ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ‘ਚ ਝੋਨੇ ਦੀ ਖਰੀਦ ਵਿੱਚ ਕਿਸਾਨਾਂ ਦੀ ਹੋਈ ਲੁੱਟ ਦੀ ਕੀਤੀ ਸ਼ਿਕਾਇਤ

ਪੰਜਾਬ

ਗੁਰਦਾਸਪੁਰ: 15 ਨਵੰਬਰ, ਦੇਸ਼ ਕਲਿੱਕ ਬਿਓਰੋ
ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਪ੍ਰਸਾਸ਼ਨ ਦੀ ਮਿਲੀਭੁਗਤ ਨਾਲ ਝੋਨੇ ਦੀ ਖਰੀਦ ਵਿੱਚ ਹੋਈ ਲੁੱਟ ਖਸੁੱਟ ਅਤੇ ਖੱਜਲ ਖ਼ੁਆਰੀ ਸਬੰਧੀ ਚੇਅਰਮੈਨ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਨੂੰ ਸ਼ਿਕਾਇਤ ਕੀਤੀ ਹੈ।

ਇਸ ਵਾਰ ਝੋਨੇ ਦੇ ਸੀਜ਼ਨ ਵਿੱਚ ਨਿਰਧਾਰਤ ਤੋਂ ਵੱਧ ਮੋਇਸਚਰ ਕਾਟ ਕੱਟਣ, ਨਮੀ ਸੁਕਾਉਣ ਦੇ ਨਾਮ ‘ ਤੇ ਕਈ – ਕਈ ਦਿਨ ਝੋਨਾ ਮੰਡੀਆਂ ਵਿੱਚ ਰੁਲਣ ਦੀਆਂ ਘਟਨਾਵਾਂ ਦਾ ਸਾਰੇ ਪੰਜਾਬ ਦੀਆਂ ਮੰਡੀਆਂ ਵਿੱਚ ਹੋਈਆਂ ਹਨ । ਪਰ ਨਿਰਧਤ 2320 ਪ੍ਰਤੀ ਕੁਇੰਟਲ ਐਮ. ਐਸ.ਪੀ ਤੋਂ ਘੱਟ ਰੇਟ ‘ ਤੇ ਛੇ ਮਹੀਨੇ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਰੋਲ-ਰੋਲ ਕੇ ਖਰੀਦਣਾ ਕੇਂਦਰ ਸਰਕਾਰ ਅਤੇ ਮਹਿਕਮੇ ਦੇ ਹੁਕਮਾਂ ਦੀ ਉਦੂਲੀ ਹੈ।

ਇਸ ਸੰਬੰਧੀ ਡੀ.ਸੀ ਗੁਰਦਾਸਪੁਰ ਦੀ ਮਿਲਭੁਗਤ ਨਾਲ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ 2320 ਐਮਐਸਪੀ ਦੀ ਬਜਾਏ 2100 ਰੁਪਏ ਪ੍ਰਤੀ ਕੁਇੰਟਲ ਝੋਨੇ ਦੀ ਖ਼ਰੀਦ ਦੀ ਮਨਜ਼ੂਰੀ ਦੀਆਂ ਕਈ ਵੀਡਿਉ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀਆਂ ਪਰ ਕਿਸਾਨਾਂ ਨਾਲ ਇਨਸਾਫ਼ ਨਹੀਂ ਹੋਇਆ।

ਐਮ ਪੀ ਰੰਧਾਵਾ ਨੇ ਜਿਲ੍ਹੇ ਦੇ ਕਾਂਗਰਸੀ ਆਗੂਆਂ ਨੂੰ ਨਾਲ ਕੇ ਡੀ.ਸੀ ਨਾਲ ਇਸ ਸੰਬੰਧੀ ਗੱਲ ਕਰਨੀ ਚਾਹੀ ਤਾਂ ਉਹ ਵੀ ਕਿਸੇ ਸਿਰੇ ਲੱਗਣ ਦੀ ਬਜਾਏ ਵਿਵਾਦ ਦਾ ਰੂਪ ਧਾਰਨ ਕਰ ਗਈ।

ਰੰਧਾਵਾ ਨੇ ਚੇਅਰਮੈਨ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਐਮ.ਐਸ.ਪੀ ਘੱਟ ਰੇਟ ‘ਤੇ ਹੋਈ ਖ਼ਰੀਦ,ਕਿਸਾਨਾਂ ਦੀ ਬੇਵਜ੍ਹਾ ਖੱਜਲ ਖ਼ੁਆਰੀ ਅਤੇ ਹੋਰ ਧੱਕੇਸ਼ਾਹੀ ਤੇ ਇਸ ਵਿੱਚ ਸਥਾਨਕ ਜਿਲ੍ਹਾ ਪ੍ਰਸਾਸ਼ਨ ਦੀ ਮਿਲਭੁਗਤ ਸੰਬੰਧੀ ਤਫਤੀਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਇਸ ਸਾਰੀ ਧੱਕੇਸ਼ਾਹੀ ਅਤੇ ਕੇਂਦਰ ਦੀ ਹੁਕਮ ਉਦੂਲੀ ਸੰਬੰਧੀ ਪਰੂਫ ਉਨ੍ਹਾਂ ਦੇ ਕੋਲ ਕਿਸਾਨਾਂ ਵੱਲੋਂ ਦਿੱਤੇ ਗਏ ਹਨ ਜਿਨ੍ਹਾਂ ਨੂੰ ਉਹ ਲੋਕ ਸਭਾ ਸੈਸ਼ਨ ਵਿੱਚ ਪੇਸ਼ ਕਰਕੇ ਕਿਸਾਨਾਂ ਨਾਲ ਨਿਆਂ ਦੀ ਮੰਗ ਰੱਖਣਗੇ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।