ਨਵੀਂ ਦਿੱਲੀ, 13 ਨਵੰਬਰ, ਦੇਸ਼ ਕਲਿੱਕ ਬਿਓਰੋ :
ਈਡੀ ਵੱਲੋਂ ਅੱਜ ਚੇਨਈ ਵਿੱਚ ਓਪੀਜੀ ਗਰੁੱਪ ਦੇ ਟਿਕਾਣਿਆਂ ਉਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਈਡੀ ਨੂੰ 8.38 ਕਰੋੜ ਨਗਦ ਕੈਸ਼ ਬਰਾਮਦ ਹੋਇਆ। ਈਡੀ ਨੇ ਫੇਮਾ ਦੇ ਤਹਿਤ ਗਰੁੱਪ ਦੇ ਡਾਇਰੈਕਟਰਾਂ ਅਤੇ ਦਫ਼ਤਰਾਂ ਉਤੇ ਛਾਪੇਮਾਰੀ ਕੀਤੀ ਗਈ ਸੀ। ਓਪੀਜੀ ਗਰੁੱਪ ਦੇ ਮਾਲਿਕ ਅਰਵਿੰਦ ਗੁਪਤਾ ਬਿਜਲੀ ਉਤਪਾਦਨ ਕਾਰੋਬਾਰ ਕਰਦੇ ਹਨ। ਕੰਪਨੀ ਨੂੰ ਸੇਸ਼ੇਲਸ ਸਥਿਤ ਕੰਪਨੀਆਂ ਵੱਲੋਂ 1148 ਕਰੋੜ ਰੁਪਏ ਸਿੱਧੇ ਵਿਦੇਸ਼ੀ ਨਿਵੇਸ ਪ੍ਰਾਪਤ ਹੋਇਆ ਸੀ। ਜਾਂਚ ਵਿੱਚ ਪਤਾ ਚਲਿਆ ਕਿ ਪੈਸੇ ਦੀ ਦੁਰਵਰਤੋਂ ਕੀਤੀ ਗਈ ਸੀ ਅਤੇ ਫੇਮਾ ਪ੍ਰਾਵਧਨਾਂ ਦੇ ਕਈ ਉਲੰਘਣ ਹੋਈ ਹੈ।
ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਐਫਡੀਆਈ ਨੀਤੀ ਦੇ ਤਹਿਤ ਕੁਝ ਸ਼ਰਤਾਂ ਅਧੀਨ ਬਿਜਲੀ ਖੇਤਰ ਵਿੱਚ ਨਿਵੇਸ਼ ਲਈ ਇਸ ਐਫਡੀਆਈ ਫੰਡ ਦਾ ਇਕ ਮਹੱਤਵਪੂਰਣ ਹਿੱਸਾ ਨਜਾਇਜ਼ ਰੂਪ ਵਿੱਚ ਸ਼ੇਅਰ ਬਾਜ਼ਾਰ ਵਿੱਚ ਭੇਜਿਆ ਗਿਆ ਸੀ, ਜਿਸ ਵਿੱਚ ਮਿਊਚਿਲ ਫੰਡ ਵਿੱਚ ਨਿਵੇਸ਼ ਵੀ ਸ਼ਾਮਲ ਸੀ, ਜੋ ਜ਼ਮੀਨ ਅਤੇ ਰੀਅਲ ਅਸਟੇਟ ਵਿੱਚ ਨਿਵੇਸ਼ ਕੀਤਾ ਗਿਆ।
ਤਲਾਸ਼ੀ ਦੌਰਾਨ ਈਡੀ ਨੂੰ ਨਗਦ ਲੈਣ ਦੇਣ ਨਾਲ ਜੁੜੇ ਹੱਥ ਲਿਖਤ ਨੋਟ ਵੀ ਮਿਲੇ ਹਨ। ਅੱਗੇ ਦੀ ਜਾਂਚ ਤੋਂ ਪਤਾ ਚਲੇਗਾ ਕਿ ਓਪੀਜੀ ਗਰੁੱਪ ਦੇ ਪ੍ਰਬੰਧਨ ਨੇ ਦੁਬਈ, ਆਇਲ ਆਫ ਮੈਨ, ਸੇਸ਼ੇਲਸ, ਸਿੰਘਾਪੁਰ ਅਤੇ ਹਾਂਗਕਾਂਗ ਵਿੱਚ ਕਈ ਕੰਪਨੀਆਂ ਸਥਾਪਤ ਕੀਤੀ ਸੀ, ਜਿਸ ਦੇ ਰਾਹੀਂ ਡਾਵਾਰਟ ਕੀਤੇ ਗਏ ਪੈਸੇ ਦਾ ਇਕ ਮਹੱਤਵਪੂਰਣਨ ਹਿੱਸਾ ਕਥਿਤ ਤੌਰ ਉਤੇ ਵਿਦੇਸ਼ਾਂ ਵਿੱਚ ਜਮ੍ਹਾਂ ਕੀਤਾ ਗਿਆ ਸੀ।