅਤੇ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਸਨ।
  • ਅੱਜ ਦੇ ਦਿਨ 2008 ਵਿੱਚ, ਭਾਰਤ ਦਾ ਪਹਿਲਾ ਮਨੁੱਖ ਰਹਿਤ ਪੁਲਾੜ ਮਿਸ਼ਨ ਚੰਦਰਯਾਨ-1 ਚੰਦਰਮਾ ਦੇ ਪੰਧ ‘ਤੇ ਪਹੁੰਚਿਆ ਸੀ।
  • 8 ਨਵੰਬਰ, 1999 ਨੂੰ ਰਾਹੁਲ ਦ੍ਰਾਵਿੜ ਅਤੇ ਸਚਿਨ ਤੇਂਦੁਲਕਰ ਨੇ ਇਕ ਦਿਨਾ ਕ੍ਰਿਕਟ ਮੈਚ ਵਿਚ 331 ਦੌੜਾਂ ਦੀ ਸਾਂਝੇਦਾਰੀ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ।
  • ਅੱਜ ਦੇ ਦਿਨ 1945 ਵਿੱਚ ਹਾਂਗਕਾਂਗ ਵਿਖੇ ਇੱਕ ਕਿਸ਼ਤੀ ਹਾਦਸੇ ਵਿੱਚ 1550 ਲੋਕਾਂ ਦੀ ਮੌਤ ਹੋ ਗਈ ਸੀ।
  • 8 ਨਵੰਬਰ 1956 ਨੂੰ ਸੰਯੁਕਤ ਰਾਸ਼ਟਰ (ਯੂ.ਐਨ.) ਨੇ ਤਤਕਾਲੀ ਸੋਵੀਅਤ ਸੰਘ ਨੂੰ ਯੂਰਪੀ ਦੇਸ਼ ਹੰਗਰੀ ਤੋਂ ਹਟਣ ਦੀ ਅਪੀਲ ਕੀਤੀ ਸੀ।
  • ਅੱਜ ਦੇ ਦਿਨ 1957 ਵਿੱਚ ਬ੍ਰਿਟੇਨ ਨੇ ਕ੍ਰਿਸਮਸ ਟਾਪੂ ਦੇ ਨੇੜੇ ਪ੍ਰਮਾਣੂ ਪ੍ਰੀਖਣ ਕੀਤਾ ਸੀ।
  • 8 ਨਵੰਬਰ 1967 ਨੂੰ ਅਮਰੀਕਾ ਨੇ ਨੇਵਾਦਾ ਵਿੱਚ ਪ੍ਰਮਾਣੂ ਪ੍ਰੀਖਣ ਕੀਤਾ ਸੀ।
    *ਅੱਜ ਦੇ ਦਿਨ 1988 ਵਿੱਚ ਚੀਨ ਵਿਖੇ ਆਏ ਭਿਆਨਕ ਭੂਚਾਲ ਕਾਰਨ 900 ਲੋਕ ਮਾਰੇ ਗਏ ਸਨ।
  • 8 ਨਵੰਬਰ 1992 ਨੂੰ ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਨਸਲਵਾਦ ਵਿਰੁੱਧ ਪ੍ਰਦਰਸ਼ਨ ‘ਚ ਤਿੰਨ ਲੱਖ ਲੋਕਾਂ ਨੇ ਹਿੱਸਾ ਲਿਆ ਸੀ।
  • ਅੱਜ ਦੇ ਦਿਨ 1998 ਵਿੱਚ ਬੰਗਲਾਦੇਸ਼ ਵਿੱਖੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ਼ੇਖ ਮੁਜੀਬੁਰ ਰਹਿਮਾਨ ਦੀ ਹੱਤਿਆ ਦੇ ਦੋਸ਼ੀ 15 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ।
  • 8 ਨਵੰਬਰ 1999 ਨੂੰ ਰਾਹੁਲ ਦ੍ਰਾਵਿੜ ਅਤੇ ਸਚਿਨ ਤੇਂਦੁਲਕਰ ਨੇ ਇੱਕ ਦਿਨਾ ਕ੍ਰਿਕਟ ਮੈਚ ਵਿੱਚ 331 ਦੌੜਾਂ ਦੀ ਸਾਂਝੇਦਾਰੀ ਕਰਕੇ ਵਿਸ਼ਵ ਰਿਕਾਰਡ ਬਣਾਇਆ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।