ਓਟਾਵਾ, 8 ਨਵੰਬਰ, ਦੇਸ਼ ਕਲਿਕ ਬਿਊਰੋ :
ਕੈਨੇਡਾ ਨੇ ਆਸਟ੍ਰੇਲੀਆ ਦੇ ਇੱਕ ਨਿਊਜ਼ ਚੈਨਲ ਆਸਟ੍ਰੇਲੀਆ ਟੂਡੇ ਅਤੇ ਇਸਦੇ ਸੋਸ਼ਲ ਮੀਡੀਆ ਹੈਂਡਲ ਨੂੰ ਬਲਾਕ ਕਰ ਦਿੱਤਾ ਹੈ। ਦਰਅਸਲ, ਇਸ ਚੈਨਲ ਨੇ ਆਸਟ੍ਰੇਲੀਆ ਦੌਰੇ ‘ਤੇ ਗਏ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਨੂੰ ਟੀਵੀ ‘ਤੇ ਦਿਖਾਇਆ ਸੀ।ਜੈਸ਼ੰਕਰ ਨੇ ਵੀਰਵਾਰ ਨੂੰ ਆਸਟ੍ਰੇਲੀਆਈ ਵਿਦੇਸ਼ ਮੰਤਰੀ ਨਾਲ ਪ੍ਰੈੱਸ ਕਾਨਫਰੰਸ ਕੀਤੀ।
ਇਸ ਕਾਨਫਰੰਸ ਵਿੱਚ ਜੈਸ਼ੰਕਰ ਨੇ ਨਿੱਝਰ ਮਾਮਲੇ ਵਿੱਚ ਬਿਨਾਂ ਠੋਸ ਸਬੂਤਾਂ ਦੇ ਭਾਰਤ ਉੱਤੇ ਦੋਸ਼ ਲਾਉਣ ਲਈ ਕੈਨੇਡਾ ਦੀ ਆਲੋਚਨਾ ਕੀਤੀ ਸੀ। ਇਸ ਦੌਰਾਨ ਜੈਸ਼ੰਕਰ ਨੇ ਕਿਹਾ ਕਿ ਕੈਨੇਡਾ ਭਾਰਤ ਵਿਰੋਧੀ ਤੱਤਾਂ ਨੂੰ ਸਿਆਸੀ ਪਨਾਹ ਦਿੰਦਾ ਹੈ। ਉਨ੍ਹਾਂ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਦੀ ਨਿਗਰਾਨੀ ਦੀ ਵੀ ਨਿੰਦਾ ਕੀਤੀ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਇਸ ਕਦਮ ਨੂੰ ਗਲਤ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਕੈਨੇਡਾ ਨੇ ਵਿਦੇਸ਼ ਮੰਤਰੀ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਤੋਂ ਕੁਝ ਘੰਟੇ ਬਾਅਦ ਹੀ ਅਜਿਹਾ ਕੀਤਾ ਹੈ।10:03 AM
Published on: ਨਵੰਬਰ 8, 2024 10:07 ਪੂਃ ਦੁਃ