ਖਿਡਾਉਣੇ ਪਿਸਤੌਲ ਦੀ ਨੋਕ ‘ਤੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਔਰਤ ਦੀਆਂ ਬਾਲੀਆਂ ਲੁੱਟੀਆਂ 

ਪੰਜਾਬ

ਮੋਰਿੰਡਾ 10 ਨਵੰਬਰ ( ਭਟੋਆ)

ਸ੍ਰੀ ਚਮਕੌਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਬਹਿਰਾਮਪੁਰ ਬੇਟ ਵਿਖੇ ਸਵੇਰੇ  ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਖਿਡਾਉਣੇ ਪਿਸਤੌਲ ਦੀ ਨੋਕ ਤੇ ਇੱਕ ਮਹਿਲਾ ਦੀਆਂ ਕੰਨਾਂ ਦੀਆਂ ਬਾਲੀਆਂ ਲੁੱਟ ਲੈ ਜਾਣ ਦੀ ਜੰਗਲ ਦੀ ਅੱਗ ਵਾਂਗੂ ਫੈਲੀ ਖਬਰ ਨੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ ।

ਇਸ ਸਬੰਧੀ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਪੀੜਿਤ ਔਰਤ ਆਸ਼ਾ ਰਾਣੀ ਪਤਨੀ ਸ਼ਕਤੀਧਰ ਨੇ ਦੱਸਿਆ ਕਿ ਉਹ ਗੁਰੂ ਰਾਮਰਾਏ ਪਬਲਿਕ ਸਕੂਲ ਬਹਿਰਾਮਪੁਰ ਬੇਟ ਵਿਖੇ ਨੌਕਰੀ ਕਰਦੀ ਹੈ ਪਰੰਤੂ ਅੱਜ ਐਤਵਾਰ ਹੋਣ ਕਾਰਨ ਉਹ ਆਪਣੇ ਘਰ ਤੇ ਮੌਜੂਦ ਸੀ। ਆਸ਼ਾ ਰਾਣੀ ਨੇ ਦੱਸਿਆ ਕਿ ਜਦੋਂ ਸਵੇਰੇ 7 :30 ਵਜੇ ਉਹ ਘਰ ਤੋਂ ਬਾਹਰ ਨਿਕਲਣ ਲੱਗੀ ਤਾਂ ਕਿਸੇ ਨੇ ਉਸਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਜਦੋਂ ਉਸਨੇ ਦਰਵਾਜ਼ਾ ਖੋਲਿਆ ਤਾਂ ਤਿੰਨ ਅਣਪਛਾਤੇ ਨੌਜਵਾਨ ਜਿਨਾਂ ਦੇ ਮੂੰਹ ਬੰਨੇ ਹੋਏ ਸਨ ਉਹ ਘਰ ਦੇ ਅੰਦਰ ਦਾਖਲ ਹੋਣ ਲੱਗੇ ਤਾਂ ਉਸ ਵੱਲੋਂ ਰੋਕਣ ਤੇ ਉਹਨਾਂ ਅਣਪਛਾਤੇ ਨੌਜਵਾਨਾਂ ਨੇ ਗੋਲੀ ਮਾਰਨ ਦੀ ਧਮਕੀ ਦਿੱਤੀ।  ਆਸ਼ਾ ਰਾਣੀ ਨੇ ਦੱਸਿਆ ਕਿ ਉਸਦਾ ਬੇਟਾ ਹਨੀਸ਼ ਕੁਮਾਰ ਅਤੇ ਨੂੰਹ ਦੀਪਿਕਾ ਵਰਮਾ ਵੀ ਘਰ ਵਿੱਚ ਮੌਜੂਦ ਸਨ ਤਾਂ ਇੱਕ ਨੌਜਵਾਨ ਜਿਸ ਦੇ ਹੱਥ ਵਿੱਚ ਪਿਸਤੌਲ ਵਰਗੀ ਕੋਈ ਚੀਜ਼  ਸੀ , ਨੇ ਸਾਨੂੰ ਸਾਰਿਆਂ ਨੂੰ ਜਾਨੋ ਮਾਰ ਦੇਣ ਦੀ  ਧਮਕੀ ਦਿੱਤੀ। ਆਸ਼ਾ ਰਾਣੀ ਨੇ ਦੱਸਿਆ ਕਿ ਇੰਨੀ ਦੇਰ ਨੂੰ ਇੱਕ ਹੋਰ ਅਣਪਛਾਤੇ ਨੌਜਵਾਨ ਨੇ ਉਸ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਬਾਲੀਆਂ ਝਪਟ ਲਈਆਂ ਅਤੇ ਜਦੋਂ ਉਸਨੇ ਬਚਾਓ ਬਚਾਓ ਦਾ ਸ਼ੋਰ ਮਚਾਇਆ ਤਾਂ ਉਸਦਾ ਪੁੱਤਰ ਅਤੇ ਨੂੰਹ ਵੀ ਘਰ ਤੋਂ ਬਾਹਰ ਆ ਗਏ ਪਰੰਤੂ ਇੰਨੀ ਦੇਰ ਨੂੰ ਇਹ ਤਿੰਨ ਨੌਜਵਾਨ ਇੱਕ ਮੋਟਰਸਾਈਕਲ ਤੇ ਬੈਠ ਕੇ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਏ।  ਆਸ਼ਾ ਰਾਣੀ ਨੇ ਪੁਲਿਸ ਨੂੰ ਅੱਗੇ ਦੱਸਿਆ ਕਿ ਲੁਟੇਰਿਆਂ ਵੱਲੋਂ ਖੋਹੀ ਗਈ ਉਸ ਦੀ ਇੱਕ ਸੋਨੇ ਦੀ ਬਾਲੀ ਘਰ ਵਿੱਚ ਹੀ ਡਿੱਗ ਪਈ ਜਦ ਕਿ ਇਹ ਲੁਟੇਰੇ ਉਸ ਦੀ ਇੱਕ ਵਾਲੀ ਲੁੱਟ ਕੇ ਲੈ ਗਏ। ਆਸ਼ਾ ਰਾਣੀ ਨੇ ਦੱਸਿਆ ਕਿ ਲੁੱਟ ਖੋਹ ਦੀ ਇਹ ਵਾਰਦਾਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ । ਇਸੇ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਤਿੰਨ ਨੌਜਵਾਨ ਬੜੇ ਆਰਾਮ ਨਾਲ ਮੋਟਰਸਾਈਕਲ ਖੜਾ ਕੇ ਆਸ਼ਾ ਰਾਣੀ ਦੇ ਘਰ ਅੰਦਰ ਦਾਖਲ ਹੁੰਦੇ ਹਨ ਅਤੇ ਉਸ ਦੀਆਂ ਬਾਲੀਆਂ ਝਪਟਣ ਉਪਰੰਤ ਪਹਿਲਾਂ ਇੱਕ ਨੌਜਵਾਨ ਬਾਹਰ ਆ ਕੇ ਮੋਟਰਸਾਈਕਲ ਸਟਾਰਟ ਕਰਦਾ ਹੈ। ਜਿਸ ਤੋਂ ਬਾਅਦ ਦੂਜੇ ਦੋ ਲੁਟੇਰੇ ਘਰ ਤੋਂ ਬਾਹਰ ਆ ਰਹੇ ਹਨ। ਜਿਨਾਂ ਵਿੱਚੋਂ ਇੱਕ  ਆਪਣੇ ਆਪਣੇ ਹੱਥ ਵਿੱਚ ਫੜੀ ਪਿਸਤੋਲ ਵਰਗੀ ਕਿਸੇ ਚੀਜ਼ ਨਾਲ ਆਸ਼ਾ ਰਾਣੀ ਦੇ ਘਰ ਆ ਰਹੀ ਇੱਕ ਔਰਤ ਤੇ ਪਟਾਕੇ ਦਾ ਧਮਾਕਾ ਵੀ ਕਰਦਾ ਹੈ। ਅਤੇ ਉਸ ਨੂੰ ਗੋਲੀ ਮਾਰ ਦੇਣ ਦੀ ਧਮਕੀ ਦਿੰਦਾ ਦਿਖਾਈ ਦੇ ਰਿਹਾ ਹੈ।

Latest News

Latest News

Leave a Reply

Your email address will not be published. Required fields are marked *