ਮੋਹਾਲੀ: ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ 13 ਨਵੰਬਰ ਨੂੰ

ਰੁਜ਼ਗਾਰ

ਮੋਹਾਲੀ, 12 ਨਵੰਬਰ: ਦੇਸ਼ ਕਲਿੱਕ ਬਿਓਰੋ

ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ 13 ਨਵੰਬਰ (ਬੁੱਧਵਾਰ) ਨੂੰ ਪਲੇਸਮੈਂਟ ਕੈਂਪ ਦਾ ਆਯੋਜਨ ਜ਼ਿਲ੍ਹਾ ਰੋਜ਼ਗਾਰ ਬਿਊਰੋ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰ: 461, ਤੀਜੀ ਮੰਜਿਲ, ਸੈਕਟਰ-76, ਵਿਖੇ ਕੀਤਾ ਜਾ ਰਿਹਾ ਹੈ, ਜਿਸਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ।

  ਡੀ.ਬੀ.ਈ.ਈ. ਐਸ.ਏ.ਐਸ ਨਗਰ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜ਼ਗਾਰ ਦੇਣ ਦਾ ਉਪਰਾਲਾ ਲਗਾਤਾਰ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬੁੱਧਵਾਰ 13 ਨਵੰਬਰ ਨੂੰ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਣਾ ਹੈ, ਜਿਸ ਵਿੱਚ ਹੈਰੀਸਨਜ ਇੰਜੀਨੀਅਰਿੰਗ ਇੰਡਸਟਰੀਜ਼, ਹਰਜੀ ਇੰਡਸਟਰੀਜ਼, ਅਲਾਈਨਾ ਆਟੋ ਇੰਡਸਟਰੀਸ ਪ੍ਰਾਇ: ਐਲ.ਟੀ.ਡੀ., ਆਈ-ਪ੍ਰੋਸੈਸ, ਸਵਾਨੀ ਰਬਰ, ਮੋਹਾਲੀ, ਮੁਰਾਰੀ ਸਰਵਿਸਿਜ ਰਿਕਰੂਟਰ, ਏਰੀਅਲ ਟੈਲੀਕਾਮ, ਪ੍ਰੀਤ ਟਰੈਕਟਰਸ, ਨਾਭਾ, ਗਲੋਬ ਆਟੋ ਮੋਬਾਈਲ (ਟੋਯੋਟੋ) ਪ੍ਰਾਇ: ਲਿਮਿ:(Harrisons Engineering Industries, Harji Industries, ALLENA AUTO INDUSTRIES PVT. LTD, I-Process, Swani Rubber, Mohali, Murari Services Recruiter, Aerial Telecom, Preet Tractors, Nabha, Globe Automobile (Toyota) Pvt. Ltd), ਅਤੇ ਜਨਤਾ ਲੈਂਡ ਪ੍ਰੋਮੋਟਰਸ ਐਲ.ਟੀ.ਡੀ (Janta Land Promoters Ltd.) ਸ਼ਾਮਲ ਹੋਣਗੀਆਂ। ਇਨ੍ਹਾਂ ਕੰਪਨੀਆਂ ਵੱਲੋਂ ਫੀਲਡ ਸੁਪਰਵਾਈਜਰ/ਆਫਿਸ ਅਸੀਸਟੈਂਟ, ਸਿਵਲ ਇੰਜੀਨੀਅਰ, ਸਾਈਟ ਇੰਨਚਾਰਜ, ਟਰਨਰ, ਫੀਟਰ, ਮੈਨੀਸਟ, ਸੀ.ਐਨ.ਸੀ. ਓਪਰੇਟਰ, ਵੀ.ਐਮ.ਸੀ.ਓਪਰੇਟਰ, ਗਰੀਨਡਰਮੈਨ, ਸੀ.ਐਨ.ਸੀ/ਵੀ.ਐਮ.ਸੀ ਪ੍ਰੋਗਰਾਮਰ ਐਂਡ ਸੀ.ਐਮ.ਐਮ. ਓਪਰੇਟਰ, ਅਕਾਊਂਟੈਂਟ ਵਿਧ ਟੈਲੀ, ਮਕੈਨੀਕਲ ਫਿਟਰ, ਡਾਟਾ ਐਂਟਰੀ ਓਪਰੇਟਰਸ, ਕਸਟਮਰ ਕੇਅਰ ਐਕਜੀਕਿਊਟਿਵ (Field Supervisor/ Office Assisstant, Civil Engineer, Site Incharge, Turner, Fitter, Machinist, CNC Operator, VMC Operator, Grinderman, CNC/VMC Programmer & CMM Operator, Accountant with Tally, Mechanical fitter, Data Entry Operators, Customer Care Executive) ਅਤੇ ਮਕੈਨੀਕਲ ਇੰਜੀਨੀਅਰ, ਸੇਲਜ਼ਮੈਨ, ਆਟੋਮੇਟਿਵ ਟੈਕਨੀਸੀਅਨਜ, ਪੇਂਟਰਸ ਐਂਡ ਡੇਂਟਰਸ (Mechanical Engg, Salesman, Automative Technicians, Painters and Denters) ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਚੁਣੇ ਗਏ ਪ੍ਰਾਰਥੀਆਂ ਦੀ ਘੱਟੋ ਘੱਟ ਤਨਖਾਹ 15000 ਤੋਂ 20000 ਤੱਕ ਹੋਵੇਗੀ।
   ਉਨਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਲੜਕੇ ਅਤੇ ਲੜਕੀਆਂ ਦੋਨੋ ਭਾਗ ਲੈ ਸਕਦੇ ਹਨ ਜਿਨ੍ਹਾਂ ਦੀ ਉਮਰ 21 ਤੋਂ 40 ਸਾਲ ਹੋਵੇ ਅਤੇ ਘੱਟ ਤੋ ਘੱਟ ਯੋਗਤਾ ਦਸਵੀ, ਬਾਰਵੀ, ਗ੍ਰੈਜੁਏਸ਼ਨ, ਅਤੇ ਆਈ.ਟੀ.ਆਈ ਪਾਸ ਕੀਤਾ ਹੋਵੇ, ਭਾਗ ਲੈ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ ਅਤੇ ਉਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਪ੍ਰਾਰਥੀਆਂ ਦੀ ਮੈਨੂਅਲ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੈ, ਜਿਨ੍ਹਾਂ ਪ੍ਰਾਰਥੀਆਂ ਦੀ ਮੈਨੂਅਲ ਰਜਿਸਟ੍ਰੇਸ਼ਨ ਨਹੀਂ ਹੋਈ ਹੈ, ਉਹ ਪ੍ਰਾਰਥੀ ਆਪਣੇ ਸਾਰੇ ਅਸਲ ਸਰਟੀਫਿਕੇਟ, ਆਧਾਰ ਕਾਰਡ ਅਤੇ ਪੈਨ ਕਾਰਡ ਲਾਜ਼ਮੀ, ਜਾਤੀ ਸਰਟੀਫਿਕੇਟ ਅਤੇ ਇਹਨਾਂ ਦੀਆਂ ਫੋਟੋ ਕਾਪੀਆਂ ਨਾਲ ਲਿਆਉਣ ਤਾਂ ਜੋ ਪ੍ਰਾਰਥੀਆਂ ਦੀ ਮੌਕੇ ਤੇ ਹੀ ਰਜਿਸਟ੍ਰੇਸ਼ਨ ਕੀਤੀ ਜਾ ਸਕੇ। ਇਸ ਤੋ ਇਲਾਵਾ ਪ੍ਰਾਰਥੀ ਆਪਣਾ ਨਾਮ ਆਨਲਾਈਨ ਇਸ ਲਿੰਕ ਤੇ https://forms.gle/YJT3mE3E4iKxJNEV8 ਰਜਿਸਟਰ ਕਰ ਸਕਦੇ ਹਨ। ਇਸ ਤੋਂ ਇਲਾਵਾ ਪ੍ਰਾਰਥੀ ਆਪਣੀ ਫਾਰਮਲ ਡਰੈਸ ਵਿੱਚ ਆਉਣ ਦੀ ਖੇਚਲ ਕਰਨ।

Published on: ਨਵੰਬਰ 12, 2024 4:16 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।