ਅਚੰਭਾ : ਸਿਰ ਕੱਟਣ ਦੇ ਬਾਵਜੂਦ 18 ਮਹੀਨੇ ਜਿਉਂਦਾ ਰਿਹਾ ਮੁਰਗਾ

Punjab

ਚੰਡੀਗੜ੍ਹ, 12 ਨਵੰਬਰ, ਦੇਸ਼ ਕਲਿੱਕ ਬਿਓਰੋ :

ਕੋਈ ਇਨਸਾਨ ਜਾਂ ਜੀਵ ਬਿਨਾਂ ਸਿਰ ਤੋਂ ਰਹਿ ਸਕਦਾ ਹੈ, ਇਹ ਸੁਣਨ ਕੇ ਇਕ ਵਾਰ ਸਿੱਧੀ ਨਾਂਹ ਹੀ ਹੁੰਦੀ ਹੈ। ਪਰ ਅਜਿਹਾ ਹੋਇਆ ਹੈ ਕਿ ਇਕ ਮੁਰਗਾ ਬਿਨਾਂ ਸਿਰ ਤੋਂ 18 ਮਹੀਨੇ ਜਿਉਂਦਾ ਰਿਹਾ ਸੀ। ਇਸ ਪਿੱਛੇ ਕੋਈ ਗੈਬੀ ਸ਼ਕਤੀ ਨਹੀਂ ਸੀ, ਮਾਹਿਰਾ ਮੁਤਾਬਕ ਇਕ ਵਿਗਿਆਨਕ ਕਾਰਨ ਸੀ। ਇਹ ਹੋਇਆ ਸੀ ਅਮਰੀਕਾ ਦੇ ਕੋਲਾਰਾਡੋ ਵਿੱਚ। ਜੋ 18 ਮਹੀਨੇ ਬਿਨਾਂ ਸਿਰ ਤੋਂ ਜਿਉਂਦਾ ਰਿਹਾ, ਉਸ ਮੁਰਗੇ ਦਾ ਨਾਮ ਮਾਈਕ ਦੇ ਹੇਡਲੇਸ ਚਿਕਨ ਉਰਫ ਮਿਰੇਕਲ ਮਾਈਕ ਸੀ। ਵੈਸੇ ਇਹ ਹੈਰਾਨ ਹੋਣ ਵਾਲੀ ਹੀ ਗੱਲ ਹੈ ਕਿ ਕੋਈ ਬਿਨਾਂ ਸਿਰ ਤੋਂ ਐਨਾਂ ਸਮਾਂ ਕਿਵੇਂ ਰਹਿ ਸਕਦਾ ਹੈ।

18 ਸਤੰਬਰ 1945 ਨੂੰ ਇਕ ਪੌਲਟਰੀ ਫਾਰਮ ਦੇ ਮਾਲਕ ਅਤੇ ਕਿਸਾਨ ਲਊਯਡ ਓਸਲੇਨ ਨੇ ਨਾਨ ਵੈਜ ਪਾਰਟੀ ਰੱਖੀ ਸੀ। ਇਸ ਵਿਅਕਤੀ ਨੇ ਪਾਰਟੀ ਵਿੱਚ ਆਪਣੇ ਇਸ ਮੁਰਗੇ ਨੂੰ ਕੱਟਿਆ ਅਤੇ ਕੱਟਣ ਦੇ ਬਾਅਦ ਬਾਕਸ ਵਿੱਚ ਪਾਉਣ ਦੀ ਬਜਾਏ ਸਾਈਡ ਉਤੇ ਰੱਖ ਦਿੱਤਾ। ਐਨੇ ਵਿੱਚ ਮੁਰਗਾ ਤੜਪਦਾ ਹੋਇਆ ਇੱਧਰ ਓਧਰ ਭੱਜਦਾ ਹੋਇਆ ਬਹੁਤ ਦੁਰ ਚਲਿਆ ਗਿਆ। ਅਸਲ ਵਿੱਚ ਮੁਰਗੇ ਦੇ ਬਚਣ ਦਾ ਅਸਲ ਕਾਰਨ ਸੀ ਕਿ ਇਸਦੇ ਸਿਰ ਦਾ ਅਗਲਾ ਹਿੱਸਾ ਹੀ ਕੱਟਿਆ ਗਿਆ ਸੀ, ਜਿਸ ਕਾਰਨ ਇਸਦੇ ਸਿਰ ਦੀਆਂ ਜ਼ਰੂਰੀ ਨਾੜਾਂ ਅਤੇ ਕਾਨ ਸਹੀ ਸਲਾਮਤ ਬਚਗੇ। ਉਥੇ, ਦਿਮਾਗ ਨੂੰ ਵੀ ਜ਼ਿਆਦਾ ਨੁਕਸ਼ਾਨ ਨਹੀਂ ਪਹੁੰਚਿਆ ਸੀ ਅਤੇ ਖੂਨ ਦਾ ਥੱਕਾ ਜੰਮਦਿਆਂ ਹੀ ਖੂਨ ਨਿਕਲਣਾ ਬੰਦ ਹੋ ਗਿਆ ਸੀ। ਇਸ ਕਾਰਨ ਮੁਰਗਾ ਮਰਿਆ ਨਹੀਂ। ਇਸ ਤੋਂ ਬਾਅਦ ਲਿਊਯਡ ਨੇ ਆਪਣੇ ਇਸ ਮੁਰਗੇ ਉਤੇ ਖਾ ਕੇ ਇਸ ਦਾ ਇਲਾਜ ਕਰ ਇਸਦੀ ਦੇਖਭਾਲ ਕੀਤੀ। ਇਸ ਦਾ ਮਾਲਕ ਇਸ ਨੂੰ ਦੁੱਧ  ਅਤੇ ਮੱਕਾ ਡਰਾਪ ਦੇ ਰਾਹੀਂ ਦਿੰਦਾ ਰਿਹਾ, ਜਿਸ ਕਾਰਨ ਇਹ 18  ਮਹੀਨੇ ਤੱਕ ਜਿਉਂਦਾ ਰਿਹਾ।

ਇਕ ਛੋਟੀ ਅਜਿਹੀ ਗਲਤੀ ਕਾਰਨ ਮੁਰਗੇ ਦੀ ਮੌਤ ਹੋ ਗਈ। 17 ਮਾਰਚ 1947 ਨੂੰ ਮੁਰਗੇ ਮਾਈਕ ਦੀ ਮੌਤ ਦਾ ਕਾਰਨ ਉਸਦੇ ਗਲੇ ਵਿੱਚ ਮੱਕੀ ਦਾ ਇਕ ਦਾਣਾ ਫਸ ਜਾਣ ਕਾਰਨ ਹੋਈ ਸੀ। ਦਰਅਸਲ, ਗਲਤੀ ਨਾਲ ਖਾਨਾ ਖਿਵਾਉਣ ਵਾਲੀ ਸਿਰੀਂਜ ਸ਼ੋ ਵਾਲੀ ਥਾਂ ਹੀ ਮਿਸ ਹੋ ਗਈ ਸੀ, ਅਜਿਹੇ ਵਿੱਚ ਮਾਈਕ ਦੀ ਮੌਤ ਗਲੇ ਵਿੱਚ ਮੱਕੀ ਦਾ ਦਾਣਾ ਫਸ ਜਾਣ ਕਾਰਨ ਦਮ ਘੁੱਟ ਗਿਆ ਅਤੇ ਫਿਰ ਉਸਦੀ ਮੌਤ ਹੋ ਗਈ।

Latest News

Latest News

Leave a Reply

Your email address will not be published. Required fields are marked *