ਪਿੰਡ ਡੇਰਾ ਪਠਾਣਾਂ ‘ਚ ਸੁਖਜਿੰਦਰ ਰੰਧਾਵਾ ਨੇ ਬੀਬੀ ਰੰਧਾਵਾ ਲਈ ਮੰਗੀਆਂ ਵੋਟਾਂ

ਪੰਜਾਬ

ਡੇਰਾ ਬਾਬਾ ਨਾਨਕ, 13 ਨਵੰਬਰ, ਦੇਸ਼ ਕਲਿੱਕ ਬਿਓਰੋ :
ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਡੇਰਾ ਪਠਾਣਾਂ ( ਖਵਾਜਾ ਵਰਦਕ) ਵਿਖੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਫਤਿਹਗੜ੍ਹ ਚੂੜੀਆਂ ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸਾਬਕਾ ਵਿਧਾਇਕ ਭੋਆ ਜੋਗਿੰਦਰ ਪਾਲ ਨੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਝੂਠੇ ਲਾਰਿਆਂ ਅਤੇ ਚੁਟਕਲਿਆਂ ਨਾਲ ਕੰਮ ਚਲਾਉਣ ਵਾਲੀ ਸਰਕਾਰ ਨੂੰ ਅਤੇ ਕੁਸ਼ਾਸਨ ਤੋ ਨਿਜ਼ਾਤ ਪਾਉਣ ਲਈ ਇਹਨਾਂ ਨੂੰ ਕਰਾੜਾ ਜਵਾਬ ਦੇਣ ਦਾ ਹੁਣ ਮੌਕਾ ਆ ਗਿਆ ਹੈ। ਇਸ ਲ‌ਈ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਸੂਝਵਾਨ ਵੋਟਰਾਂ ਨੂੰ 20 ਨਵੰਬਰ ਨੂੰ ਵੋਟਾਂ ਵਾਲੇ ਦਿਨ ਪੰਜੇ ਦੇ ਚੋਣ ਨਿਸ਼ਾਨ ਦਾ ਬੱਟਣ ਡਬਾ ਕੇ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਭਾਰੀ ਵੋਟਾਂ ਨਾਲ ਕਾਮਯਾਬ ਕਰਨ ਦੀ ਅਪੀਲ ਕੀਤੀ ਤਾਂ ਕਿ ਡੇਰਾ ਬਾਬਾ ਨਾਨਕ ਹਲਕੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਕਾਇਮ ਕਰਕੇ ਲੋਕਾਂ ਦੇ ਮਨਾਂ ਵਿਚੋਂ ਡਰ ਦੀ ਭਾਵਨਾ ਨੂੰ ਖਤਮ ਕੀਤਾ ਜਾ ਸਕੇ।
ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸਰਦਾਰ ਇੰਦਰਜੀਤ ਸਿੰਘ ਰੰਧਾਵਾ, ਸਾਬਕਾ ਵਿਧਾਇਕ ਅਟਾਰੀ ਤਰਸੇਮ ਸਿੰਘ ਡੀ ਸੀ, ਸਾਬਕਾ ਵਿਧਾਇਕ ਅਜਨਾਲਾ ਸਰਦਾਰ ਹਰਪ੍ਰਤਾਪ ਸਿੰਘ ਅਜਨਾਲਾ,ਹਲਕਾ ਇੰਚਾਰਜ ਮਜੀਠਾ ਭਗਵੰਤ ਪਾਲ ਸਿੰਘ ਸੱਚਰ,ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਮਮਤਾ ਦੱਤਾ ਨੇ ਵੀ ਲੋਕਾਂ ਨੂੰ ਜਾਗਰੂਕ ਕਰਦਿਆਂ ਬੀਬੀ ਜਤਿੰਦਰ ਕੌਰ ਰੰਧਾਵਾ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸਵਿੰਦਰ ਸਿੰਘ ਨਾਗਰਾ,ਮੋਹਨ ਸਿੰਘ ਨਾਗਰਾ, ਮਲਕੀਅਤ ਸਿੰਘ ਨਾਗਰਾ ਪ੍ਰੀਤ ਟਰੈਕਟਰ ਏਜੰਸੀ,ਬਬਲਜੀਤ ਸਿੰਘ, ਲਖਵਿੰਦਰ ਸਿੰਘ ਨਾਗਰਾ,ਪੂਰਨ ਸਿੰਘ, ਮਨਜੀਤ ਸਿੰਘ ਨਾਗਰਾ,ਸਰਵਨ ਸਿੰਘ, ਜਸਬੀਰ ਸਿੰਘ, ਲਖਵਿੰਦਰ ਸਿੰਘ ਫੌਜੀ,ਰਵੀ ਸਿੰਘ, ਅਵਤਾਰ ਸਿੰਘ ਨਾਗਰਾ, ਕੁਲਵਿੰਦਰ ਸਿੰਘ, ਤਰਸੇਮ ਸਿੰਘ ਸਰਪੰਚ, ਲਖਬੀਰ ਸਿੰਘ ਫੌਜੀ,ਲੁਭਾਇਆ ਮਸੀਹ,ਜਾਜਾ ਮਸੀਹ,ਪਾਸਟਰ ਜਗਦੀਸ਼ ਮਸੀਹ, ਜਗਜੀਤ ਸਿੰਘ,ਸੈਰੀ ਸ਼ਰਮਾ,ਬਾਬਾ ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੇਜ ਸਿੰਘ, ਗੁਰਪਾਲ ਸਿੰਘ, ਕੁਲਦੀਪ ਸਿੰਘ, ਹਰਭਜਨ ਸਿੰਘ, ਦਰਸ਼ਨ ਸਿੰਘ ਅਵਤਾਰ ਸਿੰਘ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ, ਮਹਿਲਾਵਾਂ ਅਤੇ ਨੌਜਵਾਨ ਹਾਜ਼ਰ ਸਨ। ਮੀਡੀਆ ਨਾਲ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਨਜ਼ਦੀਕੀ ਸਾਥੀ ਅਤੇ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।