ਨਵੀਂ ਦਿੱਲੀ, 15 ਨਵੰਬਰ, ਦੇਸ਼ ਕਲਿਕ ਬਿਊਰੋ :
ਭਾਰਤ ਨੇ ਗਾਈਡਡ ਪਿਨਾਕ ਵੈਪਨ ਸਿਸਟਮ ਦਾ ਸਫਲ ਪ੍ਰੀਖਣ ਕੀਤਾ ਹੈ। ਇਹ ਪ੍ਰੀਖਣ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਵੱਲੋਂ ਕੀਤਾ ਗਿਆ।ਇਹ ਪ੍ਰਣਾਲੀ ਪੂਰੀ ਤਰ੍ਹਾਂ ਦੇਸ਼ ਵਿਚ ਹੀ ਬਣਾਈ ਗਈ ਹੈ। ਇਹ ਸਿਸਟਮ ਸਿਰਫ 44 ਸਕਿੰਟਾਂ ਵਿੱਚ 12 ਰਾਕੇਟ ਦਾਗ ਸਕਦਾ ਹੈ, ਯਾਨੀ ਹਰ 4 ਸਕਿੰਟ ਵਿੱਚ ਇੱਕ ਰਾਕੇਟ।
ਅਜ਼ਮਾਇਸ਼ਾਂ ਦੌਰਾਨ, ਇਸਦੀ ਫਾਇਰਪਾਵਰ, ਸ਼ੁੱਧਤਾ ਅਤੇ ਇੱਕੋ ਸਮੇਂ ਕਈ ਟੀਚਿਆਂ ‘ਤੇ ਹਮਲਾ ਕਰਨ ਦੀ ਸ਼ਕਤੀ ਦੀ ਜਾਂਚ ਕੀਤੀ ਗਈ।ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਪ੍ਰੀਖਣ ਤਿੰਨ ਵੱਖ-ਵੱਖ ਥਾਵਾਂ ‘ਤੇ ਕੀਤਾ ਗਿਆ। ਦੋ ਲਾਂਚਰਾਂ ਤੋਂ ਕੁੱਲ 24 ਰਾਕੇਟ ਦਾਗੇ ਗਏ।
ਇਹ ਸਾਰੇ ਰਾਕੇਟ ਆਪਣੇ ਨਿਸ਼ਾਨੇ ਨੂੰ ਸਫਲਤਾਪੂਰਵਕ ਫੁੰਡਣ ਵਿੱਚ ਕਾਮਯਾਬ ਰਹੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਸਫਲਤਾ ‘ਤੇ ਡੀਆਰਡੀਓ ਅਤੇ ਫੌਜ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਪ੍ਰਣਾਲੀ ਦੇ ਨਾਲ ਸਾਡੀ ਫੌਜ ਹੋਰ ਮਜ਼ਬੂਤ ਹੋਵੇਗੀ।