ਲਹਿਰਾਗਾਗਾ, 12 ਨਵੰਬਰ :
ਖੇਡਾਂ ਵਤਨ ਪੰਜਾਬ-2024 ਤਹਿਤ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ ਹੋਏ ਸੂਬਾ-ਪੱਧਰੀ ਮੁਕਾਬਲਿਆਂ ਵਿੱਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੀ ਨਵਜੋਤ ਕੌਰ ਨੇ ਕਿੱਕ-ਬਾਕਸਿੰਗ ਮੁਕਾਬਲੇ ਦੌਰਾਨ 54 ਕਿਲੋ ਭਾਰ-ਵਰਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ-ਮੈਡਲ ਜਿੱਤਿਆ। ਇਹ ਖੇਡਾਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਮਲਟੀਪਰਪਜ ਹਾਲ ਵਿਖੇ ਬੀਤੇ ਦਿਨੀਂ ਸਮਾਪਤ ਹੋਈਆਂ ਹਨ। ਕੋਚ ਸੁਭਾਸ਼ ਚੰਦ ਨੇ ਦੱਸਿਆ ਕਿ ਨਵਜੋਤ ਕੌਰ ਨੇ ਫਾਈਨਲ ਤੱਕ ਪਹੁੰਚਣ ਲਈ ਚਾਰ ਮੁਕਾਬਲੇ ਵੱਡੇ ਫਰਕ ਨਾਲ ਜਿੱਤੇ। ਸਕੂਲ ਪਹੁੰਚਣ ‘ਤੇ ਜੇਤੂ ਖਿਡਾਰਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।
ਸਕੂਲ ਪ੍ਰਬੰਧਕ ਮੈਡਮ ਅਮਨ ਢੀਂਡਸਾ, ਕੋਚ ਸੁਭਾਸ਼ ਚੰਦ ਅਤੇ ਖੇਡ ਇੰਚਾਰਜ ਨਰੇਸ਼ ਚੌਧਰੀ ਨੇ ਨਵਜੋਤ ਕੌਰ ਦੀ ਹੌਸਲਾ ਅਫ਼ਜਾਈ ਕੀਤੀ।
Published on: ਨਵੰਬਰ 12, 2024 3:45 ਬਾਃ ਦੁਃ