ਚੰਡੀਗੜ੍ਹ, 12 ਨਵੰਬਰ, ਦੇਸ਼ ਕਲਿਕ ਬਿਊਰੋ :
ਆਸਟ੍ਰੇਲੀਅਨ ਰਾਜ ਵਿਕਟੋਰੀਆ ਵਿੱਚ ਸਿੱਖ ਭਾਈਚਾਰੇ ਅਤੇ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ ਬਰਵਿਕ ਸਪ੍ਰਿੰਗਜ਼ ਖੇਤਰ ਵਿੱਚ ਇੱਕ ਝੀਲ ਦਾ ਨਾਂ “ਗੁਰੂ ਨਾਨਕ ਝੀਲ” ਰੱਖਿਆ ਗਿਆ ਹੈ। ਇਹ ਫੈਸਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ (15 ਨਵੰਬਰ) ਦੇ ਮੌਕੇ ‘ਤੇ ਲਿਆ ਗਿਆ ਹੈ।
ਵਿਕਟੋਰੀਆ ਦੇ ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਇੰਗਰਿਡ ਸਟਿੱਟ ਨੇ ਐਲਾਨ ਕੀਤਾ ਕਿ ਸੂਬਾ ਸਰਕਾਰ ਵਿਕਟੋਰੀਆ ਵਿੱਚ ਲੰਗਰ ਸਮਾਗਮਾਂ ਦੇ ਆਯੋਜਨ ਦੀ ਸਹਾਇਤਾ ਲਈ $600,000 ਦੀ ਗ੍ਰਾਂਟ ਵੀ ਪ੍ਰਦਾਨ ਕਰੇਗੀ।
ਆਸਟ੍ਰੇਲੀਆਈ ਰਾਜ ਵਿਕਟੋਰੀਆ ਵਿੱਚ “ਨੇਮ ਏ ਪਲੇਸ” ਮੁਹਿੰਮ ਦੇ ਹਿੱਸੇ ਵਜੋਂ ਬਰਵਿਕ ਸਪ੍ਰਿੰਗਜ਼ ਝੀਲ ਦਾ ਨਾਮ ਬਦਲ ਕੇ “ਗੁਰੂ ਨਾਨਕ ਝੀਲ” ਰੱਖਿਆ ਗਿਆ। ਵਿਕਟੋਰੀਆ ਸਰਕਾਰ ਦੀ ਇਹ ਮੁਹਿੰਮ ਸਮਾਜ ਦੀਆਂ ਘੱਟ ਗਿਣਤੀਆਂ ਅਤੇ ਵਿਸ਼ੇਸ਼ ਭਾਈਚਾਰਿਆਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ। ਇਸ ਉਪਰਾਲੇ ਤਹਿਤ ਇਸ ਝੀਲ ਦਾ ਨਾਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ’ਤੇ ਰੱਖਿਆ ਗਿਆ ਹੈ, ਜੋ ਕਿ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ।
Published on: ਨਵੰਬਰ 12, 2024 2:44 ਬਾਃ ਦੁਃ