ਦੇਸ਼ ਦੀ ਆਜ਼ਾਦੀ ਦੀ ਬਹਾਲੀ ਲਈ ਧਰਮਨਿਰਪੱਖਤਾ ਤੇ ਕਮਿਊਨਿਸਟ ਪਾਰਟੀ ਦੀ ਮਜ਼ਬੂਤੀ ਜ਼ਰੂਰੀ : ਅਰਸੀ

ਪੰਜਾਬ

30 ਦਸੰਬਰ ਦੀ ਮਾਨਸਾ ਰੈਲੀ ਇਤਿਹਾਸਕ ਸਿੱਧ ਹੋਵੇਗੀ : ਚੋਹਾਨ/ਉੱਡਤ
ਮਾਨਸਾ, 13 ਨਵੰਬਰ 2024, ਦੇਸ਼ ਕਲਿੱਕ ਬਿਓਰੋ :

ਆਰਥਿਕ ਸਮਾਜਿਕ ਨਾ ਬਰਾਬਰੀ ਕਰਕੇ ਦੇਸ਼ ਬਰਬਾਦੀ ਵੱਲ ਵਧ ਰਿਹੈ ਹੈ ਦੇਸ਼ ਦੇ ਹੁਕਮਰਾਨ ਸਰਮਾਏਦਾਰਾਂ ਦੇ ਝੋਲੀ ਬਣ ਚੁੱਕੇ ਹਨ। ਸੰਵਿਧਾਨ, ਲੋਕਤੰਤਰ ਤੇ ਧਰਮਨਿਰਪੱਖਤਾ ਖਤਮ ਹੋਣ ਕਿਨਾਰੇ ਹੈ ਜਿਸ ਦੇ ਬਚਾਅ ਤੇ ਦੇਸ਼ ਦੀ ਆਜ਼ਾਦੀ ਦੀ ਬਹਾਲੀ ਲਈ ਧਰਮਨਿਰਪੱਖਤਾ ਤੇ ਕਮਿਊਨਿਸਟ ਪਾਰਟੀ ਦੀ ਮਜ਼ਬੂਤੀ ਅਤੀ ਜ਼ਰੂਰੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਸ਼ਹਿਰ ਕਮੇਟੀ ਦੀ ਮੀਟਿੰਗ ਮੌਕੇ ਹਾਜ਼ਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਕਾਮਰੇਡ ਅਰਸ਼ੀ ਨੇ ਚੋਕਸ ਕਰਦਿਆਂ ਕਿਹਾ ਕਿ ਇਸ ਸਮੇਂ ਦੇਸ਼ ਤੇ ਪੰਜਾਬ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ, ਭਾਈ ਚਾਰਕ ਸਾਂਝ ਹੁਕਮਰਾਨਾ ਦੀ ਮਾੜੀ ਨੀਅਤ ਤੇ ਖੋਟ ਕਰਕੇ ਸਮਾਜ ਟੋਟੇ ਟੋਟੇ ਹੋ ਰਿਹਾ ਹੈ। ਜਿਸ ਤੋਂ ਸੱਤਾਧਾਰੀ ਧਿਰ ਦੀ ਵਿਤਕਰੇ ਬਾਜ਼ੀ ਸਾਫ ਝਲਕ ਰਹੀ ਹੈ।
ਪਾਰਟੀ ਦੀ 100 ਵਰ੍ਹੇ ਗੰਢ ਨੂੰ ਪੂਰੇ ਦੇਸ਼ ਵਿੱਚ ਹਰ ਪੱਧਰ ਤੇ ਪਾਰਟੀ ਪ੍ਰੋਗਰਾਮ, ਕੁਰਬਾਨੀ ਨੂੰ ਜਨਤਕ ਕਰਨ ਲਈ ਪੂਰਾ ਵਰਾ ਪ੍ਰੋਗਰਾਮ ਕੀਤੇ ਜਾਣਗੇ ਤੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕੀਤਾ ਜਾਵੇਗਾ।
ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਤੇ ਏਟਕ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ 30 ਦਸੰਬਰ ਦੀ ਮਾਨਸਾ ਵਿਸ਼ਾਲ ਰਾਜਸੀ ਰੈਲੀ ਇਤਿਹਾਸਕ ਸਿੱਧ ਹੋਵੇਗੀ। ਜਿਸ ਦੀ ਤਿਆਰੀਆਂ ਜੰਗੀ ਪੱਧਰ ਤੇ ਅਰੰਭ ਕਰ ਦਿੱਤੀਆਂ ਹਨ। ਆਗੂਆਂ ਨੇ ਰੈਲੀ ਵਿੱਚ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਅਤੇ ਸਫਲਤਾ ਲਈ ਕਿਸਾਨ ਮਜ਼ਦੂਰ, ਨੋਜਵਾਨ, ਵਿਦਿਆਰਥੀਆਂ, ਦੁਕਾਨਦਾਰਾ ਤੇ ਛੋਟੇ ਵਪਾਰੀਆਂ ਤੱਕ ਪਹੁੰਚ ਕੀਤੀ ਜਾਵੇਗੀ। ਰੈਲੀ ਮੌਕੇ ਕਿਸਾਨ ਮਜ਼ਦੂਰ ਦੁਕਾਨਦਾਰਾ ਤੇ ਛੋਟੇ ਵਪਾਰੀਆਂ ਦੇ ਕਰਜ਼ਾ ਮੁਆਫ਼ੀ, ਖੇਤੀ, ਰੁਜ਼ਗਾਰ ਅਤੇ ਮਨਰੇਗਾ ਨੂੰ ਲਾਗੂ ਕਰਨ ਤੇ ਚਰਚਾ ਕੀਤੀ ਜਾਵੇਗੀ।
ਮੀਟਿੰਗ ਦਰਸ਼ਨ ਮਾਨਸ਼ਾਹੀਆ ਦੀ ਪ੍ਰਧਾਨਗੀ ਹੇਠ ਹੋਈ। ਸ਼ਹਿਰੀ ਸਕੱਤਰ ਰਤਨ ਭੋਲਾ,ਮੀਤ ਸਕੱਤਰ ਨਰੇਸ਼ ਕੁਮਾਰ ਬੁਰਜ ਹਰੀ, ਨੋਜਵਾਨ ਆਗੂ ਹਰਪ੍ਰੀਤ ਮਾਨਸਾ, ਮੁਲਾਜ਼ਮ ਆਗੂ ਰਾਜ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਅਤੇ ਫੰਡ ਕਮੇਟੀ ਦਾ ਗਠਨ ਕੀਤਾ ਗਿਆ।
ਮੀਟਿੰਗ ਮੌਕੇ ਪੰਜਾਬ ਪੁਲੀਸ ਵੱਲੋਂ ਰਾਏ ਕੇ ਕਲਾਂ ਵਿੱਚ ਕਿਸਾਨਾਂ ਤੇ ਕੀਤੇ ਲਾਠੀਚਾਰਜ ਦੀ ਨਿੰਦਾ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਕ੍ਰਿਸ਼ਨ ਜੋਗਾ,ਸਾਧੂ ਰਾਮ ਢਲਾਈ ਵਾਲੇ,ਲਾਭ ਸਿੰਘ ਮੰਢਾਲੀ, ਸੁਖਦੇਵ ਸਿੰਘ ਮਾਨਸਾ,ਜੀਤ ਰਾਮ ਬਲਵਿੰਦਰ ਸਿੰਘ, ਪੁਸ਼ਪਿੰਦਰ ਚੋਹਾਨ, ਬਲਵੀਰ ਭੋਲਾ, ਰਿੰਕੂ ਮਾਨਸਾ, ਗੁਰਤੇਜ ਸਿੰਘ ਐਫ ਸੀ ਆਈ, ਲੀਲਾ ਸਿੰਘ, ਨਿਰਮਲ ਸਿੰਘ ਮਾਨਸਾ, ਗੁਰਦਾਸ ਸਿੰਘ, ਆਦਿ ਆਗੂਆਂ ਨੇ ਸੰਬੋਧਨ ਕੀਤਾ।

Latest News

Latest News

Leave a Reply

Your email address will not be published. Required fields are marked *