ਮਨਰੇਗਾ ਮਜ਼ਦੂਰਾਂ ਵੱਲੋਂ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਰਾਜ ਭਰ ਵਿੱਚ ਮਨਾਇਆ ਜਾਵੇਗਾ ਸ਼ਹੀਦੀ ਦਿਵਸ : ਸੀਟੂ

ਪੰਜਾਬ

14-18-26 ਨਵੰਬਰ ਨੂੰ ਆਂਗਨਵਾੜੀ ਵਰਕਰਾਂ ਅਤੇ ਸੰਯੁਕਤ ਕਿਸਾਨ ਮੋਰਚੇ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਨੂੰ ਕੀਤਾ ਜਾਵੇਗਾ ਕਾਮਯਾਬ -ਸਾਥੀ ਕੂੰਮਕਲਾਂ

ਖੰਨਾ -10 ਨਵੰਬਰ, ਦੇਸ਼ ਕਲਿੱਕ ਬਿਓਰੋ :

ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ (ਸੀਟੂ) ਨਾਲ ਸਬੰਧਤ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਦੈਹਿੜੂ, ਮਹਿੰਦੀਪੁਰ, ਅਤੇ ਸੰਗਤਪੁਰ ਦੇ ਮਨਰੇਗਾ ਕਿਰਤੀਆਂ ਦੀਆਂ ਮੀਟਿੰਗਾਂ ਸਾਥੀ ਜਗਬੀਰ ਸਿੰਘ ਇਕੋਲਾਹੀ, ਹਰੀ ਰਾਮ ਭੱਟੀ, ਕਿਰਨਦੀਪ ਕੌਰ ਹਰਬੰਸਪੁਰਾ, ਕਰਮਜੀਤ ਸਿੰਘ ਭੌਰਲਾ, ਜਸਪ੍ਰੀਤ ਸਿੰਘ ਗਾਜੀਪੁਰ ਦੀ ਅਗਵਾਈ ਵਿੱਚ ਕੀਤੀਆਂ ਗਈਆਂ। ਇਨ੍ਹਾਂ ਪਿੰਡਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ਤੇ ਪੁੱਜੇ ਸੀਟੂ ਪੰਜਾਬ ਦੇ ਸੂਬਾ ਸਕੱਤਰ ਅਤੇ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਸਾਥੀ ਅਮਰਨਾਥ ਕੂੰਮਕਲਾਂ ਨੇ ਦੱਸਿਆ ਕਿ 4 ਨਵੰਬਰ ਨੂੰ ਕਿਰਤ ਅਤੇ ਰੁਜਗਾਰ ਮੰਤਰੀ ਅਤੇ ਸੀਟੂ ਦੇ ਸੂਬਾਈ ਆਗੂਆਂ ਨਾਲ ਹੋਈ ਸਾਂਝੀ ਮੀਟਿੰਗ ਦੌਰਾਨ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਧ ਵੱਲੋਂ ਦਿੱਤੇ ਗਏ ਹਾਂ ਪੱਖੀ ਹੁੰਗਾਰੇ ਅਤੇ ਭਰੋਸੇ ਜਿਸ ਵਿੱਚ ਮਨਰੇਗਾ ਕਾਨੂੰਨ ਅਨੁਸਾਰ ਮਨਰੇਗਾ ਕਿਰਤੀਆਂ ਦੀ ਦਿਹਾੜੀ ਖੇਤ ਮਜ਼ਦੂਰਾਂ ਦੇ ਬਰਾਬਰ 437.26 ਪੈਸੇ ਕਰਨ, ਸਕੀਮ ਵਰਕਰਾਂ, ਆਂਗਨਵਾੜੀ , ਪੇਂਡੂ ਚੌਕੀਦਾਰਾਂ, ਆਸ਼ਾ ਵਰਕਰਾਂ,ਮਿਡ ਡੇਅ ਮੀਲ, ਭੱਠਾ ਮਜ਼ਦੂਰਾਂ, ਪੱਲੇਦਾਰਾਂ, ਦੇ ਮਾਮਲੇ ਲੇਬਰ ਕਮਿਸ਼ਨਰ, ਸੀਟੂ ਦੇ ਸੂਬਾਈ ਆਗੂਆਂ ਨਾਲ ਬੈਠ ਕੇ,ਕਿਰਤ ਅਤੇ ਰੁਜਗਾਰ ਮੰਤਰੀ ਦੀ ਹਾਜ਼ਰੀ ਵਿੱਚ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ।ਇਸ ਲਈ ਮੌਜੂਦਾ ਸਮੇਂ ਵਿੱਚ ਜੱਥੇਬੰਦੀ ਨੂੰ ਮਜ਼ਬੂਤ ਕਰਨ ਲਈ, ਭਰਾਤਰੀ ਜਥੇਬੰਦੀਆਂ ਨਾਲ ਤਾਲਮੇਲ ਕਰਕੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਮਨਰੇਗਾ ਕਾਨੂੰਨ ਨੂੰ ਹੂਬ- ਹੂ ਲਾਗੂ ਕਰਵਾਉਣ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਮਿਲ ਕੇ ਸਾਂਝੇ ਸ਼ੰਘਰਸ਼ਾਂ ਵਿਚ ਸ਼ਮੂਲੀਅਤ ਕਰਨ ਲਈ 14 ਨਵੰਬਰ ਨੂੰ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਘਰ ਦਾ ਘਿਰਾਓ ਸੰਗਰੂਰ ਵਿਖੇ ਕੀਤਾ ਜਾਵੇਗਾ ਇਸ ਐਕਸ਼ਨ ਵਿੱਚ,16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਬਰਸੀ ਮਨਾਉਣ ਲਈ,18 ਨਵੰਬਰ ਨੂੰ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦੇ ਘਰ ਦਾ ਘਿਰਾਓ ਕਰਨ ਲਈ,26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ ਸੀਟੂ ਸਮੇਂਤ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਦੇਸ਼ ਵਿਆਪੀ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਚਿਤਾਵਨੀ ਦਿਵਸ਼ ਵਿੱਚ ਗੱਜ ਵੱਜ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਬਾਅਦ ਵਿੱਚ ਉਪਰੋਕਤ ਪਿੰਡਾਂ ਵਿੱਚ ਮਨਰੇਗਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੀਆਂ ਇਕਾਈਆਂ ਦੀ ਚੋਣ ਕੀਤੀ ਗਈ।ਜਿਸ ਵਿੱਚ
ਦੈਹਿੜੂ ਪਿੰਡ ਦੇ ਪ੍ਰਧਾਨ – ਕਮਲਜੀਤ ਕੌਰ ਜਨਰਲ ਸਕੱਤਰ – ਜਸਵੀਰ ਕੌਰ, ਕੈਸ਼ੀਅਰ – ਪਰਮਜੀਤ ਕੌਰ,ਮੀਤ ਪ੍ਰਧਾਨ ਰਜਿੰਦਰ ਕੌਰ, ਸੰਤੋਖ ਸਿੰਘ, ਸਕੱਤਰ ਪ੍ਰੀਤਮ ਸਿੰਘ, ਸਲਾਹਕਾਰ ਰਾਮ ਦਾਸ, ਸਰਬਜੀਤ ਕੌਰ, ਸਰਪ੍ਰਸਤ – ਲਛਮਣ ਸਿੰਘ ਚੁਣੇ ਗਏ।
ਪਿੰਡ ਮਹਿੰਦੀਪੁਰ ਦੇ ਪ੍ਰਧਾਨ -ਸੁਖਦੇਵ ਸਿੰਘ ਜਨਰਲ ਸਕੱਤਰ – ਗੁਰਪ੍ਰੀਤ ਕੌਰ, ਕੈਸ਼ੀਅਰ – ਗੁਰਪ੍ਰੀਤ ਕੌਰ ,ਮੀਤ ਪ੍ਰਧਾਨ ਸੁਖਵਿੰਦਰ ਕੌਰ, ਅਮਨਪ੍ਰੀਤ ਕੌਰ, ਸਕੱਤਰ – ਕਿਰਨਦੀਪ ਕੌਰ, ਜਸਵਿੰਦਰ ਕੌਰ ਵਰਕਿੰਗ ਕਮੇਟੀ ਮੈਂਬਰ- ਨਿਰਮਲ ਕੌਰ, ਚਰਨਜੀਤ ਕੌਰ ਚੁਣੇ ਗਏ।
ਪਿੰਡ ਸੰਗਤਪੁਰਾ ਵਿਖੇ
ਪ੍ਰਧਾਨ – ਮਨਜੀਤ ਕੌਰ,ਜਨਰਲ ਸਕੱਤਰ -ਸੰਦੀਪ ਕੌਰ, ਕੈਸ਼ੀਅਰ – ਸੁਖਵਿੰਦਰ ਕੌਰ,ਮੀਤ ਪ੍ਰਧਾਨ ਪਰਮਜੀਤ ਕੌਰ, ਬਲਜੀਤ ਕੌਰ, ਸਕੱਤਰ ਮਨਪ੍ਰੀਤ ਕੌਰ, ਕਰਮਜੀਤ ਕੌਰ ਸਲਾਹਕਾਰ -ਦਰਸ਼ਨ ਸਿੰਘ,ਲਾਭ ਸਿੰਘ,ਪਾਲ ਸਿੰਘ ਸਰਬ ਸੰਮਤੀ ਨਾਲ ਚੁਣੇ ਗਏ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।