ਬਟਾਲਾ: 15 ਨਵੰਬਰ, ਨਰੇਸ਼ ਕੁਮਾਰ
ਬਟਾਲਾ ਪੁਲਿਸ ਦੇ ਨਾਰਕੋਟਿਕ ਸੈੱਲ ਵਲੋਂ ਮਿਲੀ ਗੁਪਤ ਸੂਚਨਾ ਤੇ ਕਾਰਵਾਈ ਕਰਦੇ ਹੋਏ ਬਟਾਲਾ ਸ਼ਹਿਰ ਦੇ ਗਾਂਧੀ ਕੈਂਪ ਇਲਾਕੇ ਦੇ ਮੈਡੀਕਲ ਸਟੋਰ ਤੇ ਅਚਾਨਕ ਛਾਪੇਮਾਰੀ ਕੀਤੀ ਗਈ ਅਤੇ ਮੌਕੇ ਤੋਂ ਉੱਥੋ ਇਕ ਨੌਜਵਾਨ ਨੂੰ ਬਾਹਰ ਨਿਕਲਦੇ ਹੋਏ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋ ਅਫ਼ੀਮ ਬਰਾਮਦ ਕੀਤੀ ਗਈ। ਜਦ ਡੀਐਸਪੀ ਹਰੀਸ਼ ਬਹਿਲ ਨੇ ਉਸ ਨੌਜਵਾਨ ਨੂੰ ਪੁੱਛਗਿੱਛ ਕੀਤੀ ਤਾ ਪਹਿਲਾਂ ਤਾਂ ਨੌਜਵਾਨ ਨੇ ਕੁਝ ਦੱਸਿਆ ਨਹੀਂ ਪਰ ਬਾਅਦ ਚ ਉਸ ਨੇ ਦੱਸਿਆ ਕਿ ਉਸ ਨੇ 10 ਹਜਾਰ ਰੁਪਏ ‘ਚ ਅਫੀਮ ਉਸ ਮੈਡੀਕਲ ਸਟੋਰ ਮਾਲਕ ਕੋਲੋ ਖਰੀਦ ਕੀਤੀ ਹੈ।ਨੌਜਵਾਨ ਖੁਦ ਇਹ ਤਰਲੇ ਮਾਰਦਾ ਰਿਹਾ ਕਿ ਉਸ ਨੂੰ ਛੱਡ ਦਿਓ ਮੇਰਾ ਵਿਆਹ ਹੈ ਉਹ ਟੁੱਟ ਜਾਣਾ ਹੈ । ਉਧਰ ਜਦ ਮੈਡੀਕਲ ਸਟੋਰ ਦੀ ਜਦ ਪੁਲਿਸ ਵਲੋਂ ਤਲਾਸ਼ੀ ਲਈ ਤਾਂ ਉੱਥੋ ਨਸ਼ੀਲੇ ਕੈਪਸੂਲ ਵੀ ਪੁਲਿਸ ਨੇ ਬਰਾਮਦ ਕੀਤੇ। ਉੱਥੇ ਹੀ ਪੁਲਿਸ ਵਲੋਂ ਇਸ ਮਾਮਲੇ ‘ਚ ਤਿੰਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈੴ ਜਦ ਕਿ ਦੋਵਾਂ ਨੌਜਵਾਨਾ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ।
Published on: ਨਵੰਬਰ 15, 2024 7:54 ਬਾਃ ਦੁਃ