ਨਵੀਂ ਦਿੱਲੀ, 12 ਨਵੰਬਰ, ਦੇਸ਼ ਕਲਿੱਕ ਬਿਓਰੋ :
ਰੂਸ ਵਿੱਚ ਲਗਾਤਾਰ ਘਟਦੀ ਜਾ ਰਹੀ ਆਬਾਦੀ ਨੂੰ ਲੈ ਕੇ ਰੂਸੀ ਸਰਕਾਰ ਚਿੰਤਤ ਹੈ। ਇਸ ਸਕੰਟ ਨਾਲ ਨਿਪਟਣ ਲਈ ਸਰਕਾਰ ਵੱਲੋਂ ਅਨੇਕਾਂ ਤਰ੍ਹਾਂ ਦੇ ਹੱਥ ਕੰਢੇ ਵਰਤੇ ਜਾ ਰਹੇ ਹਨ, ਲੋਕਾਂ ਨੂੰ ਲੁਭਾਉਣ ਲਈ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਜਾ ਰਹੇ ਹਨ, ਲਾਲਚ ਦਿੱਤੇ ਜਾ ਰਹੇ ਹਨ, ਪ੍ਰੰਤੂ ਕੋਈ ਨਤੀਜਾ ਦਿਖਾਈ ਨਹੀਂ ਦੇ ਰਿਹਾ। ਹੁਣ ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਰੂਸੀ ਸਰਕਾਰ ਅਨੌਖਾ ਕਦਮ ਚੁੱਕਣ ਜਾ ਰਹੇ ਹੈ, ਤਾਂ ਜੋ ਆਬਾਦੀ ਵਧੇ। ਸਰਕਾਰ ਵੱਲੋਂ ਪੰਜ ਪ੍ਰਸਤਾਵਾਂ ਉਤੇ ਵਿਚਾਰ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰਸਤਾਵਾਂ ਵਿੱਚ ਇਕ ਪ੍ਰਸਤਾਵ ਇਹ ਵੀ ਹੈ ਕਿ ਰਾਤ 10 ਵਜੇ ਤੋਂ ਬਾਅਦ ਬਿਜਲੀ, ਇੰਟਰਨੈਟ ਬੰਦ ਕਰਨਾ, ਮਾਵਾਂ ਨੂੰ ਉਤਸ਼ਾਹ ਕਰਨ ਲਈ ਪੈਸੇ ਦੇਣਾ, ਕਿਸੇ ਵਿਆਹੇ ਜੋੜੇ ਦੀ ਪਹਿਲੀ ਡੇਟ ਦਾ ਪੂਰਾ ਖਰਚ ਚੁੱਕਣਾ ਅਤੇ ਨਵਾਂ ਵਿਭਾਗ ਸੈਕਸ ਮੰਤਰਾਲਾ ਸਥਾਪਤ ਕਰਨਾ ਸ਼ਾਮਲ ਹੈ।
ਰਾਸ਼ਟਰਪਤੀ ਵਲਾਦਮੀਰ ਪੁਤਿਨ ਦੀ ਵਫ਼ਾਦਾਰ ਅਤੇ ਰੂਸੀ ਸੰਸਦ ਵਿੱਚ ਪਰਿਵਾਰਕ ਸੁਰੱਖਿਆ ਕਮੇਟੀ ਦੀ ਮੁਖੀ ਨੀਨਾ ਔਸਤਾਨਿਨਾ ਨੇ ਨਵਾਂ ਵਿਭਾਗ ਦਾ ਗਠਨ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵਿਭਾਗ ਆਬਾਦੀ ਵਧਾਉਣ ਲਈ ਤਰ੍ਹਾਂ ਤਰ੍ਹਾਂ ਦੀ ਤਰਕੀਬ ਲੱਭੇਗਾ, ਤਾਂ ਕਿ ਦੇਸ਼ ਜੋ ਇਹ ਸਮੱਸਿਆ ਪੈਦਾ ਹੋਈ ਹੈ ਉਸਦਾ ਹੱਲ ਕੀਤਾ ਜਾ ਸਕੇ।