ਪਟਿਆਲਾ (ਬਲਬੇੜਾ) 10 ਨਵੰਬਰ,ਦੇਸ਼ ਕਲਿੱਕ ਬਿਓਰੋ –
ਗੁਰੂਦੁਆਰਾ ਸੰਤ ਦਰਬਾਰ ਪਿੰਡ ਬਲਬੇੜਾ ਅਤੇ ਮਾਡਰਨ ਲੈਬੋਰੇਟਰੀ ਸਨੌਰ ਦੇ ਮੁਖੀ ਸਮਾਜ ਸੇਵਕ ਮਨਜੀਤ ਸਿੰਘ ਚੌਹਾਨ ਵੱਲੋਂ ਪਿੰਡ ਬਲਬੇੜਾ ਵਿਖੇ ਸਮਾਜ ਸੇਵਾ ਦੇ ਤਹਿਤ ਮੁਫ਼ਤ ਮੈਡੀਕਲ ਚੈਕ-ਅੱਪ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਅਤੇ ਪੇਟ ਦੇ ਰੋਗਾਂ ਦੀ ਜਾਂਚ ਮੁਫ਼ਤ ਕੀਤੀ ਗਈ। ਇਸ ਮੌਕੇ ਤੇ ਮਾਹਿਰ ਡਾਕਟਰਾਂ ਦੀ ਟੀਮ, ਜਿਸ ਵਿੱਚ ਡਾ. ਰਾਜਵੀਰ ਕੌਰ (ਡੈਂਟਲ ਸਰਜਨ) ਅਤੇ ਡਾ. ਤਜਿੰਦਰ ਸਿੰਘ (ਜ਼ਖ਼ਮਾਂ ਦੇ ਮਾਹਿਰ) ਨੇ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ। ਕੈਂਪ ਦੌਰਾਨ 250 ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੈਡੀਕਲ ਕੈਂਪ ਵਿੱਚ ਸਮਾਜ ਸੇਵਕ ਮਨਜੀਤ ਸਿੰਘ ਚੌਹਾਨ ਦੇ ਨਾਲ ਬਾਬਾ ਲਖਵਿੰਦਰ ਸਿੰਘ ਬਲਬੇੜਾ, ਬਾਬਾ ਹਰਪਾਲ ਸਿੰਘ, ਬਾਬਾ ਮਨਪ੍ਰੀਤ ਸਿੰਘ, ਬਾਬਾ ਮੰਗਲ ਸਿੰਘ ਅਤੇ ਸੁਖਬੀਰ ਸਿੰਘ ਬਲਬੇੜਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਤੋਂ ਇਲਾਵਾ ਮਨਦੀਪ ਸਿੰਘ ਹਾਜੀਪੁਰ, ਵਿਕਰਮਜੀਤ ਸਿੰਘ ਰਾਜਾ, ਰਾਜਬੀਰ ਸਿੰਘ, ਗਗਨਦੀਪ, ਗੁਰਧਿਆਨ ਸਿੰਘ, ਹਰਮਨਦੀਪ ਸਿੰਘ, ਮਨਦੀਪ ਸਿੰਘ, ਨਿਰਮਲ ਸਿੰਘ, ਬਲਵਿੰਦਰ ਸਿੰਘ, ਗੁਰਜੀਤ ਸਿੰਘ ਅਤੇ ਪ੍ਰੇਮ ਸਿੰਘ ਨੇ ਵੀ ਕੈਂਪ ਵਿੱਚ ਭਾਗ ਲੈ ਕੇ ਆਪਣੀਆਂ ਸੇਵਾਵਾਂ ਦਿੱਤੀਆਂ।