ਤਰਨਤਾਰਨ, 12 ਨਵੰਬਰ, ਦੇਸ਼ ਕਲਿਕ ਬਿਊਰੋ :
ਤਰਨਤਾਰਨ ‘ਚ ਦੇਰ ਰਾਤ ਪੁਲਸ ਅਤੇ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਗੈਂਗਸਟਰ ਜੋਧਬੀਰ ਸਿੰਘ ਉਰਫ ਜੋਧਾ ਵਿਚਾਲੇ ਮੁਕਾਬਲਾ ਹੋਇਆ। ਅਸਲ ਵਿੱਚ ਜੋਧਬੀਰ ਸਿੰਘ ਫਿਰੌਤੀ ਮੰਗਣ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਸੀ। ਤਰਨਤਾਰਨ ਦੀ ਸੀਆਈਏ ਟੀਮ ਨੇ ਸੂਚਨਾ ਮਿਲਦਿਆਂ ਹੀ ਉਸ ਨੂੰ ਫੜਨ ਦੀ ਯੋਜਨਾ ਬਣਾਈ। ਪਰ ਜੋਧਬੀਰ ਨੇ ਪੁਲਿਸ ਨੂੰ ਦੇਖ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਜਵਾਬੀ ਗੋਲੀਬਾਰੀ ਵਿੱਚ ਜੋਧਬੀਰ ਨੂੰ ਗੋਲੀ ਲੱਗੀ ਹੈ।ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਜੋਧਬੀਰ ਸਿੰਘ ਨੂੰ ਤਰਨਤਾਰਨ ਦੇ ਕਸੂਰ ਡਰੇਨ ਨੇੜੇ ਦੇਖਿਆ ਗਿਆ। ਜਦੋਂ ਪੁਲੀਸ ਉਥੇ ਪੁੱਜੀ ਤਾਂ ਜੋਧਬੀਰ ਸਿੰਘ ਨੇ ਉਸ ਨੂੰ ਦੇਖਦੇ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਸੁਰੱਖਿਆ ਲਈ ਪੁਲਿਸ ਨੂੰ ਜਵਾਬੀ ਕਾਰਵਾਈ ਕਰਨੀ ਪਈ। ਜਿਸ ਵਿੱਚ ਜੋਧਬੀਰ ਸਿੰਘ ਜ਼ਖ਼ਮੀ ਹੋ ਗਿਆ।
Published on: ਨਵੰਬਰ 12, 2024 1:43 ਬਾਃ ਦੁਃ