10 ਨਵੰਬਰ 1659 ਨੂੰ ਸ਼ਿਵਾਜੀ ਨੇ ਪ੍ਰਤਾਪਗੜ੍ਹ ਦੀ ਲੜਾਈ ‘ਚ ਅਫ਼ਜ਼ਲ ਖ਼ਾਨ ਨੂੰ ਹਰਾਇਆ।
ਚੰਡੀਗੜ੍ਹ, 10 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿੱਚ 10 ਨਵੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ। ਅੱਜ ਜਾਣਦੇ ਹਾਂ 10 ਨਵੰਬਰ ਦੇ ਇਤਿਹਾਸ ਬਾਰੇ :-
10 ਨਵੰਬਰ 1990 ਨੂੰ ਚੰਦਰ ਸ਼ੇਖਰ ਭਾਰਤ ਦੇ 8ਵੇਂ ਪ੍ਰਧਾਨ ਮੰਤਰੀ ਬਣੇ, 21 ਜੂਨ 1991 ਤੱਕ ਦੇਸ਼ ਦੀ ਅਗਵਾਈ ਕਰਦੇ ਰਹੇ। ਚੰਦਰ ਸ਼ੇਖਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਪਹਿਲਾਂ ਕਦੇ ਕੋਈ ਸਰਕਾਰੀ ਅਹੁਦਾ ਨਹੀਂ ਸੰਭਾਲਿਆ ਸੀ।
ਅੱਜ ਦੇ ਦਿਨ 1698 ਈਸਟ ਇੰਡੀਆ ਕੰਪਨੀ ਨੂੰ ਕਲਕੱਤਾ ਦਿੱਤਾ ਗਿਆ।
10 ਨਵੰਬਰ 1848 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਆਗੂ ਸੁਰਿੰਦਰਨਾਥ ਬੈਨਰਜੀ ਦਾ ਜਨਮ ਹੋਇਆ।
ਅੱਜ ਦੇ ਦਿਨ 1908 3ਚ ਖਨੈਲਾਲ ਦੱਤ ਨੇ ਫਾਂਸੀ ਲਗਾ ਕੇ ਭਾਰਤ ਦੀ ਆਜ਼ਾਦੀ ਲਈ ਆਪਣੀ ਜਾਨ ਦੇ ਦਿੱਤੀ।
10 ਨਵੰਬਰ 1920 ਨੂੰ ਭਾਰਤੀ ਮਜ਼ਦੂਰ ਸੰਘ ਦੇ ਸੰਸਥਾਪਕ ਅਤੇ ਰਾਸ਼ਟਰਵਾਦੀ ਟਰੇਡ ਯੂਨੀਅਨ ਦੇ ਆਗੂ ਦੱਤਾਤ੍ਰੇ ਥਿਓਂਗਡੇ ਦਾ ਜਨਮ ਹੋਇਆ।
10 ਨਵੰਬਰ ਨੂੰ ਭਾਰਤ ਵਿੱਚ "ਟਰਾਂਸਪੋਰਟ ਦਿਵਸ" ਵਜੋਂ ਵੀ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ 10 ਨਵੰਬਰ ਨੂੰ ਵਿਸ਼ਵ ਟੀਕਾਕਰਨ ਦਿਵਸ ਅਤੇ ਵਿਸ਼ਵ ਜਨਤਕ ਆਵਾਜਾਈ ਦਿਵਸ ਵੀ ਮਨਾਉਂਦਾ ਹੈ।
Latest News
Latest News