13 ਨਵੰਬਰ 1780 ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ
ਚੰਡੀਗੜ੍ਹ, 13 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 13 ਨਵੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 13 ਨਵੰਬਰ ਦੇ ਇਤਿਹਾਸ ਸੰਬੰਧੀ :-
- ਅੱਜ ਦੇ ਦਿਨ 2008 ਵਿੱਚ ‘ਆਸਾਮ ਗਣ ਪ੍ਰੀਸ਼ਦ’ ਰਾਸ਼ਟਰੀ ਜਮਹੂਰੀ ਗਠਜੋੜ ਵਿੱਚ ਸ਼ਾਮਲ ਹੋਈ ਸੀ।
- 14 ਨਵੰਬਰ 2004 ਨੂੰ ਅਮਰੀਕੀ ਰਾਸ਼ਟਰਪਤੀ ਬੁਸ਼ ਨੇ ਫਲਸਤੀਨੀ ਰਾਜ ਬਣਾਉਣ ਲਈ ਚਾਰ ਸਾਲ ਦੀ ਸਮਾਂ ਸੀਮਾ ਤੈਅ ਕੀਤੀ ਸੀ।
- ਅੱਜ ਦੇ ਦਿਨ 1998 ਵਿਚ ਚੀਨ ਦੇ ਵਿਰੋਧ ਦੇ ਬਾਵਜੂਦ ਦਲਾਈਲਾਮਾ ਅਤੇ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਦੀ ਮੁਲਾਕਾਤ ਹੋਈ ਸੀ।
- 1997 ‘ਚ 13 ਨਵੰਬਰ ਨੂੰ ਸੁਰੱਖਿਆ ਪ੍ਰੀਸ਼ਦ ਨੇ ਇਰਾਕ ‘ਤੇ ਯਾਤਰਾ ਪਾਬੰਦੀ ਲਗਾ ਦਿੱਤੀ ਸੀ।
- ਅੱਜ ਦੇ ਦਿਨ 1975 ਵਿੱਚ ਵਿਸ਼ਵ ਸਿਹਤ ਸੰਗਠਨ ਨੇ ਏਸ਼ੀਆ ਨੂੰ ਚੇਚਕ ਮੁਕਤ ਘੋਸ਼ਿਤ ਕੀਤਾ ਸੀ।
- 13 ਨਵੰਬਰ, 1971 ਨੂੰ ਅਮਰੀਕੀ ਪੁਲਾੜ ਏਜੰਸੀ ਨਾਸਾ ਵੱਲੋਂ ਭੇਜਿਆ ਗਿਆ ਪੁਲਾੜ ਯਾਨ ਮੈਰੀਨਰ 9 ਮੰਗਲ ਗ੍ਰਹਿ ਦੇ ਪੰਧ ‘ਤੇ ਪਹੁੰਚਿਆ।
- ਅੱਜ ਦੇ ਦਿਨ 1968 ਵਿੱਚ ਜ਼ੁਲਫ਼ਕਾਰ ਅਲੀ ਭੁੱਟੋ ਨੂੰ ਪਾਕਿਸਤਾਨ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।
- 13 ਨਵੰਬਰ 1950 ਨੂੰ ਤਿੱਬਤ ਨੇ ਚੀਨੀ ਹਮਲੇ ਵਿਰੁੱਧ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਸੀ।
- ਅੱਜ ਦੇ ਦਿਨ 1918 ਵਿੱਚ ਆਸਟਰੀਆ ਗਣਰਾਜ ਦਾ ਗਠਨ ਹੋਇਆ ਸੀ।
- ਅੱਜ ਦੇ ਦਿਨ 1968 ਵਿੱਚ ਫਿਲਮ ਅਦਾਕਾਰਾ ਜੂਹੀ ਚਾਵਲਾ ਦਾ ਜਨਮ ਹੋਇਆ ਸੀ।
- 13 ਨਵੰਬਰ 1945 ਨੂੰ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਪ੍ਰਿਯਰੰਜਨ ਦਾਸਮੁਨਸ਼ੀ ਦਾ ਜਨਮ ਹੋਇਆ ਸੀ।
- ਅੱਜ ਦੇ ਦਿਨ 1917 ਵਿੱਚ ਪ੍ਰਸਿੱਧ ਪ੍ਰਗਤੀਸ਼ੀਲ ਕਵੀ ਮੁਕਤੀਬੋਧ ਗਜਾਨਨ ਮਾਧਵ ਦਾ ਜਨਮ ਹੋਇਆ ਸੀ।
- 13 ਨਵੰਬਰ 1780 ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ।