ਬੰਦੂਕ ਦੀ ਨੋਕ ‘ਤੇ ਵਿਅਕਤੀ ਦਾ ਸਰੀਰਕ ਸ਼ੋਸ਼ਣ ਕਰਨ ਵਾਲਾ SDM ਗ੍ਰਿਫਤਾਰ

ਹਰਿਆਣਾ

ਚੰਡੀਗੜ੍ਹ, 9 ਨਵੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਵਿੱਚ ਐਚਸੀਐਸ ਅਧਿਕਾਰੀ ਕੁਲਭੂਸ਼ਣ ਬਾਂਸਲ ਨੂੰ ਪੁਲਿਸ ਨੇ ਅੱਜ ਸ਼ਨੀਵਾਰ 9 ਨਵੰਬਰ ਨੂੰ ਹਿਸਾਰ ਤੋਂ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਬਾਂਸਲ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ।ਇਸ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਕੁਲਭੂਸ਼ਣ ਬਾਂਸਲ ‘ਤੇ ਦਲਿਤ ਵਿਅਕਤੀ ਨੇ ਸਰੀਰਕ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਵਿਅਕਤੀ ਨੇ ਦੋਸ਼ ਲਾਇਆ ਕਿ ਅਧਿਕਾਰੀ ਨੇ ਬੰਦੂਕ ਦੀ ਨੋਕ ‘ਤੇ ਉਸ ਤੋਂ ਗੁਪਤ ਅੰਗਾਂ ਦੀ ਮਾਲਿਸ਼ ਕਰਵਾਈ। ਉਸ ਨੇ ਐਸਸੀ ਕਮਿਸ਼ਨ, ਸੀਐਮ ਵਿੰਡੋ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ।
ਜਿਸ ਤੋਂ ਬਾਅਦ ਹਾਂਸੀ ਵਿੱਚ ਐਸਡੀਐਮ ਵਜੋਂ ਤਾਇਨਾਤ ਕੁਲਭੂਸ਼ਣ ਬਾਂਸਲ ਨੂੰ 7 ਨਵੰਬਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਉਸ ਦੇ ਖਿਲਾਫ ਹਿਸਾਰ ਦੀ ਸਿਵਲ ਲਾਈਨ ‘ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਪੁਲਿਸ ਨੇ ਅਦਾਲਤ ਵਿੱਚ ਪੀੜਤ ਦੇ ਬਿਆਨ ਦਰਜ ਕੀਤੇ।
ਇਸ ਤੋਂ ਬਾਅਦ ਪੁਲਸ ਹਾਂਸੀ ਸਥਿਤ ਬਾਂਸਲ ਦੇ ਘਰ ਪਹੁੰਚੀ ਅਤੇ ਜਾਂਚ ਕੀਤੀ। ਪੀੜਤ ਦੇ ਬਿਆਨਾਂ ਅਤੇ ਸਬੂਤਾਂ ਦੇ ਆਧਾਰ ‘ਤੇ ਅੱਜ ਡੀਐਸਪੀ ਸੁਨੀਲ ਕੁਮਾਰ ਨੇ ਬਾਂਸਲ ਨੂੰ ਗ੍ਰਿਫ਼ਤਾਰ ਕਰ ਲਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।