ਆਜ਼ਾਦ ਉਮੀਦਵਾਰ ਨੇ ਐਸਡੀਐਮ ਨੂੰ ਮਾਰਿਆ ਥੱਪੜ

ਪੰਜਾਬ

ਜੈਪੁਰ, 13 ਨਵੰਬਰ, ਦੇਸ਼ ਕਲਿੱਕ ਬਿਓਰੋ :

ਰਾਜਸਥਾਨ ਵਿੱਚ ਮਤਦਾਨ ਕੇਂਦਰ ਉਤੇ ਇਕ ਆਜ਼ਾਦ ਉਮੀਦਵਾਰ ਵੱਲੋਂ ਐਸਡੀਐਮ ਨੂੰ ਥੱਪੜ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਜੇਵਲੀ ਉਨੀਆਰਾ ਚੋਣ ਖੇਤਰ ਦੀ ਦੱਸੀ ਜਾ ਰਹੀ ਹੈ। ਜਿੱਥੇ ਆਜ਼ਾਦ ਉਮੀਦਵਾਰ ਨਰੇਸ਼ ਮੀਣਾ ਨੇ ਐਸਡੀਐਮ ਨੂੰ ਥੱਪੜ ਮਾਰ ਦਿੱਤਾ ਅਤੇ ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।

ਸਮਰਵਤਾ ਬੂਥ ਦੀ ਦੱਸੀ ਜਾ ਰਹੀ ਹੈ। ਆਜ਼ਾਦ ਉਮੀਦਵਾਰ ਨਰੇਸ਼ ਮੀਣਾ ਬੂਥ ਕੇਂਦਰ ਵਿੱਚ ਦਾਖਲ ਹੋ ਰਹੇ ਹਨ ਅਤੇ ਚੋਣ ਪ੍ਰੋਟੋਕਾਲ ਦੀ ਨਿਗਰਾਨੀ ਲਈ ਡਿਊਟੀ ਉਤੇ ਮੌਜੂਦ ਐਸਡੀਐਮ ਅਮਿਤ ਚੌਧਰੀ ਨੂੰ ਥੱਪੜ ਮਾਰ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਸਾਬਕਾ ਕਾਂਗਰਸ ਆਗੂ ਨਰੇਸ਼ ਮੀਣਾ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਜਾਣ ਕਾਰਨ ਪਾਰਟੀ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਕੱਢ ਦਿੱਤਾ ਸੀ। ਕਿਉਂਕਿ ਪਾਰਟੀ ਨੇ ਦੇਵਲੀ-ਉਨੀਆਰਾ ਉਪਚੋਣ ਲਈ ਉਨ੍ਹਾਂ ਦੀ ਥਾਂ ਕਸਤੂਰ ਚੰਦ ਮੀਣਾ ਨੂੰ ਉਮੀਦਵਾਰ ਬਣਾਇਆ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।