ਗੈਂਗਸਟਰ ਅਰਸ਼ਦੀਪ ਡੱਲਾ ਤੇ ਗੁਰਜੰਟ ਜੰਟਾ ਕੈਨੇਡਾ ਪੁਲਿਸ ਦੀ ਗ੍ਰਿਫ਼ਤ ‘ਚ, ਨਜਾਇਜ਼ ਹਥਿਆਰ ਬਰਾਮਦ

NRI ਕੌਮਾਂਤਰੀ

ਚੰਡੀਗੜ੍ਹ, 13 ਨਵੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਪੁਲਿਸ ਨੂੰ ਲੋੜੀਂਦੇ ਗੈਂਗਸਟਰ ਅਰਸ਼ਦੀਪ ਡੱਲਾ ਨੂੰ ਕੈਨੇਡਾ ‘ਚ ਹਿਰਾਸਤ ‘ਚ ਲਏ ਜਾਣ ਦੀ ਪੁਸ਼ਟੀ ਹੋਈ ਹੈ। ਅਰਸ਼ ਡੱਲਾ ਦੇ ਨਾਲ-ਨਾਲ ਉਸਦਾ ਗੁਰਜੰਟ ਸਿੰਘ ਉਰਫ ਜੰਟਾ ਵੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਅੱਜ ਦੋਵਾਂ ਨੂੰ ਕੈਨੇਡੀਅਨ ਪੁਲਿਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਕਤ ਮਾਮਲੇ ਦੀ ਸੁਣਵਾਈ ਕੈਨੇਡਾ ਦੇ ਪੀਲ ਏਰੀਆ ‘ਚ ਹੋਵੇਗੀ।
ਅਦਾਲਤ ਵਿੱਚ ਹੋਣ ਵਾਲੀ ਸੁਣਵਾਈ ਦੀ ਸੂਚੀ ਵਿੱਚ ਅਰਸ਼ ਡੱਲਾ ਅਤੇ ਜੰਟਾ ਦੇ ਨਾਂ ਸ਼ਾਮਲ ਹਨ।ਸੂਤਰਾਂ ਮੁਤਾਬਕ 28 ਅਕਤੂਬਰ ਨੂੰ ਹਾਲਟਨ ‘ਚ ਹੋਈ ਗੋਲੀਬਾਰੀ ‘ਚ ਅਰਸ਼ ਡੱਲਾ ਦੀ ਬਾਂਹ ‘ਤੇ ਗੋਲੀ ਲੱਗੀ ਸੀ। ਅਰਸ਼ ਆਪਣੀ ਕਾਰ ਵਿੱਚ ਗੁਰਜੰਟ ਦੇ ਨਾਲ ਸੀ। ਇਸ ਦੌਰਾਨ ਉਨ੍ਹਾਂ ਦੀ ਕਾਰ ਨੇੜੇ ਆ ਕੇ ਰੁਕੀ ਅਤੇ ਦੂਜੀ ਕਾਰ ‘ਚੋਂ ਗੋਲੀਆਂ ਚਲਾਈਆਂ ਗਈਆਂ। ਜਿਸ ਤੋਂ ਬਾਅਦ ਉਕਤ ਕਾਰ ਕਿਸੇ ਤਰ੍ਹਾਂ ਉਥੋਂ ਭਜਾਈ। ਜਾਂਚ ਵਿੱਚ ਸਾਹਮਣੇ ਆਇਆ ਕਿ ਅਰਸ਼ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ ਸਨ। ਜਿਸ ਦੇ ਕਾਰਤੂਸ ਪੁਲਿਸ ਨੇ ਬਰਾਮਦ ਕਰ ਲਏ ਹਨ।
ਗੁਰਜੰਟ ਸਿੰਘ ਨੇ ਅਰਸ਼ ਨੂੰ ਨਾਲ ਲੈ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਅਤੇ ਉਥੋਂ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਜਾਂਚ ਤੋਂ ਬਾਅਦ ਪੁਲਿਸ ਨੇ ਅਰਸ਼ ਦੇ ਘਰੋਂ ਕੁਝ ਨਜਾਇਜ਼ ਹਥਿਆਰ ਬਰਾਮਦ ਕੀਤੇ। ਜਿਸ ਤੋਂ ਬਾਅਦ ਪੁਲਿਸ ਨੇ ਅਰਸ਼ ਅਤੇ ਗੁਰਜੰਟ ਨੂੰ ਹਿਰਾਸਤ ਵਿੱਚ ਲੈ ਲਿਆ। ਦੋਵੇਂ ਤਿੰਨ ਦਿਨਾਂ ਲਈ ਪੀਲ ਪੁਲਿਸ ਦੇ ਰਿਮਾਂਡ ‘ਤੇ ਸਨ। ਦੱਸ ਦੇਈਏ ਕਿ ਗੁਰਜੰਟ ਸਿੰਘ ਉਰਫ ਜੰਟਾ ਵੀ ਪੰਜਾਬ ਪੁਲਿਸ ਨੂੰ 2 ਦਰਜਨ ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।