ਡਾ.ਅਜੀਤਪਾਲ ਸਿੰਘ ਐਮ ਡੀ
ਕਿਹਾ ਗਿਆ ਹੈ ਕਿ-ਪਹਿਲਾ ਸੁੱਖ ਰੋਗੀ ਕਾਇਆ,ਦੂਜਾ ਸੁੱਖ ਘਰ ਵਿੱਚ ਮਾਇਆ ਯਾਨੀ ਪੈਸੇ ਤੋਂ ਪਹਿਲਾਂ ਸਿਹਤ ਮਹੱਤਵਪੂਰਨ ਹੁੰਦੀ ਹੈ ਪਰ ਅੱਜ ਦੇ ਮਨੁੱਖ ਨੇ ਇਸ ਕਰਮ ਨੂੰ ਬਦਲਦੇ ਹੋਏ ਸਿਹਤ ਤੋਂ ਪਹਿਲਾਂ ਮਾਇਆ ਨੂੰ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ ਹੈ l ਸੱਚ ਤਾ ਇਹ ਹੈ ਕਿ ਏਨੀ ਭੱਜਦੌੜ ਕਰਨ ਪਿੱਛੋਂ ਕਾਇਆ ਧਨ ਦਾ ਕਾਫੀ ਵੱਡਾ ਹਿੱਸਾ ਖੁਦ ਲਈ ਦਵਾਈਆਂ ਤੇ ਇਲਾਜ ਉਪਰ ਖਰਚ ਕਰਨਾ ਪੈਂਦਾ ਹੈ l ਆਰਥਿਕ ਹਰਜੇ ਦੇ ਨਾਲ ਨਾਲ ਕਾਰਜਕੁਸ਼ਲਤਾ ਨੂੰ ਖੋਰਾ ਤੇ ਸਰੀਰਕ ਕਸਟਾਂ ਨੂੰ ਝੱਲਣਾ ਪੈਂਦਾ ਹੈ l ਜੀਵਨ ਦੇ ਆਨੰਦ ਤੋਂ ਦੂਰ ਅਤੇ ਦਵਾਈਆਂ ਤੇ ਨਿਰਭਰ ਜੀਵਨ ਨੂੰ ਢੋਹਣ ਵਾਲਾ ਅੱਜ ਦਾ ਮਨੁੱਖ ਫਿਰ ਵੀ ਪੈਸੇ ਪਿੱਛੇ ਭੱਜ ਰਿਹਾ ਹੈ l
ਡਾ.ਅਜੀਤਪਾਲ ਸਿੰਘ ਐਮ ਡੀ
ਸਾਡੇ ਦੇਸ਼ ਚ ਹਰ ਸਾਲ ਕਰੋੜਾਂ ਰੁਪਏ ਦਰਦਨਾਸ਼ਕ ਤੇ ਬੁਖਾਰ ਦੀਆਂ ਦਵਾਈਆਂ,ਐਂਟੀਬਾਇਟਿਕਸ,ਸ਼ੂਗਰ ਵਾਲੇ ਰੋਗਾਂ ਨੂੰ ਦਵਾਈਆਂ,ਵੱਖ ਵੱਖ ਕਿਸਮ ਦੇ ਟਾਨਿਕਾਂ ਅਤੇ ਡਾਕਟਰੀ ਰਾਏ ਤੋਂ ਬਿਨਾਂ ਵਰਤੀਆਂ ਜਾਣ ਵਾਲੀਆਂ ਦਵਾਈਆਂ ਤੇ ਖਰਚ ਹੋ ਰਹੇ ਹਨ l ਇਸ ਦੇ ਬਾਵਜੂਦ ਡਾਕਟਰਾਂ ਦੇ ਕਲੀਨਿਕ ਤੇ ਲੱਗੀ ਭੀੜ ਤੇ ਹਸਪਤਾਲਾਂ ਚ ਖਾਲੀ ਬਿਸਤਰੇ ਨਹੀਂ ਲੱਭਦੇ l ਕੀ ਕਰਨ ਹੈ ਕਿ ਸਾਡੇ ਦੇਸ਼ ਵਿੱਚ ਸਿਹਤ ਦੀ ਹਾਲਤ ਇਨੀ ਤਰਸਯੋਗ ਹੋ ਗਈ ਹੈ ? ਇਸ ਦਾ ਇੱਕ ਅਹਿਮ ਕਾਰਨ ਹੈ ਕਿ ਸਾਡੇ ਦੇਸ਼ ਚ ਜੀਵਨ ਸ਼ੈਲੀ ਦਾ ਉਖੜੀ ਹੋਣਾ ਅਤੇ ਗਲਤ ਹੋਣਾ l ਅਨਿਯਮਤ ਜੀਵਨ ਸ਼ੈਲੀ ਤੋਂ ਪੈਦਾ ਹੋਣ ਵਾਲੀ ਸਭ ਤੋਂ ਮੁੱਖ ਬਿਮਾਰੀ ਹੈ-ਕਬਜ਼ ਯਾਨੀ ਅੰਤੜੀਆਂ ਤੋਂ ਮਲ ਦਾ ਠੀਕ ਤਰ੍ਹਾਂ ਨਿਕਾਸ ਨਾ ਹੋਣਾ l ਅਨਿਯਮਮਤ ਜੀਵਨ ਸ਼ੈਲੀ ਵੀ ਇੱਕ ਮਨੁੱਖੀ ਵਿਗਾੜ ਹੈ l ਕਬਜ਼ ਦਾ ਅਸਲੀ ਮਤਲਬ ਹੈ ਮਲ ਦਾ ਸਖ਼ਤ ਹੋਣਾ ਤੇ ਮੁਸ਼ਕਲ ਨਾਲ ਬਾਹਰ ਨਿਕਲਣਾ l ਪੇਟ ਖਾਲੀ ਹੋਣ ਦੀ ਬਜਾਏ ਅੰਤੜੀਆਂ ਚ ਮਲ ਦਾ ਜਮ੍ਹਾ ਹੋਈ ਜਾਣਾ ਜਿਵੇਂ ਰਸੋਈ ਦੇ ਵਾਸ਼ ਬੇਸਨ ਚ ਜੇ ਗੰਦਗੀ ਪਈ ਰਵੇ ਤੇ ਸਾਫ ਨਾ ਕੀਤਾ ਜਾਵੇ ਤੇ ਉਸਦੀ ਨਿਕਾਸੀ ਪਾਈਪ ਦੇ ਨਾਲ ਗੰਦ ਚੁਪਿਆ ਰਹੇ,ਉਸ ਤਰ੍ਹਾਂ ਹੀ ਅੰਤੜੀਆਂ ਦੀ ਅੰਦਰੂਨੀ ਪਰਤ ਤੇ ਮਲ ਚਿਪਕ ਜਾਣਾ l ਅਸੀਂ ਖਾਂਦੇ ਤਾਂ ਰੋਜਾਨਾ ਹਾਂ ਪਰ ਅੰਤੜੀਆਂ ਰੋਜ਼ਾਨਾਂ ਖਾਲੀ ਨਹੀਂ ਹੁੰਦੀਆਂ l ਉਹਨਾਂ ਦੀ ਅੰਦਲੀ ਪਰਤ ਤੇ ਮਲ ਜਮ੍ਹਾ ਹੋਇਆ ਰਹਿੰਦਾ ਹੈ l ਜੇ ਅਸੀਂ ਗਲਤ ਪੋਸ਼ਟਿਕ ਪਦਾਰਥਾਂ ਦੀ ਵਰਤੋਂ ਕਰਦੇ ਰਹੀਏ, ਜੋ ਠੀਕ ਢੰਗ ਨਾਲ ਪਚਣਾ ਨਾ ਜਾਂ ਪਾਣੀ ਪੀਣ ਦੀ ਆਦਤ ਸਹੀ ਨਾ ਹੋਵੇ ਤਾ ਪਹਿਲਾਂ ਪਹਿਲਾਂ ਮਲ ਤਿਆਗ ਚ ਥੋੜੀ ਥੋੜੀ ਰੁਕਾਵਟ ਆਉਂਦੀ ਹੈ ਤੇ ਫਿਰ ਭਿਅੰਕਰ ਕਬਜ਼ ਦੀ ਸ਼ਿਕਾਇਤ ਖੜੀ ਹੋ ਜਾਂਦੀ ਹੈ l ਅੰਤੜੀ ਚ ਮਲ ਜਮ੍ਹਾ ਹੋਣ (ਕਬਜ਼) ਨੂੰ ਸਮਝਣ ਲਈ ਇਕ ਮਿਸਾਲ ਹੀ ਕਾਫੀ ਹੈ l ਆਮ ਤੌਰ ਤੇ ਅਸੀਂ ਦੋ ਤਰ੍ਹਾਂ ਦੀਆਂ ਸਬਜੀਆਂ ਵਰਤਦੇ ਹਨ, ਇਕ ਤਰੀ ਵਾਲੀਆਂ ਤੇ ਦੂਜੀਆਂ ਸੁੱਕੀਆਂ l ਇਹਨਾਂ ਦੋਨਾਂ ਸਬਜੀਆਂ ਨੂੰ ਵੱਖ ਵੱਖ ਹੱਥਾਂ ਵਿੱਚ ਮਸਲੋ ਤਾਂ ਤਰੀ ਵਾਲੀ ਸਬਜ਼ੀ ਵਾਲਾ ਹੱਥ ਸਾਦੇ ਪਾਣੀ ਨਾਲ ਸਾਫ ਨਹੀਂ ਹੁੰਦਾ,ਉਸ ਲਈ ਸਾਬਣ ਦੀ ਲੋੜ ਪੈਂਦੀ ਹੈ ਪਰ ਬਿਨਾਂ ਤਰੀ ਵਾਲਾ/ਸੁੱਕੀ ਸਬਜੀ ਵਾਲੇ ਹੱਥ ਸਾਦੇ ਪਾਣੀ ਨਾਲ ਸਾਫ ਹੋ ਜਾਂਦੇ ਹਨ l ਕਹਿਣ ਦਾ ਭਾਵ ਹੈ ਕਿ ਜੇ ਆਪਾਂ ਮਸਾਲੇਦਾਰ ਤਰੀ ਵਾਲੀ ਸਬਜੀ ਦੀ ਥਾਂ ਸਾਦੀ ਸਬਜੀ ਵਰਤੀਏ ਹੈ ਤੇ ਖਾਣੇ ਚ ਸਲਾਦ ਦੇ ਰੈਗੂਲਰ ਲਈਏ,ਤਾਂ ਕਬਜ਼ (ਅੰਤੜੀਆਂ ਚ ਮਲ ਜਮਾ ਹੋਣ) ਤੋਂ ਬਚਾਅ ਹੋ ਸਕਦਾ ਹੈ l ਸਾਡੇ ਵੱਲੋਂ ਗ੍ਰਹਿਣ ਕੀਤੇ ਆਹਾਰ ਦੇ ਪਚਣ ਪਿੱਛੋਂ ਤੇ ਪਸ਼ਟਿਕ ਤੱਤਾਂ ਦੇ ਜਜ਼ਬ ਹੋਣ ਤੋਂ ਬਾਅਦ ਦੋ ਬਾਅਦ ਜੋ ਬਾਕੀ ਹਿੱਸਾ ਬਚਦਾ ਹੈ,ਉਹ ਅੰਤੜੀਆਂ ਵੱਲੋਂ ਮਲ ਵਜੋਂ ਬਾਹਰ ਨਿਕਲਦਾ ਹੈ l ਸਾਡੀ ਸਿਹਤ ਵੀ ਅੰਤੜੀਆਂ ਦੀ ਸਫਾਈ ਤੇ ਨਿਰਭਰ ਕਰਦੀ ਹੈ l ਅਸੀਂ ਭੋਜਨ ਅਨੇਕਾਂ ਢੰਗਾਂ ਨਾਲ ਗ੍ਰਹਿਣ ਕਰਦੇ ਹਾਂ,ਪਰ ਭੋਜਨ ਹਜਮ ਹੋਣ ਪਿੱਛੋਂ ਬਚੇ ਮਲ ਦਾ ਨਿਕਾਸ ਕਰਨ ਚ ਲਾਪ੍ਰਵਾਹੀ ਕਰਤਦੇ ਹਾਂ l ਇਹੀ ਕਾਰਨ ਹੈ ਕਿ ਕਬਜ਼ ਅੱਜਕੱਲ ਇੱਕ ਆਮ ਰੋਗ ਬਣ ਗਿਆ ਹੈ l ਮਲ ਤਿਆਗ ਠੀਕ ਢੰਗ ਨਾਲ ਨਾ ਹੋਣਾ ਯਾਨੀ ਕਬਜ ਹੋਣ ਦੇ ਸਿੱਧੇ ਤੇ ਅਸਿਧੇ ਦੋਨੋਂ ਤਰ੍ਹਾਂ ਦੇ ਲੱਛਣ ਹੁੰਦੇ ਹਨ l
ਕਬਜ਼ ਦੇ ਆਮ ਲੱਛਣ :
ਮੂੰਹ ਵਿੱਚ ਛਾਲੇ, ਮੂੰਹ ਚੋਂ ਬਦਬੂ ਆਉਣੀ,ਪਸੀਨੇ ਨਾਲ ਬਦਬੂ ਆਉਣੀ, ਜੀਭ ਤੇ ਸਫ਼ੈਦ ਮੈਲ ਜੰਮਣੀ,ਵਾਰ ਵਾਰ ਲਾਰ ਆਉਣੀ, ਵਾਰ ਵਾਰ ਪਖਾਨੇ ਜਾਣ ਨਾਲ ਵੀ ਪੇਟ ਸਾਫ ਨਾ ਹੋਣਾ,ਵਾਸ਼ਰੂਮ ਚ ਵੱਧ ਸਮਾਂ ਲਗਣਾ,ਪੇਟ ਤੇ ਛਾਤੀ ਚ ਜਲਣ,ਖੱਟੇ ਡਕਾਰ, ਸਿਰ ਦਰਦ, ਉਨੀਂਦਰਾਂ, ਮਲ ਵੱਧ ਗਾੜਾ ਤੇ ਖੁਸ਼ਕ ਹੋਣਾ,ਮਲ ਬਾਹਰ ਕੱਢਣ ਚ ਔਖ ਹੋਣੀ ਆਦਿ ਕਬਜ਼ ਦੇ ਆਮ ਲੱਛਣ ਹੁੰਦੇ ਹਨ l ਕਬਜ਼ ਦੇ ਅਸਿੱਧੇ ਲੱਛਣ ਜਿਵੇਂ ਪਖਾਨੇ ਜਾਣਾ ਪਰ ਟੱਟੀ ਨਾ ਆਉਣੀ,ਮਲ ਦਾ ਵੱਧ ਬਦਬੂਦਾਰ ਹੋਣਾ,ਪਖਾਨੇ ਚ ਅਖ਼ਬਾਰ ਜਾਂ ਮੇਗਜ਼ੀਨ ਪੜਨਾ, ਭੁੱਖ ਘਟਣੀ ਤੇ ਭੋਜਨ ਦਾ ਸੁਆਦ ਨਾ ਆਉਣਾ ਆਦਿ ਹੁੰਦੇ ਹਨ, ਜਿਹਨਾਂ ਵੱਲ ਅਕਸਰ ਧਿਆਨ ਨਹੀਂ ਜਾਂਦਾ l
ਕਬਜ਼ ਦੇ ਮਾੜੇ ਅਸਰ :
ਜੋ ਬੰਦਾ ਲੋੜੋਂ ਵੱਧ ਖਾ ਕੇ ਵੀ ਸ਼ਰੀਰਕ ਮਹਿਨਤ ਨਹੀਂ ਕਰਦਾ ਜਾਂ ਖਾਣਾ ਖਾ ਕੇ ਫੌਰਨ ਸੌਂ ਜਾਂਦਾ ਹੈ ਜਾਂ ਵੱਧ ਤਾਕਤਵਾਰ ਭੋਜਨ ਲੈਂਦਾ ਹੈ ਤੇ ਉਹਨਾਂ ਦੀਆਂ ਅੰਤੜੀਆਂ ਆਪਣੀ ਸਮਰੱਥਾ ਜਿੰਨਾ ਵੀ ਕੰਮ ਨਹੀਂ ਕਰਦੀਆਂ l ਤਦ ਭੋਜਨ ਦਾ ਪਾਚਣ ਠੀਕ ਢੰਗ ਨਾਲ ਨਾ ਹੋਣ ਕਰਕੇ ਆਂਤ ਚ ਮਲ ਜਮ੍ਹਾ ਹੋਣ ਲਗਦਾ ਹੈ l ਜੇ ਬੰਦਾ ਆਹਾਰ ਤੇ ਰੋਜ਼ਮਰਾ ਦੀ ਜਿੰਦਗੀ ਚ ਹਫੜਾ-ਤਫੜੀ ਰੱਖਦਾ ਹੈ ਤਾਂ ਕਬਜ਼ ਦੇ ਨਾਲ ਤੇਜ਼ਾਬ/ਐਸਡਿਟੀ ਵੀ ਹੋ ਜਾਂਦੀ ਹੈ l ਕਹਿਣ ਦਾ ਭਾਵ ਗਲਤ ਖਾਣ-ਪੀਣ ਤੇ ਗੜਬੜ ਚੌਥ ਰੋਜ਼ਮਰਾ ਦੇ ਰੁਝੇਵੇਂ ਕਰਕੇ ਸਾਡੀ ਪਾਚਣ ਪ੍ਰਣਾਲੀ ਵਿਗੜ ਜਾਂਦੀ ਹੈ l ਇਸ ਤਰ੍ਹਾਂ ਨਾਲ ਤਰ੍ਹਾਂ ਤਰ੍ਹਾਂ ਦੇ ਰੋਗ ਪਣਪਣ ਲਗਦੇ ਹਨ l ਜਿਵੇਂ ਬਵਾਸੀਰ,ਭਗੰਦਰ,ਅਪੈਂਡੇਸਾਇਟਸ, ਸ਼ੂਗਰ,ਹਾਈ ਬਲੱਡ ਪ੍ਰੈਸ਼ਰ, ਮਾਇਗ੍ਰੇਨ,ਪਾਈਰਿਆ,ਅਨੀਂਦਰਾਂ, ਖੂਨ ਦੀ ਘਾਟ,ਗਠੀਆ, ਹਿਸਟਿਰੀਆਂ ਆਦਿ l ਦੂਸ਼ਿਤ ਮਲ ਤੇ ਕਬਜ਼ੀ ਬਹੁਤੇ ਰੋਗਾਂ ਦੀ ਜੜ੍ਹ ਹੈ l ਜਿੰਨੀ ਸਾਡੀ ਪਾਚਣ ਪ੍ਰਣਾਲੀ ਸਹੀ ਹੋਵੇਗੀ ਉੰਨਾ ਹੀ ਸਾਡਾ ਸ਼ਰੀਰ ਤੰਦਰੁਸਤ ਹੋਵੇਗਾ l ਛੋਟੀ ਅੰਤੜੀ ਤੋਂ ਤੱਤ ਜਜ਼ਬ ਹੋ ਕੇ ਖੂਨ ਰਾਹੀਂ ਸਾਡੇ ਸ਼ਰੀਰ ਚ ਪੁੱਜਦੇ ਹਨ l ਪਰ ਜੇ ਪਾਚਣ ਪ੍ਰਣਾਲੀ ਹੀ ਪੂਰੀ ਸਮਰੱਥਾ ਅਨੁਸਾਰ ਕੰਮ ਨਹੀਂ ਕਰਦੀ ਤਾਂ ਖੂਨ ਵੀ ਦੂਸ਼ਿਤ ਰਹਿੰਦਾ ਹੈ l ਕਬਜ਼ ਦੇ ਮੁੱਖ ਕਰਨਾ ਚ ਭੋਜਨ ਖਾਣ ਚ ਗੜਬੜ, ਮਲ ਦੇ ਵੇਗ ਨੂੰ ਰੋਕੀ ਰੱਖਣਾ, ਸ਼ਰੀਰਕ ਮਿਹਨਤ ਦੀ ਘਾਟ, ਬਿਨਾਂ ਭੁੱਖ ਦੇ ਖਾਧਾ ਭੋਜਨ, ਵੱਧ ਮਿਰਚ ਮਸਾਲੇਦਾਰ ਭੋਜਨ,ਮਾਨਸਿਕ ਤਣਾਅ,ਉਨੀਂਦਰਾ, ਖਾਣੇ ਪਿੱਛੋਂ ਫੌਰਨ ਸੌਣਾ,ਭੋਜਨ ਨੂੰ ਲੋੜੀਂਦੀ ਮਾਤਰਾ ਬਿਨਾਂ ਖਾਣਾ ਤੇ ਅੰਤੜੀਆਂ ਦੀ ਕਮਜ਼ੋਰੀ, ਮੁੱਖ ਕਾਰਨ ਹਨ l ਇਸ ਤੋਂ ਆਹਾਰ ਚ ਫਲ,ਸਬਜ਼ੀ,ਸਲਾਦ ਸ਼ਾਮਲ ਨਾ ਕਰਨਾ,ਵੱਧ ਗ੍ਰੇਵੀ ਵਾਲੀ ਸਬਜ਼ੀ,ਪੇਸਟਰੀ,ਡਬਲ ਰੋਟੀ,ਕੇਕ,ਪੀਜ਼ਾ,ਸਾਫਟ ਡਰਿੰਕਸ, ਬਰਗਰ,ਮੈਗੀ,ਅਚਾਰ, ਆਈਸ ਕਰੀਮ ਤੇ ਫ਼ਰੀਜ਼ ਕੀਤੇ ਪਦਾਰਥ ਅਤੇ ਬੇਹੇ ਭੋਜਨ ਖਾਣ ਨਾਲ ਵੀ ਭੋਜਨ ਖਾਣੇ ਵੀ ਕਬਜ਼ੀ ਹੋਣ ਚ ਸਹਾਇਕ ਹੁੰਦੇ ਹਨ l ਅਕਸਰ ਬੰਦੇ ਬਿਨਾਂ ਭੁੱਖ ਦੇ ਖਾਈ ਜਾਂਦੇ ਹਨ l ਨਮਕੀਨ, ਮਿਰਚ,ਪਾਪੜ,ਚਟਣੀ ਆਦਿ ਸਮਗਰੀ ਭੋਜਨ ਦੇ ਨਾਲ ਲੈ ਕੇ ਸਵਾਦ ਤੇ ਭੁੱਖ ਜਾਗਦੀ ਹੈ ਤੇ ਵਿਅਕਤੀ ਇਸ ਬਹਾਨੇ ਵੱਧ ਖਾ ਜਾਂਦਾ ਹੈ l ਹੁਣ ਜੇ ਭੁੱਖ ਹੋਣ ਤੇ ਪਾਚਕ ਰਸ ਨਾ ਬਣੇ ਹੋਣ ਅਤੇ ਜੇ ਭੋਜਨ ਪਾਚਣ ਪ੍ਰਣਾਲੀ ਚ ਵੱਧ ਪਹੁੰਚੇਗਾ ਤਾਂ ਪਾਚਣ ਠੀਕ ਢੰਗ ਨਾਲ ਕਿਵੇਂ ਹੋਵੇਗਾ l ਜੇ ਇਹੀ ਕੁੱਝ ਚਲੀ ਜਾਵੇ ਤਾਂ ਭਵਿੱਖ ਚ ਕਬਜ਼ ਹੋਵੇਗੀ ਹੀ ਕਈ ਲੋਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਅਸਲ ਚ ਭੁੱਖ ਹੁੰਦੀ ਹੀ ਕੀ ਹੈ ? ਇਸ ਲਈ ਕਿਹਾ ਗਿਆ ਹੈ ਕਿ ਭੁੱਖ ਬਿਨਾਂ ਖਾਦਾ ਭੋਜਨ ਜ਼ਹਿਰ ਹੈ,ਪਰ ਇਹ ਗਲਤੀ ਅਸੀਂ ਇੱਕ ਵਾਰ ਨਹੀਂ ਵਾਰ ਵਾਰ ਕਰਦੇ ਹਾਂ l ਅਜਿਹਾ ਤਾਂ ਪਸ਼ੂ ਪੰਛੀਆਂ ਵਿੱਚ ਵੀ ਨਹੀਂ ਹੁੰਦਾ l ਉਹ ਤਾਂ ਬਿਨਾਂ ਭੁੱਖ ਦੇ ਖਾਂਦੇ ਹੀ ਨਹੀਂ l ਸੋਚੋ ਜ਼ਰਾ ਜੇ ਹਵਨ ਕੁੰਡ ਚ ਅੱਗ ਹੀ ਨਹੀਂ ਜਲ ਰਹੀ ਤਾਂ ਜਲਨਸ਼ੀਲ ਪਦਾਰਥ ਜਿਵੇਂ ਘਿਓ,ਤੇਲ, ਕਪੂਰ ਆਦਿ ਜਲ ਕਿਵੇਂ ਸਕਦੇ ਹਨ ? ਇਸ ਤਰ੍ਹਾਂ ਜੇ ਅੱਗ ਤੇਜ ਹੈ ਤਾਂ ਤਾਂ ਲੱਕੜੀ ਵੀ ਜਲ ਕੇ ਰਾਖ ਹੋ ਜਾਂਦੀ ਹੈ l ਪਾਚਕ ਰਸਾਂ ਦੀ ਤੁਲਨਾ ਹਵਨਕੁੰਡ ਦੀ ਅੱਗ ਨਾਲ ਕੀਤੀ ਜਾ ਸਕਦੀ ਹੈ l ਪਾਚਕ ਰਸ ਦਾ ਜਰੂਰੀ ਮਾਤਰਾ ਚ ਬਣਨਾ ਲਾਜ਼ਮੀ ਹੈ l ਭੋਜਨ ਨੂੰ ਬੇਟਾਇਮ ਖਾਣਾ,ਅਸੰਤੁਲਿਤ ਤੌਰ ਤੇ ਖਾਣਾ,ਵਾਰ ਵਾਰ ਤੇ ਵੱਧ ਮਾਤਰਾ ਚ ਖਾਣਾ ਆਦਿ ਕਾਰਨਾਂ ਕਰਕੇ ਪਾਚਣ ਪ੍ਰਣਾਲੀ ਅਸਰਅੰਦਾਜ ਹੁੰਦੀ ਹੈ ਤੇ ਕਦੇ ਨਾ ਕਦੇ ਬੰਦਾ ਕਬਜ਼ ਦਾ ਸ਼ਿਕਾਰ ਹੋ ਹੀ ਜਾਂਦਾ ਹੈ l ਭੋਜਨ ਵਿੱਚ ਵੱਧ ਮਿਰਚ ਮਸਾਲੇ ਤੇ ਚਰਬੀ (ਤੇਲ ਤੇ ਘਿਓ) ਅੰਤੜੀ ਦੀ ਅੰਦਰੂਨੀ ਪਰਤ ਨੂੰ ਨੁਕਸਾਨ ਪਹੁੰਚਉਂਦੇ ਹਨ l ਸਾਡਾ ਖਾਣਾ ਤਾਂ ਉਹ ਹੈ ਕਿ ਜੋ ਸਾਡੇ ਪੁਰਖੇ ਖਾਂਦੇ ਸਨ, ਪਰ ਅਸੀਂ ਸ਼ਰੀਰਕ ਮਹਿਨਤ ਕਰਦੇ ਨਹੀਂ l ਮਸ਼ੀਨਾਂ,ਮੋਟਰ ਕਾਰਾਂ ਨੌਕਰ-ਚਾਕਰ ਆਦਿ ਨੇ ਸਾਡੇ ਕੰਮਕਾਰ ਨੂੰ ਕਸਰਤ ਰਹਿਤ ਬਣਾ ਦਿੱਤਾ ਹੈ l ਬਿਨਾਂ ਸ਼ਰੀਰਕ ਕਸਰਤ ਦੇ ਭੋਜਨ ਠੀਕ ਠਾਕ ਹਜਮ ਨਹੀਂ ਹੁੰਦਾ l ਕਬਜ਼ ਠੀਕ ਕਰਨ ਵਾਲਿਆਂ ਦਵਾਈਆਂ ਫੌਰੀ ਰਾਹਤ ਦਿੰਦੀਆਂ ਹਨ ਪਰ ਕਬਜ਼ ਪੱਕਾ ਠੀਕ ਨਹੀਂ ਕਰਦੀਆਂ l ਤੰਬਾਕੂ,ਸਿਗਰਟ,ਸ਼ਰਾਬ ਹੀ ਨਹੀਂ ਬਲਕਿ ਚਾਹ ਕੌਫੀ ਵਗੈਰਾ ਵੀ ਜ਼ਿਆਦਾ ਮਾਤਰਾ ਚ ਵਰਤਣ ਨਾਲ ਪਾਚਣ ਪ੍ਰਣਾਲੀ ਤੇ ਮਾੜਾ ਅਸਰ ਪੈਂਦਾ ਹੈ l ਇਹਨਾਂ ਦੀ ਲਗਾਤਾਰ ਵਰਤੋਂ ਨਾਲ ਪਾਚਣ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ ਤੇ ਕਬਜ਼ ਪੈਦਾ ਹੁੰਦੀ ਹੈ l ਪੇਟ ਅੰਦਰ ਤੇਜਾਬੀ ਮਾਦਾ ਵਧਦਾ ਹੈ ਤੇ ਪਾਚਕ ਰਸਾਂ ਦੀ ਪੈਦਾਵਾਰ ਚ ਕਮੀ ਆਉਂਦੀ ਹੈ ਤੇ ਬੰਦਾ ਕਬਜ਼ ਦਾ ਪੱਕਾ ਮਰੀਜ਼ ਬਣ ਜਾਂਦਾ ਹੈ l ਸਿਗਰਟਨੋਸ਼ੀ ਵਾਲਿਆਂ ਦੀ ਦਲੀਲ ਹੁੰਦੀ ਹੈ ਇਸ ਨਾਲ ਟੱਟੀ ਖੁਲ੍ਹਕੇ ਆਉਂਦੀ ਹੈ l ਜਦ ਕਿ ਸਚਾਈ ਤਾਂ ਇਹ ਹੈ ਕਿ ਸ਼ੁਰੂ ਸ਼ੁਰੂ ਚ ਇਸ ਨਾਲ ਆਰਾਮ ਮਿਲਦਾ ਹੈ, ਪਰ ਪਿੱਛੋਂ ਸਿਗਰਟਨੋਸ਼ੀ ਅੰਤੜੀਆਂ ਨੂੰ ਸੁਸਤ ਕਰਕੇ ਕਬਜ਼ ਕਰ ਦਿੰਦੀ ਹੈ l ਮਾਨਸਿਕ ਤਣਾਅ,ਚਿੰਤਾ,ਕ੍ਰੋਧ, ਵੱਧ ਕਾਰੋਬਾਰੀ ਰੁਝੇਵੇਂ, ਵੱਧ ਲਾਲਚ ਤੇ ਜ਼ਿਆਦਾ ਮਾਨਸਿਕ ਵਿਗਾੜ ਮਨੁੱਖ ਦੀ ਸਿਹਤ ਦੇ ਨਾਲ ਨਾਲ ਪਾਚਣ ਪ੍ਰਣਾਲੀ ਤੇ ਵੀ ਮਾੜਾ ਅਸਰ ਪਾਉਂਦੇ ਹਨ l ਮਿਸਲ ਵਜੋਂ ਭੈਅ ਹੋਣ ਦੀ ਹਾਲਤ ਵਿੱਚ ਪਾਚਕ ਰਸ ਬਣਨੇ ਬੰਦ ਹੋ ਜਾਂਦੇ ਹਨ ਤੇ ਭੁੱਖ ਵੀ ਲੱਗਣੀ ਬੰਦ ਹੋ ਜਾਂਦੀ ਹੈ l ਭੋਜਨ ਵੀ ਠੀਕ ਢੰਗ ਨਾਲ ਨਹੀਂ ਪਚਦਾ ਤੇ ਕਬਜ਼ ਹੋ ਜਾਂਦੀ ਹੈ l
ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਆਹਾਰ ਵਿਹਾਰ,ਵਿਚਾਰ,ਆਰਾਮ ਤੇ ਕਸਰਤ ਇਹਨਾਂ ਸਾਰਿਆਂ ਚ ਸਹੀ ਤਵਾਜਨ ਹੋਣਾ ਜਰੂਰੀ ਹੁੰਦਾ ਹੈ l ਲੋੜੀਂਦੀ ਨੀਂਦ ਨਾ ਆਉਣ ਕਰਕੇ ਸ਼ਰੀਰ ਨੂੰ ਪੂਰਾ ਆਰਾਮ ਨਹੀਂ ਮਿਲਦਾ ਜਿਸ ਚ ਪਾਚਣ ਪ੍ਰਣਾਲੀ ਵੀ ਸ਼ਾਮਲ ਹੈ l 6-7 ਘੰਟੇ ਦੀ ਨੀਂਦ ਜਰੂਰੀ ਹੁੰਦੀ ਹੈ l ਇਸ ਦੇ ਲਈ ਰਾਤ ਨੂੰ ਬਹੁਤ ਦੇਰ ਟੀਵੀ, ਮੋਬਾਈਲ ਜਾਂ ਕੰਮਪਿਊਟਰ ਤੇ ਸਮਾਂ ਖਰਾਬ ਕਰਨਾ ਠੀਕ ਨਹੀਂ ਹੁੰਦਾ l ਇਸ ਨਾਲ ਸ਼ਰੀਰ ਅੰਦਰਲਾ ਪਾਣੀ ਅੰਤੜੀਆਂ ਸੋਕਦੀਆਂ ਰਹੀਦੀਆਂ ਹਨ ਤੇ ਕਬਜ਼ ਹੋ ਜਾਂਦੀ ਹੈ l ਜੇ ਖਾਣਾ ਖਾ ਕੇ ਤੁਰੰਤ ਸੋਂ ਜਾਓ ਤਾਂ ਵੀ ਕਬਜ਼ ਹੋਣ ਦੀ ਸੰਭਾਵਨਾ ਰਹਿੰਦੀ ਹੈ l ਸ਼ਰੀਰ ਤੇ ਮੋਟਾਪਾ ਆ ਜਾਂਦਾ ਹੈ l ਜੇ ਦਿਨੇ ਵੀ ਸੌਣਾ ਪਵੇ ਤਾਂ ਵੱਧ ਪੋਸ਼ਟਿਕ ਤੇ ਚਿਕਨਾਈ ਵਾਲਾ ਭੋਜਨ ਨਾ ਖਾਓ l ਪ੍ਰੋਟੀਨ ਭਰਪੂਰ ਭੋਜਨ ਵੀ ਠੀਕ ਮਾਤਰਾ ਚ ਹੀ ਕਰਨਾ ਚਾਹੀਦਾ ਹੈ l ਭਾਰੀ ਖਾਣਾ ਖਾ ਕੇ ਫੌਰਨ ਸੌਂ ਜਾਣ ਨਾਲ ਵੀ ਬੰਦਾ ਕਬਜ਼ ਦਾ ਸ਼ਿਕਾਰ ਹੋ ਜਾਂਦਾ ਹੈ l ਕਈ ਬੰਦੇ ਪਖਾਨੇ ਜਾਣ ਨੂੰ ਹੀ ਆਲਸ ਕਰਕੇ ਟਾਲਦੇ ਰਹਿੰਦੇ ਹਨ ਤੇ ਪਿੱਛੋਂ ਜਦੋਂ ਜਾਂਦੇ ਹਨ ਤਾਂ ਪੇਟ ਖਾਲੀ ਨਹੀਂ ਹੁੰਦਾ ਤੇ ਬੰਦਾ ਕਬਜ਼ ਦਾ ਸ਼ਿਕਾਰ ਹੋ ਜਾਂਦਾ ਹੈ l ਜੇ ਪਖਾਨਾ ਜਾਣ ਵਾਲੀ ਥਾਂ ਸਾਫ ਸੁਥਰੀ ਨਾ ਹੋਵੇ ਤਾਂ ਬੰਦਾ ਉਥੇ ਟੱਟੀ ਕਰਨ ਤੋਂ ਗੁਰੇਜ਼ ਕਰਨ ਲੱਗ ਜਾਂਦਾ ਹੈ ਤੇ ਕਬਜ਼ ਹੋ ਜਾਂਦੀ ਹੈ l
ਕਬਜ਼ ਤੋਂ ਮੁਕਤੀ ਕਿਵੇਂ ?
ਉਪਰੋਕਿਤ ਤੱਥਾਂ ਅਨੁਸਾਰ ਜੀਵਨ ਸ਼ੈਲੀ ਚ ਤਬਦੀਲੀ ਕਰਕੇ ਕਬਜ਼ ਤੋਂ ਨਾ ਸਿਰਫ ਬਚਿਆ ਜਾ ਸਕਦਾ ਹੈ ਬਲਕਿ ਮੁਕਤੀ ਵੀ ਮਿਲ ਸਕਦੀ ਹੈ l ਜੀਵਨ ਚ ਲੋੜੀਂਦੀ ਮਿਹਨਤ ਤੇ ਸਰਗਰਮੀ ਕਰਕੇ ਹੀ ਭੋਜਨ ਪਚਾਇਆ ਜਾ ਸਕਦਾ ਹੈ l ਕਬਜ਼ ਨਿਰੋਧਕ ਦਵਾਈਆਂ ਵਕਤੀ ਰਾਹਤ ਦਿੰਦੀਆਂ ਹਨ ਪਰ ਪਿੱਛੋਂ ਬੰਦਾ ਇਹਨਾਂ ਦਾ ਆਦੀ ਹੋ ਸਕਦਾ ਹੈ l ਆਪਣੇ ਕੰਮ ਖੁਦ ਕਰੋ ਤੇ ਪੈਦਲ ਚਲ ਕੇ ਆਓ ਜਾਓ l ਜਦੋਂ ਤੁਸੀਂ ਛੁੱਟੀਆਂ ਮਨਾ ਰਹੇ ਹੋ ਤਾਂ ਬਹੁਤਾ ਤਾਕਤਵਰ ਭੋਜਨ ਨਾ ਖਾਓ l ਸਿਰਫ ਸਬਜ਼ੀਆਂ ਦਾ ਸੂਪ,ਲੱਸੀ, ਨਿੰਬੂ-ਪਾਣੀ ਤੇ ਪੁੰਗਰੇ ਅਨਾਜ ਹੀ ਕਾਫੀ ਹਨ l ਫਿਰ ਕਬਜ਼ ਨਹੀਂ ਹੁੰਦੀ l ਨਾਸ਼ਤਾ ਬੱਚਿਆਂ ਵਾਂਗੂੰ, ਦੁਪਹਿਰ ਦਾ ਖਾਣਾ ਘੱਟ ਅਮੀਰਾਂ ਵਾਲਾ ਤੇ ਸ਼ਾਮ ਦਾ ਗਰੀਬ ਬਜ਼ੁਰਗਾਂ ਵਾਂਗੂੰ ਖਾਓ l ਮੋਟੇ ਤੇ ਚੌਕਰ ਯੁਕਤ ਅਨਾਜ ਤੋਂ ਬਣੀ ਰੋਟੀ ਹੀ ਖਾਓ l ਭੋਜਨ ਚ ਰੇਸ਼ਾ ਵੱਧ ਹੋਵੇ l ਪਾਣੀ ਵੱਧ ਤੋਂ ਵੱਧ ਪੀਓ l ਰੇਸ਼ੇਦਾਰ ਸਬਜ਼ੀ ਤੇ ਦਲ ਨਾਲ ਪਾਣੀ ਦੀ ਲੋੜ ਘੱਟ ਹੁੰਦੀ ਹੈ l ਨਿਯਮਤ ਕਸਰਤ ਕਰੋ l ਭੋਜਨ ਖਾ ਕੇ ਤੁਰੰਤ ਹੀ ਘੁੰਮਣ ਨਾ ਜਾਓ l ਜਿੰਨੇ ਵਾਰੀ ਖਾਓ ਉਸ ਹਿਸਾਬ ਨਾਲ ਪਖਾਨਾ ਵੀ ਵੱਧ ਵਾਰ ਜਾਣਾ ਪੈ ਸਕਦਾ ਹੈ l ਭੋਜਨ ਨੂੰ ਖੂਬ ਚਿੱਥ ਕੇ ਖਾਓ l ਸ਼ਾਤ ਚਿੱਤ ਹੋ ਕੇ ਹੀ ਭੋਜਨ ਕਰੋ l ਕਬਜ਼ ਤੋੜਨ ਲਈ ਇਸਬਗੋਲ਼ ਦੀ ਵਰਤੋਂ ਕੀਤੀ ਜਾ ਸਕਦੀ ਹੈ l ਹਰੜ ਵੀ ਕਬਜ਼ ਦੂਰ ਕਰਦੀ ਹੈ l ਔਲਾ ਜਰੂਰ ਖਾਓ l ਰਾਤ ਨੂੰ ਦਲੀਆ ਜਾਂ ਖਿਚੜੀ ਖਾਓ l
- ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ
9815629301