ਬੀਜਿੰਗ, 13 ਨਵੰਬਰ, ਦੇਸ਼ ਕਲਿਕ ਬਿਊਰੋ :
ਚੀਨ ਦੇ ਜ਼ੁਹਾਈ ਸ਼ਹਿਰ ‘ਚ 62 ਸਾਲਾ ਵਿਅਕਤੀ ਨੇ ਕਾਰ ਨਾਲ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ 35 ਲੋਕਾਂ ਦੀ ਮੌਤ ਹੋ ਗਈ, ਜਦਕਿ 43 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਪੁਲਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਸ ਮੁਤਾਬਕ ਫੈਨ ਨਾਂ ਦਾ ਮੁਲਜ਼ਮ ਤਲਾਕ ਤੋਂ ਬਾਅਦ ਆਪਣੀ ਪਤਨੀ ਨਾਲ ਜਾਇਦਾਦ ਦੀ ਵੰਡ ਨੂੰ ਲੈ ਕੇ ਨਾਰਾਜ਼ ਸੀ।
ਇਹ ਘਟਨਾ ਇਕ ਖੇਡ ਕੇਂਦਰ ਨੇੜੇ ਵਾਪਰੀ, ਜਿੱਥੇ ਲੋਕ ਕਸਰਤ ਕਰਨ ਲਈ ਆਏ ਹੋਏ ਸਨ। ਇਹ ਹਮਲਾ ਸੀ ਜਾਂ ਦੁਰਘਟਨਾ ਅਜੇ ਸਪੱਸ਼ਟ ਨਹੀਂ ਹੈ। ਕਾਰ ‘ਚ ਚਾਕੂ ਸਮੇਤ ਫੈਨ ਨਾਂ ਦਾ ਵਿਅਕਤੀ ਫੜਿਆ ਗਿਆ। ਉਸ ਦੀ ਗਰਦਨ ‘ਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਦੇ ਨਿਸ਼ਾਨ ਸਨ। ਫੜੇ ਜਾਣ ਮੌਕੇ ਉਹ ਬੇਹੋਸ਼ ਸੀ, ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ।
Published on: ਨਵੰਬਰ 13, 2024 7:37 ਪੂਃ ਦੁਃ