ਡੇਰਾ ਬਾਬਾ ਨਾਨਕ, 10 ਨਵੰਬਰ, ਦੇਸ਼ ਕਲਿੱਕ ਬਿਓਰੋ :
ਅੱਜ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਸਿੰਘ ਬਾਜਵਾ ਅਤੇ ਪੱਟੀ ਤੋਂ ਸਾਬਕਾ ਵਿਧਾਇਕ ਸਰਦਾਰ ਹਰਮਿੰਦਰ ਸਿੰਘ ਗਿੱਲ ਨੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਹਵੇਲੀਆਂ,ਪੱਡਾ, ਵੜੈਚ,ਢੀਂਡਸਾ,ਭਾਈ ਕਾ ਪਿੰਡ ਅਤੇ ਜੌਹਲ ਨੰਗਲ ਵਿੱਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਜ਼ਬਰਦਸਤ ਚੁਣਾਵੀ ਮੀਟਿੰਗਾਂ ਕਰਕੇ ਕਾਂਗਰਸ ਪਾਰਟੀ ਲਈ ਵੋਟਾਂ ਮੰਗੀਆਂ
ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਤੰਜ ਕਸਦਿਆਂ ਕਿਹਾ ਕਿ ਜਿਹੜਾ ਆਦਮੀ ਆਪ ਸਰਾਬ ਘੁਟਾਲੇ ਵਿੱਚ ਭ੍ਰਿਸ਼ਟਾਚਾਰ ਕਰਦਿਆਂ ਆਪ 6 ਮਹੀਨੇ ਜੇਲ੍ਹ ਵਿਚ ਰਿਹਾ ਹੋਵੇ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਭਰਾ 5000 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵਿਭਾਗ ਨੇ ਕਾਬੂ ਕੀਤਾ ਹੋਵੇ ਉਹ ਸਾਡੇ ਤੇ ਭ੍ਰਿਸ਼ਟ ਹੋਣ ਦਾ ਇਲਜਾਮ ਲਾਉਣ ਬੜੀ ਸਰਮ ਵਾਲੀ ਗੱਲ ਹੈ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਹੋ ਜਿਹੇ ਭ੍ਰਿਸ਼ਟਾਚਾਰ ਵਿੱਚ ਨੱਕੋ ਨੱਕ ਡੁਬੇ ਵਿਅਕਤੀਆਂ ਕੋਲੋਂ ਸਾਨੂੰ ਇਮਾਨਦਾਰੀ ਦਾ ਸਰਟੀਫਿਕੇਟ ਲੈਣ ਦੀ ਕੋਈ ਲੋੜ ਨਹੀਂ ਉਹਨਾਂ ਕਿਹਾ ਹੈ ਜੋ ਸਰਕਾਰ ਸਮੇਂ ਸਿਰ ਮੰਡੀਆਂ ਵਿੱਚ ਕਿਸਾਨਾਂ ਦੇ ਝੋਨੇ ਦੀ ਖ਼ਰੀਦ ਨਹੀਂ ਕਰ ਸੱਕੀ ਉਸ ਸਰਕਾਰ ਦੇ ਮੰਤਰੀ ਹੁਣ ਕਿਹੜਾ ਮੂੰਹ ਲੈ ਕਿ ਕਿਸਾਨਾਂ,ਛੋਟੇ ਵਪਾਰੀਆਂ, ਕਿਰਤੀਆਂ,ਇਸਾਹੀ ਭਾਈਚਾਰੇ ਅਤੇ ਦਲਿਤ ਭਰਾਵਾਂ ਕੋਲੋਂ ਵੋਟ ਮੰਗ ਰਹੇ ਹੈ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਝੂਠੇ ਅੰਕੜੇ ਪੇਸ਼ ਕਰਕੇ ਬੇਰੁਜ਼ਗਾਰ ਨੌਜਵਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ
ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਇਸ ਕਦਰ ਵੱਧ ਚੁੱਕਾ ਹੈ ਕਿ ਥਾਣਿਆ ਦੀਆਂ ਕੰਧਾਂ ਉਤੇ ਲਿਖਿਆ ਮਿਲ ਜਾਵੇਗਾ ਕਿ ਨਸ਼ਾ ਇਸ ਗਲੀ ਵਿੱਚ ਮਿਲਦਾ ਹੈ ਤੇ ਨਸ਼ਾ ਵੇਚਣ ਵਾਲਿਆਂ ਦੇ ਮੋਬਾਈਲ ਫੋਨ ਪੰਜਾਬ ਦੇ ਥਾਣਿਆਂ ਦੀਆਂ ਕੰਧਾਂ ਉਤੇ ਲਿਖੇ ਨਜ਼ਰ ਆਉਣਗੇ, ਔਰਤਾ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਨਾ ਮਿਲਣ ਕਰਕੇ ਇਸ ਸਰਕਾਰ ਦਾ ਪਿੱਟ ਸਿਆਪਾ ਕਰ ਰਹੀਆਂ ਹਨ ਰੰਧਾਵਾ ਅਤੇ ਬਾਜਵਾ ਨੇ ਜਨਤਾ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਕੁਸ਼ਾਸਨ ਅਤੇ ਅਰਾਜਕਤਾ ਭਰੇ ਮਾਹੌਲ ਤੋਂ ਛੁਟਕਾਰਾ ਪਾਉਣ ਲਈ 20 ਨਵੰਬਰ ਨੂੰ ਵੋਟਾਂ ਵਾਲੇ ਦਿਨ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕਿ ਕਾਮਯਾਬ ਕਰੋ ਤਾਂ ਕਿ ਇਸ ਗੂੰਗੀ ਅਤੇ ਬਹਿਰੀ ਸਰਕਾਰ ਜੋ ਕੁੰਭਕਰਨੀ ਨੀਂਦ ਸੁੱਤੀ ਪਈ ਹੈ ਉਸ ਨੂੰ ਚਲਦਾ ਕਰਕੇ 2027 ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਾਉਣ ਦਾ ਮੁੱਢ ਬੱਝ ਸਕੇ ਇਸ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਇੰਦਰਜੀਤ ਸਿੰਘ ਰੰਧਾਵਾ,ਬਰਿੰਦਰ ਸਿੰਘ ਛੋਟੇਪੁਰ,ਬਲਾਕ ਕਾਂਗਰਸ ਕਮੇਟੀ ਕਲਾਨੌਰ ਦੇ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ , ਜ਼ਿਲਾ ਕਾਂਗਰਸ ਕਮੇਟੀ ਗੁਰਦਾਸਪੁਰ ਦੇ ਜਨਰਲ ਸਕੱਤਰ ਸਰਦਾਰ ਹਰਦੇਵ ਸਿੰਘ ਦੂਲਾਨੰਗਲ ਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸੀਨੀਅਰ ਕਾਂਗਰਸੀ ਆਗੂ ਉਦੇਵੀਰ ਸਿੰਘ ਰੰਧਾਵਾ ਸਮੇਤ ਜੇਮਸ ਮਸੀਹ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਧਾਰੀਵਾਲ, ਕੁਲਵੰਤ ਸਿੰਘ ਸਾਬਕਾ ਸਰਪੰਚ,ਤਿਲਕ ਰਾਜ ਮੈਂਬਰ ਪੰਚਾਇਤ, ਲਖਵਿੰਦਰ ਸਿੰਘ ਮੈਂਬਰ ਪੰਚਾਇਤ, ਤਰਸੇਮ ਮਸੀਹ, ਵਾਰਿਸ ਮਸੀਹ,ਹੀਰਾ ਮਸੀਹ, ਜਸਬੀਰ ਕੌਰ ਸਾਬਕਾ ਸਰਪੰਚ,ਸਮਸੇਰ ਸਿੰਘ ਸ਼ੇਰਾ, ਬਲਦੇਵ ਮਸੀਹ ਮੈਂਬਰ ਪੰਚਾਇਤ, ਪੀਟਰ ਮਸੀਹ, ਸੁਖਰਾਜ ਮਸੀਹ,ਤਜਿੰਦਰ ਸਿੰਘ ਲਾਡੀ,ਮਿੰਟਾ ਮਸੀਹ ਸਮੇਤ ਭਾਰੀ ਗਿਣਤੀ ਵਿੱਚ ਮਹਿਲਾਵਾਂ , ਨੌਜਵਾਨ ਅਤੇ ਪਿੰਡ ਜੋਹਲ ਨੰਗਲ ਦੇ ਪੱਤਵੰਤੇ ਸੱਜਣ ਹਾਜ਼ਰ ਸਨ ਮੀਡੀਆ ਨੂੰ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ