ਮੋਹਾਲੀ, 14 ਨਵੰਬਰ, ਦੇਸ਼ ਕਲਿਕ ਬਿਊਰੋ :
ਮੋਹਾਲੀ ਦੇ ਪਿੰਡ ਕੁੰਭੜਾ ਵਿਖੇ ਨੌਜਵਾਨਾਂ ਦਰਮਿਆਨ ਮਾਮੂਲੀ ਬਹਿਸ ਤੋਂ ਬਾਅਦ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ।ਇਸ ਲੜਾਈ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਇੱਕ ਜ਼ਖਮੀ ਦੱਸਿਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਕੁੰਭੜਾ ਪਿੰਡ ਦੇ ਬਾਲਮੀਕ ਮੁਹੱਲੇ ਵਿੱਚ ਨੌਜਵਾਨ ਆਪਸ ‘ਚ ਬਹਿਸ ਪਏ। ਇਸ ਬਹਿਸਬਾਜੀ ਦੌਰਾਨ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ।ਤੇਜ਼ਧਾਰ ਹਥਿਆਰ ਵੱਜਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਤੇ ਇਕ ਜ਼ਖਮੀ ਹੋ ਗਿਆ।
Published on: ਨਵੰਬਰ 14, 2024 12:55 ਬਾਃ ਦੁਃ