ਅੱਜ ਦਾ ਇਤਿਹਾਸ

ਰਾਸ਼ਟਰੀ

9 ਨਵੰਬਰ 1947 ਨੂੰ ਭਾਰਤ ਸਰਕਾਰ ਨੇ ਫੌਜੀ ਕਾਰਵਾਈ ਕਰਕੇ ਜੂਨਾਗੜ੍ਹ ਨੂੰ ਆਜ਼ਾਦ ਕਰਵਾਇਆ ਸੀ
ਚੰਡੀਗੜ੍ਹ, 9 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿੱਚ 9 ਨਵੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ। ਅੱਜ ਜਾਣਦੇ ਹਾਂ 9 ਨਵੰਬਰ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2005 ਵਿੱਚ ਫਰਾਂਸ ‘ਚ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ।
  • 9 ਨਵੰਬਰ 2001 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕੀਤਾ ਸੀ।
  • ਅੱਜ ਦੇ ਦਿਨ 2000 ਵਿੱਚ ਉੱਤਰਾਖੰਡ ਨੂੰ ਉੱਤਰ ਪ੍ਰਦੇਸ਼ ਤੋਂ ਵੱਖਰਾ ਰਾਜ ਬਣਾਇਆ ਗਿਆ ਸੀ।
  • 9 ਨਵੰਬਰ 1995 ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਯਿਤਜ਼ਾਕ ਰਾਬਿਨ ਦੀ ਸ਼ਾਂਤੀ ਰੈਲੀ ਦੌਰਾਨ ਹੱਤਿਆ ਕਰ ਦਿੱਤੀ ਗਈ ਸੀ।
  • ਅੱਜ ਦੇ ਦਿਨ 1989 ‘ਚ ਬਰਤਾਨੀਆ ‘ਚ ਮੌਤ ਦੀ ਸਜ਼ਾ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ।
    *1984 ਵਿਚ 9 ਨਵੰਬਰ ਨੂੰ ਓ. ਬੀ. ਅਗਰਵਾਲ ਸਨੂਕਰ ਵਿੱਚ ਵਿਸ਼ਵ ਚੈਂਪੀਅਨ ਬਣੇ ਸਨ।
  • ਅੱਜ ਦੇ ਦਿਨ 1962 ਵਿੱਚ ਅਮਰੀਕਾ ਨੇ ਨੇਵਾਡਾ ਵਿੱਚ ਪ੍ਰਮਾਣੂ ਪ੍ਰੀਖਣ ਕੀਤਾ ਸੀ।
  • 1954 ਵਿਚ 9 ਨਵੰਬਰ ਨੂੰ ਦਾਰਜੀਲਿੰਗ ਵਿਚ ਇੰਸਟੀਚਿਊਟ ਆਫ ਹਿਮਾਲੀਅਨ ਮਾਊਂਟੇਨੀਅਰਿੰਗ ਦੀ ਸਥਾਪਨਾ ਕੀਤੀ ਗਈ ਸੀ।
  • ਅੱਜ ਦੇ ਦਿਨ 1953 ਵਿੱਚ ਕੰਬੋਡੀਆ ਨੂੰ ਫਰਾਂਸ ਤੋਂ ਆਜ਼ਾਦੀ ਮਿਲੀ ਸੀ।
  • 9 ਨਵੰਬਰ 1947 ਨੂੰ ਭਾਰਤ ਸਰਕਾਰ ਨੇ ਫੌਜੀ ਕਾਰਵਾਈ ਕਰਕੇ ਜੂਨਾਗੜ੍ਹ ਨੂੰ ਆਜ਼ਾਦ ਕਰਵਾਇਆ ਸੀ।
  • ਅੱਜ ਦੇ ਦਿਨ 1937 ਵਿਚ ਜਾਪਾਨੀ ਫੌਜ ਨੇ ਚੀਨ ਦੇ ਸ਼ੰਘਾਈ ਸ਼ਹਿਰ ‘ਤੇ ਕਬਜ਼ਾ ਕਰ ਲਿਆ ਸੀ।
  • ਸੁਤੰਤਰਤਾ ਸੈਨਾਨੀ ਜਮਨਾਲਾਲ ਬਜਾਜ ਦਾ ਜਨਮ 9 ਨਵੰਬਰ 1889 ਨੂੰ ਹੋਇਆ ਸੀ।
  • ਅੱਜ ਦੇ ਦਿਨ 1822 ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਦਾ ਵਿਆਹ ਮੈਰੀ ਟੌਡ ਨਾਲ ਹੋਇਆ ਸੀ।
  • ਦਿੱਲੀ ਜਲ ਸਪਲਾਈ ਯੋਜਨਾ ਰਸਮੀ ਤੌਰ ‘ਤੇ 9 ਨਵੰਬਰ 1822 ਨੂੰ ਸ਼ੁਰੂ ਕੀਤੀ ਗਈ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।