ਨਵੀਂ ਦਿੱਲੀ: 8 ਨਵੰਬਰ। ਦੇਸ਼ ਕਲਿੱਕ ਬਿਓਰੋ
ਅੱਜ ਸੁਪਰੀਮ ਕੋਰਟ ਨੇ ਪੰਜਾਬ ਨੈਸ਼ਨਲ ਹਾਈਵੇ ਪ੍ਰੋਜੈਕਟ ਤੇ ਰੋਕ ਲਾਉਂਦਿਆਂ ਮੋਗਾ ਦੇ ਪਿੰਡ ਬੁੱਗੀਪੁਰਾ ਅਤੇ ਸਵਾਦ ਖੇੜਾ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਮੌਜੂਦਾ ਸਥਿਤੀ ਬਰਕਰਾਰ ਰੱਖਣ ਦੇ ਆਦੇਸ਼ ਦਿੱਤੇ ਹਨ। ਇਹਨਾਂ ਦੋਵਾਂ ਪਿੰਡਾਂ ਦੇ ਕਿਸਾਨਾਂ ਨੇ ਉਨਾਂ ਨੂੰ ਸਰਕਾਰ ਵੱਲੋਂ ਪੂਰਾ ਮੁਆਵਜਾ ਨਾ ਦੇਣ ਦੇ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਵਿੱਚ ਰਿੱਟ ਦਾਖਲ ਕੀਤੀ ਸੀ। ਕਿਸਾਨਾਂ ਦੇ ਵਕੀਲ ਚਰਨਪਾਲ ਸਿੰਘ ਬਾਗੜੀ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਿਨਾਂ ਉਹਨਾਂ ਦੀ ਖੜੀ ਫਸਲ ਵਾਹ ਦਿੱਤੀ ਸੀ। ਸਰਕਾਰ ਨੇ ਅਜਿਹਾ ਕਦਮ ਹਾਈ ਕੋਰਟ ਵੱਲੋਂ ਕਿਸਾਨਾਂ ਨੂੰ ਸਟੇਅ ਨਾ ਦੇਣ ਦੇ ਕਾਰਨ ਚੁੱਕਿਆ ਸੀ। ਜਿਸ ਨੂੰ ਕਿਸਾਨਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕਰਕੇ ਆਪਣੇ ਹੱਕਾਂ ਦੀ ਮੁਆਵਜਾ ਮੰਗਿਆ ਸੀ। ਨੈਸ਼ਨਲ ਇਨਫਰਾਸਟਰਕਚਰ ਪ੍ਰੋਜੈਕਟ ਦੀ ਕਨੈਕਟੀਵਿਟੀ ਲਈ ਕੱਢੀ ਜਾ ਰਹੀ ਇਸ ਸੜਕ ਤੇ ਰੋਕ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ।