ਕਿਰਤੀ ਕਿਸਾਨ ਯੂਨੀਅਨ ਨੇ ਨਿਹੱਕੀ ਜੰਗ ਦੀ ਮਾਰ ਹੇਠ ਆਏ ਫਲਸਤੀਨੀਆ ਲਈ 5 ਲੱਖ ਦੀ ਸਹਾਇਤਾ ਭੇਜੀ

ਪੰਜਾਬ

ਚੰਡੀਗੜ੍ਹ,15, ਨਵੰਬਰ (ਮਲਾਗਰ ਖਮਾਣੋਂ)

ਪੰਜਾਬ ਦੇ ਛੋਟੇ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਤੇ ਜਮਹੂਰੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਨੇ ਅੱਜ ਫਲਸਤੀਨੀਆਂ ਦੇ ਹੱਕ ਚ ਹਾਅ ਦਾ ਨਾਹਰਾ ਮਾਰਦਿਆਂ 5 ਲੱਖ ਦੀ ਸਹਾਇਤਾ ਫਲੱਸਤੀਨੀ ਅਬੈਂਸੀ ਰਾਹੀਂ ਭੇਜੀ ਤੇ ਫਲਸਤੀਨੀ ਅਧਿਕਾਰੀਆ ਨੇ ਇਸਨੂੰ ਜੀ ਆਇਆ ਆਖਦਿਆਂ ਆਗੂਆਂ ਨੂੰ ਸਨਮਾਨਿਤ ਵੀ ਕੀਤਾ।ਜਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੂੱਡੀਕੈ, ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਪ੍ਰੈਸ ਸਕੱਤਰ ਰਮਿੰਦਰ ਸਿੰਘ ਪਟਿਆਲਾ ਨੇ ਇਸ ਮਾਨਵੀ ਸਹਾਇਤਾ ਨੂੰ ਨਾਮਾਤਰ ਮਦਦ ਐਲਾਨਦਿਆਂ ਦੁਨੀਆ ਭਰ ਦੇ ਇਨਸਾਫ਼ ਪਸੰਦ  ਲੋਕਾਂ ਨੂੰ ਫਲਸਤੀਨੀਆਂ ਦੇ ਪੱਖ ਚ ਡਟਣ ਦਾ ਸੱਦਾ ਦਿੱਤਾ ਤੇ ਵੱਧ ਤੋਂ ਵੱਧ ਮਾਨਵੀ ਸਹਾਇਤਾ ਫਲਸਤੀਨੀਆਂ ਦੀ ਕਰਨ ਦੀ ਅਪੀਲ ਕੀਤੀ। ਕਿਰਤੀ ਕਿਸਾਨ ਯੂਨੀਅਨ ਨੇ ਫੌਰੀ ਜੰਗਬੰਦੀ ਦੀ ਮੰਗ ਕਰਦਿਆਂ ਫ਼ਲਸਤੀਂਨ ਦੇ ਸਥਾਈ ਹੱਲ ਦੀ ਮੰਗ ਕੀਤੀ ਤੇ ਗਾਜਾ ਦੀ ਨਸਲਕੁਸ਼ੀ ਨੂੰ ਸਿੱਖ ਨਸਲਕੁਸ਼ੀ, 1947 ਦਾ ਪੰਜਾਬ ਦਾ ਬਟਵਾਰਾ ਤੇ 84 ਦੀ ਨਸਲਕੁਸ਼ੀ ਨੂੰ ਯਾਦ ਕਰਾਉਣ ਵਾਲੀ ਨਾਲ ਤੁਲਨਾ ਕਰਦਿਆਂ, ਲੋਕਾਂ ਨੂੰ ਇਸ ਜਬਰ ਖਿਲਾਫ ਮੈਦਾਨ ਚ ਨਿਤਰਨ ਦਾ ਸੱਦਾ ਦਿੱਤਾ। ਇਸ ਮੌਕੇ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ,ਵਿੱਤ ਸਕੱਤਰ ਸਕੱਤਰ ਜਸਵਿੰਦਰ ਸਿੰਘ ਝਵੇਲਵਾਲੀ ਆਦਿ ਹਾਜ਼ਰ ਸਨ।

Latest News

Latest News

Leave a Reply

Your email address will not be published. Required fields are marked *