ਬਰੈਂਪਟਨ: 10 ਨਵੰਬਰ, ਦੇਸ਼ ਕਲਿੱਕ ਬਿਓਰੋ
3 ਨਵੰਬਰ ਨੂੰ ਬਰੈਂਪਟਨ, ਕੈਨੇਡਾ ਵਿੱਚ ਇੱਕ ਹਿੰਦੂ ਮੰਦਰ ਵਿੱਚ ਹੋਏ ਹਿੰਸਕ ਝਗੜੇ ਦੇ ਸਬੰਧ ਵਿੱਚ ਇੱਕ ਹੋਰ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ।,
ਪੁਲਿਸ ਦੇ ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, 21 ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਅਤੇ ਐਸ ਆਈ ਟੀ ਦੇ ਤਫ਼ਤੀਸ਼ਕਾਰਾਂ ਨੇ ਬਰੈਂਪਟਨ ਮੰਦਰ ਵਿੱਚ ਹਿੰਸਕ ਪ੍ਰਦਰਸ਼ਨ ਵਿੱਚ ਸ਼ਾਮਲ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਨੇ ਪ੍ਰਦਰਸ਼ਨ ਦੌਰਾਨ ਹੋਏ ਕਈ ਅਪਰਾਧਾਂ ਦੀ ਜਾਂਚ ਸ਼ੁਰੂ ਕੀਤੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਵੀਡੀਓ ਵਿੱਚ ਕੈਪਚਰ ਕੀਤੇ ਗਏ ਸਨ। ਜਿਸ ਵਿੱਚ ਲੋਕਾਂ ‘ਤੇ ਹਮਲਾ ਕਰਨ ਲਈ ਝੰਡੇ ਅਤੇ ਲਾਠੀਆਂ ਦੀ ਵਰਤੋਂ ਕਰਨ ਵਾਲੇ ਵਿਅਕਤੀ ਸ਼ਾਮਲ ਹਨ।
ਇਨ੍ਹਾਂ ਵਿਅਕਤੀਆਂ ਵਿੱਚੋਂ ਇੱਕ ਦੀ ਪਛਾਣ ਬਰੈਂਪਟਨ ਦੇ 35 ਸਾਲਾ ਇੰਦਰਜੀਤ ਗੋਸਲ ਵਜੋਂ ਹੋਈ ਹੈ। 8 ਨਵੰਬਰ ਨੂੰ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Published on: ਨਵੰਬਰ 10, 2024 11:40 ਪੂਃ ਦੁਃ