ਗਮਾਡਾ  ਦੇ ਅਧਿਕਾਰੀਆਂ ਵੱਲੋਂ ਬਿਲਡਰ ਨਾਲ ਮਿਲ ਕੇ ਕੀਤੀਆਂ ਧੋਖਾਧੜੀਆਂ ਸਬੰਧੀ ਡੀ.ਟੀ.ਸੀ.ਪੀ. ਨੇ ਸਿਰਫ ਖਾਨਾਪੂਰਤੀ ਲਈ ਕੀਤੀ ਮੀਟਿੰਗ: ਸੋਸਾਇਟੀ

Punjab

ਮੋਹਾਲੀ:  10 ਨਵੰਬਰ, ਜਸਵੀਰ ਗੋਸਲ

ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110 ਦੀ ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਨੀਰੂ ਕਟਿਆਲ ਨਾਲ ਮੀਟਿੰਗ ਹੋਈ। ਇਨ੍ਹਾਂ ਸੈਕਟਰਾਂ ਵਿੱਚ ਅਨੇਕਾਂ ਖਾਮੀਆਂ ਅਤੇ ਧੋਖਾਧੜੀਆਂ ਹੋਣ ਦੇ ਬਾਵਜੂਦ ਪੁੱਡਾ/ਗਮਾਡਾ ਦੇ ਉੱਚ ਅਧਿਕਾਰੀ,  ਟੀ.ਡੀ.ਆਈ ਬਿਲਡਰ ਦੀ ਰਹਿੰਦੀ ਇੱਕੋ-ਇੱਕ ਰਿਜ਼ਰਵ ਸਾਈਟ ਦਾ ਨਕਸ਼ਾ ਪਾਸ ਕਰਨ ਲਈ ਬਜਿੱਦ ਨਜ਼ਰ ਆਏ। ਉੱਚ ਅਧਿਕਾਰੀ ਆਪਣੇ ਅਧੀਨ ਆਂਉਦੇ ਅਧਿਕਾਰੀਆਂ ਨੂੰ ਅਨੇਕਾਂ ਖਾਮੀਆਂ ਹੋਣ ਦੇ ਬਾਵਜੂਦ ਵੀ ਇਸ ਟੀ.ਡੀ.ਆਈ ਬਿਲਡਰ ਦੀ ਰਹਿੰਦੀ ਇੱਕੋ-ਇੱਕ ਸਾਈਟ ਦਾ ਨਕਸ਼ਾ ਪਾਸ ਕਰਨ ਲਈ ਮਜਬੂਰ ਕਰ ਰਹੇ ਹਨ । ਆਗੂਆਂ ਨੇ ਮਕਾਨ ਉਸਾਰੀ ਅਤੇ ਸ਼ ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਉੱਚ ਅਧਿਕਾਰੀਆਂ ਨੂੰ ਮਨਮਾਨੀਆਂ ਕਰਨ ਤੋਂ ਰੋਕਣ ਲਈ ਸਖਤ ਆਦੇਸ਼ ਦਿੱਤੇ ਜਾਣ ਤਾਂਕਿ ਇੱਥੋਂ ਦੇ ਵਸਨੀਕਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਨਾ ਹੋਣਾ ਪਵੇ।ਮੀਟਿੰਗ ਵਿੱਚ ਬਹੁਤ ਸਾਰੀਆਂ ਖਾਮੀਆਂ ਨੂੰ ਨਜਰ-ਅੰਦਾਜ ਕਰਦੇ ਹੋਏ ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਨੀਰੂ ਕਟਿਆਲ ਨੇ ਸਕੂਲ ਦੀ ਸਾਈਟ ਦੇ ਉਪਰੋਂ ਦੀ ਲੰਘਦੀ 66  ਕੇ.ਵੀ. ਏ ਦੀ ਲਾਈਨ ਨੂੰ ਗਲਤ ਦੱਸਦਿਆਂ ਆਰ. ਡਬਲਿਊ. ਐਸ ਨਾਲ ਸਹਿਮਤੀ ਪ੍ਰਗਟ ਕਰਦਿਆਂ ਇਨ੍ਹਾਂ ਆਹੁੁਦਿਆਂ ਤੇ ਪਹਿਲਾਂ ਤਾਇਨਾਤ ਰਹੇ ਅਧਿਕਾਰੀਆਂ ਤੇ ਪੱਲਾਂ ਝਾੜਦਿਆਂ ਆਪਣੇ ਆਪ ਨੂੰ ਫਾਰਗ ਕਰਨ ਦੀ ਕੋਸ਼ਿਸ਼ ਕੀਤੀ। ਆਗੂਆਂ ਨੇ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਬੇਨਿਯਮੀਆਂ  ‘ਚ ਸ਼ਾਮਿਲ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਟੀ.ਡੀ.ਆਈ ਬਿਲਡਰ ਦੀ ਇਸ ਇਲਾਕੇ ਵਿੱਚ ਰਹਿੰਦੀ ਇੱਕੋ-ਇੱਕ ਸਾਈਟ ਦਾ ਨਕਸ਼ਾ ਪਾਸ ਨਾ ਕਰਨ ਤੇ ਜ਼ੋਰ ਦਿੱਤਾ। ਕਿਉਕਿ ਇਸ ਅਖੀਰਲੀ ਸਾਈਟ ਨੂੰ ਵੇਚ ਕੇ ਬਿਲਡਰ ਇੱਥੋਂ ਦੇ ਵਸਨੀਕਾਂ ਨੂੰ ਰੱਬ ਆਸਰੇ ਛੱਡ ਕੇ ਰਫੂ-ਚੱਕਰ ਹੋ ਸਕਦਾ ਹੈ। ਰੈਵੀਨਿਊ ਰਸਤਿਆਂ ਵਿਚ ਪਾਸ ਕੀਤੀਆਂ ਗਈਆਂ ਸੜਕਾਂ ਦੇ ਪੱਕਿਆਂ ਨਾ ਹੋਣ ਕਾਰਨ ਇੱਥੋਂ ਦੇ ਵਸਨੀਕ ਨਰਕ ਭਰੀ ਜਿੰਦਗੀ ਜੀ ਰਹੇ ਹਨ। ਬਿਲਡਰ ਕੋਲ ਇਨ੍ਹਾਂ ਸਾਈਟਾਂ ਦਾ ਪਾਰਸ਼ੀਅਲ ਕੰਪਲੀਲਸ਼ਨ ਨਾ ਹੋਣ ਕਾਰਨ ਲੋਕਾਂ ਨੂੰ ਪਲਾਟਾਂ ਦੇ ਕਬਜੇ ਵੀ ਦੇ ਦਿੱਤੇ ਗਏ ਅਤੇ ਗਮਾਡਾ ਵੱਲੋਂ ਬਿਲਡਿੰਗ ਪਲਾਨ ਵੀ ਪਾਸ ਕੀਤੇ ਜਾ ਰਹੇ ਹਨ ਜੋ ਕਿ ਸਰਾਸਰ ਗਲਤ ਹੈ। ਸੜਕ ਦੇ ਲੈਵਲ ਤੋਂ ਬਿਨ੍ਹਾ ਹੀ ਡੀ.ਪੀ.ਸੀ ਵੀ ਪਾਸ ਕੀਤੀ ਜਾ ਰਹੀ ਹੈ। ਬਿਲਡਰ ਵੱਲੋ ਪੁੱਡਾ/ਗਮਾਡਾ ਦੇ ਅਧਿਕਾਰੀਆਂ ਨਾਲ ਮਿਲਕੇ ਅਤੇ ਨਕਸ਼ੇ ਵਿੱਚ ਜਾਅਲਸ਼ਾਜੀ ਕਰਕੇ ਕਮਿਊਨਿਟੀ ਸੈਂਟਰ ਦੀ ਰਿਜ਼ਰਵ ਸਾਈਟ ਤੇ ਹੀ ਕਲੱਬ ਪਾਸ ਕਰਵਾ ਲਿਆ ਗਿਆ ਜਦ ਕਿ ਬਿਲਡਰ ਵੱਲੋਂ ਕਮਿਊਨਿਟੀ ਸੈਂਟਰ ਲਈ ਕੋਈ ਵੀ ਜਗ੍ਹਾ ਰਾਖਵੀ ਨਹੀ ਰੱਖੀ ਗਈ।

                   ਸੈਕਟਰ 111 ਵਿੱਚੋਂ ਲੰਘਦੇ ਲਖਨੀਰ ਚੋਅ ਤੋਂ ਡਰੇਨੇਜ਼ ਅਤੇ ਸਿੰਜਾਈ ਵਿਭਾਗ ਤੋਂ ਐਨ.ਓ.ਸੀ ਲਏ ਬਿਨ੍ਹਾ ਹੀ ਪੁਲੀਆਂ ਦੱਬ ਕੇ ਆਰਜ਼ੀ ਰਸਤਾ ਬਣਾ ਕੇ ਕੰਮ ਚਲਾਇਆ ਜਾ ਰਿਹਾ ਹੈ ਅਤੇ ਇਸ ਨਾਲੇ ਦੇ ਆਲੇ-ਦੁਆਲੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਲੋੜੀਂਦਾ ਬਫਰ ਜੋਨ ਵੀ ਨਹੀ ਛੱਡਿਆ ਗਿਆ ਅਤੇ ਲੋਕਾਂ ਵੱਲੋਂ ਅਲਾਟ ਹੋਏ ਪਲਾਟਾਂ ਤੇ ਘਰ ਵੀ ਬਣਾ ਲਏ ਗਏ ਹਨ। ਰੈਜੀਡੈਂਸ ਵੈਲਫੇਅਰ ਸੋਸਾਇਟੀ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਜਾਂਚ ਏਜੰਸੀਆਂ ਨੂੰ ਚਿੱਠੀਆਂ ਲਿਖ ਕੇ ਮੰਗ ਕੀਤੀ ਕਿ ਪੁੱਡਾ/ਗਮਾਡਾ ਦੇ ਦਫਤਰ ਵਿੱਚ ਮਨਮਾਨੀਆਂ ਕਰ ਰਹੇ ਅਧਿਕਾਰੀਆਂ ਦੇ ਕੰਮਾਂ-ਕਾਰਾਂ ਦੀ ਸਮੀਖਿਆ ਕਰਕੇ ਉਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

                   ਆਗੂਆਂ ਨੇ ਪੰਜਾਬ ਸਰਕਾਰ,  ਮੁੱਖ ਮੰਤਰੀ ਪੰਜਾਬ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਪੁੱਡਾ/ਗਮਾਡਾ ਦੇ ਉੱਚ ਅਧਿਕਾਰੀਆਂ ਨੂੰ ਗਲਤ ਕੰਮ ਕਰਨ ਤੋਂ ਵਰਜਿਆ ਜਾਵੇ ਅਤੇ ਬੇਨਿਯਮੀਆਂ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ ਤਾਂ ਕਿ ਵਸਨੀਕਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਨਾ ਹੋਣਾ ਪਵੇ। ਇਸ ਮੌਕੇ ਰਾਜਵਿੰਦਰ ਸਿੰਘ ਸਰਾਓ, ਜਸਵੀਰ ਸਿੰਘ ਗੜਾਂਗ, ਐਮ.ਐਲ.ਸ਼ਰਮਾ, ਗੁਰਬਚਨ ਸਿੰਘ ਮੰਡੇਰ,  ਹਰਪਾਲ ਸਿੰਘ ਐਡਵੋਕੇਟ, ਗੌਰਵ ਗੋਇਲ ਅਤੇ ਅਸ਼ੋਕ ਡੋਗਰਾ ਹਾਜ਼ਰ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।