ਗਾਂਧੀਨਗਰ, 9 ਨਵੰਬਰ, ਦੇਸ਼ ਕਲਿਕ ਬਿਊਰੋ :
ਗੁਜਰਾਤ ਦੇ ਨਵਸਾਰੀ ਵਿੱਚ ਅੱਜ ਸ਼ਨੀਵਾਰ ਸਵੇਰੇ ਇੱਕ ਗੋਦਾਮ ਵਿੱਚ ਕੈਮੀਕਲ ਲੀਕ ਹੋਣ ਕਾਰਨ ਲੱਗੀ ਅੱਗ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਜਦਕਿ ਤਿੰਨ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਅੱਗ ਸਵੇਰੇ 9 ਵਜੇ ਦੇ ਕਰੀਬ ਉਸ ਸਮੇਂ ਲੱਗੀ ਜਦੋਂ ਵਰਕਰ ਬਿਲੀਮੋਰੀਆ ਤਾਲੁਕਾ ਦੇ ਦੇਵਸਰ ਪਿੰਡ ਵਿੱਚ ਇੱਕ ਗੋਦਾਮ ਵਿੱਚ ਇੱਕ ਟਰੱਕ ਵਿੱਚੋਂ ਰਸਾਇਣਾਂ ਨਾਲ ਭਰੇ ਬੈਰਲਾਂ ਨੂੰ ਉਤਾਰ ਰਹੇ ਸਨ।ਪੁਲਸ ਮੁਤਾਬਕ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ। ਟਰੱਕ ਵਿੱਚ ਇੱਕ ਬੈਰਲ ਵਿੱਚੋਂ ਕੈਮੀਕਲ ਲੀਕ ਹੋਇਆ, ਜਿਸ ਨਾਲ ਪਹਿਲਾਂ ਟਰੱਕ ਵਿੱਚ ਅੱਗ ਲੱਗ ਗਈ ਅਤੇ ਬਾਅਦ ਵਿੱਚ ਗੋਦਾਮ ਵਿੱਚ ਫੈਲ ਗਈ। ਇਸ ਹਾਦਸੇ ਵਿੱਚ ਇੱਕ ਮਜ਼ਦੂਰ ਅਜੇ ਵੀ ਲਾਪਤਾ ਹੈ। ਗੋਦਾਮ ਵਿੱਚ ਕੂਲਿੰਗ ਆਪਰੇਸ਼ਨ ਚੱਲ ਰਿਹਾ ਹੈ।