ਮੋਹਾਲੀ ‘ਚ ਨੌਜਵਾਨ ਦੇ ਕਤਲ ਖਿਲਾਫ਼ ਸਾਰੀ ਰਾਤ ਏਅਰਪੋਰਟ ਰੋਡ ‘ਤੇ ਲਾਸ਼ ਰੱਖ ਕੇ ਦਿੱਤਾ ਧਰਨਾ

ਟ੍ਰਾਈਸਿਟੀ

ਮੋਹਾਲੀ, 15 ਨਵੰਬਰ, ਦੇਸ਼ ਕਲਿਕ ਬਿਊਰੋ :
ਮੋਹਾਲੀ ‘ਚ 17 ਸਾਲਾ ਦਮਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਰ ਅਜੇ ਵੀ ਇਸ ਮਾਮਲੇ ਵਿੱਚ ਸ਼ਾਮਲ ਤਿੰਨੋਂ ਮੁਲਜ਼ਮ ਪੁਲੀਸ ਦੀ ਪਕੜ ਤੋਂ ਬਾਹਰ ਹਨ। ਕੈਮਰੇ ‘ਚ ਵੀ ਮੁਲਜ਼ਮ ਕੈਦ ਹੋ ਗਏ ਹਨ। ਇਸ ਦੇ ਨਾਲ ਹੀ ਨਾਰਾਜ਼ ਪਰਿਵਾਰਕ ਮੈਂਬਰ ਏਅਰਪੋਰਟ ਰੋਡ ‘ਤੇ ਧਰਨਾ ਦੇ ਰਹੇ ਹਨ। ਅੱਜ ਸ਼ੁੱਕਰਵਾਰ ਨੂੰ ਲੋਕਾਂ ਦੇ ਸੰਘਰਸ਼ ਨੂੰ 24 ਘੰਟੇ ਹੋ ਗਏ ਹਨ।
ਧੁੰਦ ਅਤੇ ਖ਼ਰਾਬ ਮੌਸਮ ਦੌਰਾਨ ਲੋਕਾਂ ਨੇ ਸੜਕ ’ਤੇ ਲਾਸ਼ ਨਾਲ ਸਾਰੀ ਰਾਤ ਬਿਤਾਈ।ਲੋਕਾਂ ਨੇ ਪ੍ਰਸ਼ਾਸਨ ਅਤੇ ਪੁਲੀਸ ਨੂੰ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਮੁਲਜ਼ਮਾਂ ਨੂੰ ਫੜਿਆ ਨਹੀਂ ਜਾਂਦਾ। ਉਦੋਂ ਤੱਕ ਉਹ ਇਸ ਥਾਂ ‘ਤੇ ਹੀ ਡਟੇ ਰਹਿਣਗੇ ਅਤੇ ਨਾ ਹੀ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।